ਲੁਧਿਆਣਾ ਵਿਚ ਹਲਵਾਈ ਦੀ ਦੁਕਾਨ ‘ਤੇ ਸਾਮਾਨ ਲੈਣ ਆਏ ਗਾਹਕ ਦਾਂ ਕਤਲ ਕਰ ਦਿੱਤਾ ਗਿਆ। ਉਸ ਦੀ ਆਪਣੇ ਸਾਥੀ ਨਾਲ ਕਿਸੇ ਗੱਲ ਨੂੰ ਲੈ ਕੇ ਕਿਹਾ ਸੁਣੀ ਹੋ ਗਈ ਸੀ ਜਿਸ ਦੇ ਬਾਅਦ ਚਾਕੂ ਨਾਲ ਉੁਸ ਦੀ ਗਰਦਨ ਤੇ ਸਿਰ ‘ਤੇ ਕਈ ਵਾਰ ਕੀਤੇ। ਘਟਨਾ ਦੇ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
![](https://dailypost.in/wp-content/uploads/2023/05/WhatsApp-Image-2023-05-24-at-7.52.22-PM-1024x711.jpeg)
ਘਟਨਾ ਗਿਆਸਪੁਰਾ ਇਲਾਕੇ ਵਿਚ ਲਾਲ ਮਸਜਿਦ ਕੋਲ ਸੁਦਰਸ਼ਨ ਹਲਵਾਈ ਦੀ ਹੈ। ਮ੍ਰਿਤਕ ਸੋਨੂੰ ਅਲੀ ਹਲਵਾਈ ਦੀ ਦੁਕਾਨ ‘ਤੇ ਆਪਣੇ ਸਾਥੀ ਨਾਲ ਕੁਝ ਸਾਮਾਨ ਲੈਣ ਪਹੁੰਚਿਆ ਸੀ। ਉਹ ਆਟੋ ਚਲਾਉਂਦਾ ਸੀ ਤੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਕਤਲ ਦੇ ਬਾਅਦ ਲੋਕਾਂ ਨੇ ਤੁਰੰਤ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਵਾਲੀ ਥਾਂ ‘ਤੇ ਐੱਸਐੱਚਓ ਸਤਵੰਤ ਸਿੰਘ ਪਹੁੰਚੇ।
ਇਹ ਵੀ ਪੜ੍ਹੋ : ਸੂਬੇ ‘ਚ ਹੜ੍ਹ ਦੀ ਰੋਕਥਾਮ ਲਈ 99.33 ਕਰੋੜ ਰੁਪਏ ਰੱਖੇ, 30 ਜੂਨ ਤੱਕ ਕੰਮ ਹੋਣਗੇ ਮੁਕੰਮਲ : ਮੀਤ ਹੇਅਰ
ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਨਾਲ ਹੀ ਪੁਲਿਸ ਨੇ ਵਾਰਦਾਤ ਵਿਚ ਵਰਤੇ ਗਏ ਚਾਕੂ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ। ਮੌਕੇ ‘ਤੇ SFL ਦੀ ਟੀਮ ਸਬੂਤ ਇਕੱਠੇ ਕਰ ਰਹੀ ਹੈ। ਹੱਤਿਆ ਕਰਨ ਦੀ ਵਜ੍ਹਾ ਸਾਹਮਣੇ ਨਹੀਂ ਆ ਰਹੀ ਹੈ। ਮੁਲਜ਼ਮ ਨੂੰ ਫੜਨ ਲਈ ਪੁਲਿਸ ਨੇ ਆਸ-ਪਾਸ ਦੇ ਇਲਾਕੇ ਵਿਚ ਨਾਕਾਬੰਦੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
![](https://dailypost.in/wp-content/uploads/2023/05/WhatsApp-Image-2023-05-20-at-12.49.41-PM.jpeg)