ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਉਨ੍ਹਾਂ ਟੀਚਰਾਂ ਦੀ ਰਿਪੋਰਟ ਮੰਗੀ ਹੈ ਜੋ ਪਿਛਲੇ ਕਈ ਸਾਲਾਂ ਤੋਂ ਡੈਪੂਟੇਸ਼ਨ ‘ਤੇ ਗਏ ਹਨ। ਟੀਚਰਾਂ ਨੂੰ ਕਿਸੇ ਦੇ ਹੁਕਮ ‘ਤੇ ਵੱਖ-ਵੱਖ ਵਿਭਾਗਾਂ ਵਿਚ ਭੇਜਿਆ ਗਿਆ ਤੇ ਉਹ ਕਿੰਨੇ ਸਾਲ ਤੋਂ ਸਕੂਲ ਵਿਚ ਕੰਮ ਨਹੀਂ ਕਰ ਰਹੇ ਹਨ, ਇਸ ਦੀ ਵੀ ਜਾਣਕਾਰੀ ਮੰਗੀ ਗਈ ਹੈ। ਮੰਤਰੀ ਨੇ ਉੁਨ੍ਹਾਂ ਸਾਰੇ ਟੀਚਰਾਂ ਨੂੰ ਤਤਕਾਲ ਪ੍ਰਭਾਵ ਨਾਲ ਸਕੂਲਾਂ ਵਿਚ ਪਰਤਣ ਦੇ ਹੁਕਮ ਦਿੱਤੇ ਹਨ।
ਮੰਤਰੀ ਬੈਂਸ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਟੀਚਰਾਂ ਦੀਆਂ ਡਿਊਟੀਆਂ ਸਕੂਲਾਂ ਦੀ ਬਜਾਏ ਵੱਖ-ਵੱਖ ਦਫਤਰਾਂ ਵਿਚ ਲਗਾਈਆਂ ਗਈਆਂ ਹਨ ਜਿਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀ।
ਇਹ ਵੀ ਪੜ੍ਹੋ : ਗੰਨ ਕਲਚਰ ਖਿਲਾਫ ਵੱਡੀ ਕਾਰਵਾਈ, CM ਦੇ ਹੁਕਮਾਂ ਦੇ 9 ਦਿਨਾਂ ‘ਚ 899 ਲਾਇਸੈਂਸ ਰੱਦ, 324 ਮੁਅੱਤਲ
ਇਸ ਲਈ ਸਾਰੇ ਜ਼ਿਲ੍ਹਾ ਸਿੱਖਿਆ ਦਫਤਰਾਂ ਤੋਂ ਰਿਪੋਰਟ ਮੰਗੀ ਗਈ ਹੈ ਜਿਸ ਵਿਚ ਸਕੂਲ ਤੋਂ ਬਾਹਰ ਗਏ ਅਧਿਆਪਕਾਂ ਦਾ ਨਾਂ, ਸਕੂਲ ਤੋਂ ਕਿੰਨੇ ਸਮੇਂ ਤੋਂ ਬਾਹਰ ਡਿਊਟੀ ਕਰ ਰਹੇ ਹਨ ਤੇ ਕਿਸਦੇ ਹੁਕਮਾਂ ਨਾਲ ਇਹ ਨਿਯੁਕਤੀ ਕੀਤੀ ਗਈ ਸੀ, ਇਸ ਸਭ ਦੀ ਜਾਣਕਾਰੀ ਦਿੱਤੀ ਜਾਵੇ।
ਨਾਲ ਹੀ ਚੇਤਾਵਨੀ ਦਿੰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਜੇਕਰ ਕਿਸੇ ਜ਼ਿਲ੍ਹਾ ਅਧਿਕਾਰੀ ਨੇ ਕਿਸੇ ਮੁਲਾਜ਼ਮ ਦਾ ਡਾਟਾ ਲੁਕਾਉਣ ਦੀ ੋਕਸ਼ਿਸ਼ ਕੀਤੀ ਤਾਂ ਇਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਪੰਜਾਬ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਦੇਖਣ ਨੂੰ ਮਿਲਣਗੇ।
ਵੀਡੀਓ ਲਈ ਕਲਿੱਕ ਕਰੋ -: