ਈਮਾਨਦਾਰ ਸਰਕਾਰ ਕੀ ਕਰ ਸਕਦੀ ਹੈ ਇਸ ਦੀ ਮਿਸਾਲ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਾਇਮ ਕੀਤੀ ਹੈ। ਇਹ ਕਹਿਣਾ ਹੈ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦਾ। ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਕੈਬਨਿਟ ਮੰਤਰੀ ਬੈਂਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਸੂਬੇ ਵਿਚੋਂ ਗੈਰ-ਕਾਨੂੰਨੀ ਮਾਈਨਿੰਗ ਖਤਮ ਕਰਨ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਮਾਨ ਸਾਹਿਬ ਨੇ ਮੈਨੂੰ ਦਿੱਤੀ ਸੀ ਜਿਸ ਤਹਿਤ ਮਾਈਨਿੰਗ ਵਿਭਾਗ ਵੱਲੋਂ ਦਿਨ-ਰਾਤ ਸਖਤ ਮਿਹਨਤ ਕੀਤੀ ਗਈ ਤੇ ਸੂਬੇ ਵਿਚੋਂ ਗੈਰ-ਕਾਨੂੰਨੀ ਮਾਈਨਿੰਗ ਨੂੰ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਤਿਓਂ ਗੈਰ-ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਮਿਲਦੀ ਹੈ ਤਾਂ ਤੁਰੰਤ ਉਸ ‘ਤੇ ਕਾਰਵਾਈ ਕੀਤੀ ਜਾਂਦੀ ਹੈ, ਐੱਫਆਈਆਰ ਦਰਜ ਹੁੰਦੀ ਹੈ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਇਸ ਸਬੰਧੀ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ।
ਬੈਂਸ ਨੇ ਕਿਹਾ ਕਿ ਸੂਬੇ ਵਿਚ ਲੀਗਲ ਮਾਈਨਿੰਗ ਵਿਚ ਭਾਰੀ ਇਜ਼ਾਫਾ ਹੋਇਆ। ਪਿਛਲੀ ਸਰਕਾਰ ਵੱਲੋਂ ਜੋ ਟੈਂਡਰ ਦਿੱਤੇ ਗਏ ਸੀ ਤੇ ਜੋ ਮਾਰਚ 2023 ਤੱਕ ਦੇ ਹਨ। ਉਨ੍ਹਾਂ ਠੇਕੇਦਾਰਾਂ ‘ਤੇ ਸ਼ਿਕੰਜਾ ਕੱਸ ਕੇ ਈਮਾਨਦਾਰੀ ਨਾਲ ਲੀਗਲ ਮਾਈਨਿੰਗ ਕਰਾਈ ਗਈ। ਪਿਛਲੇ ਸਾਲ 35000 ਤੋਂ 40,000 ਤੋਂ ਮਾਈਨਿੰਗ ਹੁੰਦੀ ਸੀ ਜਦੋਂ ਕਿ ਹੁਣ 1 ਲੱਖ ਤੋਂ ਮੀਟਰਕ ਟਨ ਦੇ ਪਾਰ ਹੋ ਚੁੱਕੀ ਹੈ। ਇਕ ਹੋਰ ਹੈਰਾਨ ਕਰਨ ਵਾਲਾ ਅੰਕੜਾ ਦੱਸਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਪਿਛਲੇ ਸਾਲ ਮਈ ਤੱਕ ਸਿਰਫ 8 ਲੱਖ ਮੀਟਰਕ ਟਨ ਲੀਗਲ ਮਾਈਨਿੰਗ ਹੋਈ ਤੇ ਇਸ ਸਾਲ ਮਈ ਮਹੀਨੇ ਵਿਚ ਸਾਢੇ 18 ਲੱਖ ਮੀਟਰਕ ਟਨ ਪਾਰ ਕਰ ਚੁੱਕੇ ਹਾਂ ਜੋ ਕਿ ਪਿਛਲੇ ਅੰਕੜਿਆਂ ਤੋਂ 2 ਗੁਣਾ ਜ਼ਿਆਦਾ ਹੈ ਜਿਸ ਤੋਂ ਸਪੱਸ਼ਟ ਹੈ ਕਿ ਪਿਛਲੀਆਂ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਕਰਵਾਉਂਦੀਆਂ ਸਨ ਜਿਸ ਕਾਰਨ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਾਫੀ ਨੁਕਸਾਨ ਹੋਇਆ।
ਇਹ ਵੀ ਪੜ੍ਹੋ : ਸੁਰੱਖਿਆ ਵਾਪਸ ਲੈਣ ‘ਤੇ ਜਥੇਦਾਰ ਹਰਪ੍ਰੀਤ ਬੋਲੇ- ‘ਪੰਜਾਬ ਸਰਕਾਰ ਦੀ ਸੁਰੱਖਿਆ ਦੀ ਕੋਈ ਲੋੜ ਨਹੀਂ’
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ 7 ਵਚੋਂ 6 ਬਲਾਕ ਚੱਲਦੇ ਸੀ ਇਸ ਸਾਲ ਸਿਰਫ 4 ਚੱਲ ਰਹੇ ਹਨ ਪਰ ਫਿਰ ਵੀ ਲੀਗਲ ਮਾਈਨਿੰਗ ਢਾਈ ਗੁਣਾ ਵੱਧ ਹੈ। ਰੋਪੜ ਜੋ ਕਿ ਗੈਰ-ਕਾਨੂੰਨੀ ਮਾਈਨਿੰਗ ਦਾ ਗੜ੍ਹ ਰਿਹਾ ਹੈ, ਪਿਛਲੇ ਸਾਲ ਮਈ ਮਹੀਨੇ ਵਿਚ ਕਾਗਜ਼ਾਂ ਵਿਚ 20,000 ਮੀਟਰਕ ਟਨ ਮਾਈਨਿੰਗ ਦਿਖਾਈ ਗਈ। ਇਸ ਸਾਲ ਰੋਪੜ ਬਲਾਕ ਵਿਚੋਂ 1 ਲੱਖ 60,000 ਲੀਗਲ ਮਾਈਨਿੰਗ ਕੀਤੀ ਗਈ। ਸਾਡਾ ਦਾਅਵਾ ਹੈ ਕਿ ਅਸੀਂ ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਨੂੰ ਪੂਰੀ ਤਰ੍ਹਾਂ ਤੋਂ ਖਤਮ ਕਰ ਦਿੱਤਾ ਹੈ। ਪੰਜਾਬ ਵਿਚ ਜਿਹੜਾ ਵੀ ਟਿੱਪਰ, ਟਰੱਕ ਰੇਤਾ ਲੈ ਕੇ ਚੱਲ ਰਿਹਾ ਹੈ, ਉਸ ਕੋਲ ਲੀਗਲ ਸਲਿੱਪ ਹੈ। ਪੰਜਾਬ ਵਿਚ ਜਿੰਨੇ ਵੀ ਮਾਈਨਿੰਗ ਵਿਭਾਗ ਦੇ ਭ੍ਰਿਸ਼ਟ ਅਧਿਕਾਰੀ ਸੀ, ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਪਹਾੜਾਂ ‘ਤੇ ਜੋ ਕਰੱਸ਼ਰ ਲੱਗੇ ਹੋਏ ਸਨ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜਦੋਂ ਲੀਗਲ ਮਾਈਨਿੰਗ ਦੀ ਗਿਣਤੀ ਵਧੇਗੀ ਤਾਂ ਲੋਕਾਂ ਨੂੰ ਰੇਤਾ, ਬੱਜਰੀ ਸਸਤੀ ਮਿਲੇਗੀ, ਸਰਕਾਰ ਦਾ ਖਜ਼ਾਨਾ ਭਰੇਗਾ। ਆਉਣ ਵਾਲੇ ਦਿਨਾਂ ਵਿਚ ਮਾਈਨਿੰਗ ਵਿਭਾਗ ਵੱਲੋਂ ਪੂਰੀ ਮਿਹਨਤ ਨਾਲ ਕੰਮ ਕੀਤੇ ਜਾਂਦੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: