ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਬਦਮਾਸ਼ਾਂ ਨੇ ਇੱਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਬਾਈਕ ਖੋਹ ਲਈ। ਘਟਨਾ ਐਤਵਾਰ ਸਵੇਰੇ ਕਰੀਬ 4.30 ਵਜੇ ਵਾਪਰੀ। ਨੌਜਵਾਨ ਆਪਣੇ ਕਿਸੇ ਰਿਸ਼ਤੇਦਾਰ ਨੂੰ ਲੈਣ ਲਈ ਰੇਲਵੇ ਸਟੇਸ਼ਨ ਜਾ ਰਿਹਾ ਸੀ। ਇਸ ਦੌਰਾਨ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੀੜਤ ਨੌਜਵਾਨ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਸੁਨੀਲ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਨੇ ਲੁਧਿਆਣਾ ਆਉਣਾ ਸੀ। ਸਵੇਰੇ ਫੋਨ ਆਉਣ ‘ਤੇ ਉਹ ਉਨ੍ਹਾਂ ਨੂੰ ਮੋਟਰਸਾਈਕਲ ‘ਤੇ ਲੈਣ ਗਿਆ। ਜਿਵੇਂ ਹੀ ਉਹ ਘਰੋਂ ਨਿਕਲਿਆ ਤਾਂ ਕੁਝ ਦੂਰੀ ‘ਤੇ ਬਾਈਕ ਸਵਾਰਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਬਹਾਦਰਕੇ ਰੋਡ ‘ਤੇ ਸ਼੍ਰੀ ਰਾਮ ਕਲੀਨਿਕ ਨੇੜੇ ਉਸ ਦਾ ਰਸਤਾ ਰੋਕ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਉਸ ਨੂੰ ਮੋਟਰਸਾਈਕਲ ਛੱਡ ਕੇ ਭੱਜਣ ਲਈ ਕਿਹਾ। ਉਨ੍ਹਾਂ ਦੇ ਧਮਕੀ ਕਾਰਨ ਉਹ ਡਰ ਕੇ ਉਥੋਂ ਚਲਾ ਗਿਆ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਪੁਲਿਸ ਨੇ ਰੰਗਦਾਰੀ ਮੰਗਣ ਵਾਲੇ 4 ਮੁਲਜ਼ਮ ਫੜੇ, ਮਾਸਟਰਮਾਈਂਡ ਸਣੇ 3 ਦੀ ਭਾਲ ਜਾਰੀ
ਸੁਨੀਲ ਨੇ ਦੱਸਿਆ ਕਿ ਸੜਕ ਪੂਰੀ ਤਰ੍ਹਾਂ ਸੁੰਨਸਾਨ ਸੀ। ਉਸ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਬਾਅਦ ‘ਚ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸੁਨੀਲ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਸਪਲੈਂਡਰ ਹੈ ਜਿਸ ਦਾ ਨੰਬਰ PB -91-5-7024 ਹੈ। ਮੋਟਰਸਾਈਕਲ ਖੋਹਣ ਦੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਥਾਣਾ ਜੋਧੇਵਾਲ ਦੀ ਪੁਲਿਸ ਨੇ ਸੁਨੀਲ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ‘ਚ ਜੁਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: