ਪੰਜਾਬ ਵਿਧਾਨ ਸਭਾ ਵਿਚ ਨਾਜਾਇਜ਼ ਮਾਈਨਿੰਗ ‘ਤੇ ਮੰਗਲਵਾਰ ਨੂੰ ਜੰਮ ਕੇ ਬਹਿਸ ਹੋਈ। ਮਾਈਨਿੰਗ ਮੰਤਰੀ ਬੈਂਸ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਪਿਛਲੇ 5 ਸਾਲਾਂ ਵਿਚ ਸਰਕਾਰੀ ਖਜ਼ਾਨੇ ਵਿਚ 7000 ਕਰੋੜ ਦਾ ਨੁਕਸਾਨ ਹੋਇਆ। ਇਸ ਦੇ ਇਲਾਵਾ ਮਾਈਨਿੰਗ ਠੇਕਾ ਦਿੰਦੇ ਸਮੇਂ ਵੀ ਕਈ ਗੜਬੜੀਆਂ ਕੀਤੀਆਂ ਗਈਆਂ। ਇਸ ਨੂੰ ਲੈ ਕੇ ਸਾਬਕਾ ਮਾਈਨਿੰਗ ਮੰਤਰੀ ਸੁੱਖ ਸਰਕਾਰੀਆ ਨੇ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ।
ਮਾਈਨਿੰਗ ਮੰਤਰੀ ਬੈਂਸ ਨੇ ਕਿਹਾ ਕਿ 2017 ਵਿਚ 102 ਖੱਡਾਂ ਦੀ ਅਲਾਟਮੈਂਟ ਹੋਈ। 2018 ਵਿਚ ਮਾਈਨਿੰਗ ਪਾਲਿਸੀ ਲਿਆਏ ਜਿਸ ਵਿਚ ਪੰਜਾਬ ਨੂੰ 7 ਬਲਾਕ ਵਿਚ ਵੰਡਿਆ ਗਿਆ। ਠੇਕੇਦਾਰ 25 ਫੀਸਦੀ ਪਹਿਲਾਂ ਜਮ੍ਹਾ ਕਰਾਏਗਾ। 25 ਫੀਸਦੀ ਬੈਂਕ ਗਾਰੰਟੀ ਰੱਖੇਗਾ। ਅਗਲੇ ਕੁਆਰਟਰ ਦੇ 15 ਦਿਨ ਪਹਿਲਾਂ ਪੇਮੈਂਟ ਕਰੇਗਾ। 3 ਸਾਲ ਵਿਚ 625 ਦੀ ਜਗ੍ਹਾ 425 ਕਰੋੜ ਕਿਉਂ ਆਇਆ? ਸਾਡੀ ਸਰਕਾਰ ਬਣਨ ਦੇ ਬਾਅਦ 25 ਕਰੋੜ ਦੀ ਬੈਂਕ ਗਾਰੰਟੀ ਸੀਜ਼ ਕੀਤੀ ਗਈ। 202 ਖੱਡਿਆਂ ਦੀ ਨੀਲਾਮੀ ਹੋਈ ਉਨ੍ਹਾਂ ਵਿਚੋਂ ਸਿਰਫ 43 ਚੱਲ ਰਹੀਆਂ ਹਨ। ਸਿਰਫ ਪੈਸਾ ਖਾਣ ਲਈ ਨੀਲਾਮੀ ਕੀਤੀ ਗਈ।
ਬੈਂਸ ਨੇ ਕਿਹਾ ਕਿ 16 ਦਸੰਬਰ 2020 ਦੇ ਐਗਰੀਮੈਂਟ ਵਿਚ ਵਾਰ-ਵਾਰ ਅਮੈਂਡਮੈਂਟ ਕੀਤੀ ਗਈ। ਪ੍ਰਤੀਬੰਧ ਵਾਲੀਆਂ ਜ਼ਮੀਨਾਂ ਨੂੰ ਇਸ ਵਿਚ ਪਾ ਦਿੱਤਾ ਗਿਆ। ਜੰਗਲਾਤ ਵਿਭਾਗ ਨਾਲ ਕੋਈ ਚਰਚਾ ਤੱਕ ਨਹੀਂ ਹੋਈ। ਇਸ ਦੇ ਬਾਅਦ 18 ਅਧਿਕਾਰੀ ਮੁਅੱਤਲ ਕੀਤੇ। ਵਿਜੀਲੈਂਸ ਨੂੰ ਟਾਈਮ ਬਾਊਂਡ ਜਾਂਚ ਲਈ ਕਿਹਾ। ਬੈਂਸ ਨੇ ਕਿਹਾ ਕਿ ਪੰਜਾਬ ਵਿਚ 444 ਕਰੱਸ਼ਰ ਆਪ੍ਰੇਟ ਕਰਦੇ ਹਨ। ਇਸ ਦੀ ਕੋਈ ਪਾਲਿਸੀ ਨਹੀਂ ਬਣਾਈ ਗਈ। ਮੋਹਾਲੀ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਬਲਾਕ ਵਿਚ ਠੇਕੇਦਾਰ ਇਲੀਗਲ ਮਾਈਨਿੰਗ ਕਰਦਾ ਰਿਹਾ। ਪਹਿਲਾਂ ਕਿਹਾ ਗਿਆ ਕਿ ਠੇਕੇਦਾਰ ਠੇਕਾ ਲੈਣ ਤੋਂ ਪਹਿਲਾਂ ਦੇਖ ਲਵੇ। ਇਸ ਦੇ ਬਾਅਦ ਠੇਕਾ ਲਓ। ਇਸ ਦੇ ਬਾਅਦ ਸਰਕਾਰ ਨੇ ਕਿਹਾ ਕਿ ਠੇਕੇਦਾਰ ਦੇ ਨੁਕਸਾਨ ਦੀ ਭਰਪਾਈ ਕਰਨੀ ਹੈ।
ਮਾਈਨਿੰਗ ‘ਤੇ ਬਹਿਸ ਦੌਰਾਨ ਸਾਬਕਾ ਮਾਈਨਿੰਗ ਮੰਤਰੀ ਸੁੱਖ ਸਰਕਾਰੀਆ ਨੇ ਕਿਹਾ ਕਿ ਪਹਿਲਾਂ ਮੰਤਰੀ ਕੁਲਦੀਪ ਧਾਲੀਵਾਲ ਵੀ ਕਹਿੰਦੇ ਸਨ ਕਿ ਅਜਨਾਲਾ ਵਿਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਧਾਲੀਵਾਲ ਉਥੇ ਗਏ ਵੀ ਸਨ ਪਰ ਫਿਰ ਡੇਢ ਸਾਲ ਚੁੱਪ ਕਿਉਂ ਰਹੇ? ਇਸ ‘ਤੇ ਸਿੱਖਿਆ ਮੰਤਰੀ ਮੇਅਰ ਨੇ ਸੁੱਖ ਸਰਕਾਰੀਆ ਨੂੰ ਘੇਰ ਲਿਆ ਕਿ ਸਰਕਾਰੀਆ ਮੰਤਰੀ ਸਨ ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ ਤਾਂ ਉਨ੍ਹਾਂ ਨੇ ਕੀ ਕੀਤਾ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੰਤਰੀ ਨੂੰ ਬਜਟ ਬਹਿਸ ਵਿਚ ਹਿੱਸਾ ਲੈਣ ਦਾ ਅਧਿਕਾਰ ਨਹੀਂ ਹੈ। ਕੋਈ ਦੂਜਾ ਮੈਂਬਰ ਜ਼ਰੂਰ ਬੋਲ ਸਕਦਾ ਹੈ।ਉਨ੍ਹਾਂ ਨੇ ਵਿਧਾਇਕਾਂ ਨੂੰ ਧਮਕਾਉਣ ਦਾ ਵੀ ਵਿਰੋਧ ਕੀਤਾ। ਇਸ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਜਿੰਨੇ ਮਰਜ਼ੀ ਧਰਨੇ ਲਗਾ ਲਓ ਜਿਸ ਨੇ ਕਰੱਪਸ਼ਨ ਕੀਤੀ ਉਸ ਖਿਲਾਫ ਐਕਸ਼ਨ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: