ਮਿਸ ਵਰਲਡ 2021 ਦਾ ਗ੍ਰੈਂਡ ਫਿਨਾਲੇ ਰੱਦ ਕਰ ਦਿੱਤਾ ਗਿਆ ਹੈ। ਮੁਕਾਬਲੇ ਵਿਚ ਭਾਰਤ ਦੀ ਅਗਵਾਈ ਕਰ ਰਹੀ ਮਾਨਸਾ ਵਾਰਾਣਸੀ ਸਣੇ 17 ਪ੍ਰਤੀਯੋਗੀਆਂ ਨੂੰ ਕੋਰੋਨਾ ਹੋ ਗਿਆ ਹੈ। ਕੋਰੋਨਾ ਕਾਰਨ ਈਵੈਂਟ ਨੂੰ ਫਿਲਹਾਲ ਪੋਸਟਪੋਨ ਕਰ ਦਿੱਤਾ ਗਿਆ ਹੈ. ਆਯੋਜਕਾਂ ਦਾ ਕਹਿਣਾ ਹੈ ਕਿ ਅਗਲੇ 90 ਦਿਨਾਂ ਦੇ ਅੰਦਰ ਉਸੇ ਥਾਂ ‘ਤੇ ਮਿਸ ਵਰਲਡ ਪ੍ਰਤੀਯੋਗਤਾ ਆਯੋਜਿਤ ਹੋਵੇਗੀ। ਸਿਹਤ ਅਧਿਕਾਰੀਆਂ ਦੀ ਮਨਜ਼ੂਰੀ ਮਿਲਣ ‘ਤੇ ਸਾਰੀਆਂ ਸੁੰਦਰੀਆਂ ਨੂੰ ਘਰ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ।
23 ਸਾਲ ਦੀ ਮਾਨਸਾ ਵਾਰਾਣਸੀ ਮਿਸ ਇੰਡੀਆ ਵਰਲਡ 2020 ਰਹਿ ਚੁੱਕੀ ਹੈ। ਤੇਲੰਗਾਨਾ ਦੀ ਮਾਨਸਾ ਪੇਸ਼ੇ ‘ਚ ਫਾਈਨੈਂਸ਼ੀਅਲ ਇੰਫਾਰਮੇਸ਼ਨ ਐਨਾਲਿਸਟ ਹੈ। ਬਾਲੀਵੁਡ ਦੇ ਨਾਲ-ਨਾਲ ਹਾਲੀਵੁੱਡ ‘ਚ ਵੀ ਆਪਣਾ ਡੰਗਾ ਵਜਾਉਣ ਵਾਲੀ ਪ੍ਰਿਯੰਕਾ ਚੋਪੜਾ ਉਨ੍ਹਾਂ ਦੀ ਆਦਰਸ਼ ਹੈ। ਮਾਨਸਾ ਦਾ ਜਨਮ ਹੈਦਰਾਬਾਦ ਵਿਚ ਹੋਇਆ। ਬਚਪਨ ਵਿਚ ਉਹ ਬਹੁਤ ਜ਼ਿਆਦਾ ਸ਼ਰਮੀਲੀ ਸੀ। ਉਨ੍ਹਾਂ ਦੇ ਪਿਤਾ ਕੰਮ ਦੇ ਸਿਲਸਿਲੇ ਵਿਚ ਮਲੇਸ਼ੀਆ ਸ਼ਿਫਟ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਮਾਨਸਾ ਨੇ 10ਵੀਂ ਕਲਾਸ ਤੱਕ ਦੀ ਪੜ੍ਹਾਈ ਮਲੇਸ਼ੀਆ ਦੇ ਗਲੋਬਲ ਇੰਡੀਅਨ ਸਕੂਲ ਤੋਂ ਕੀਤੀ। ਉਹ ਸਕੂਲ ਵਿਚ ਕਈ ਐਕਟੀਵਿਟੀਜ਼ ਵਿਚ ਹਿੱਸਾ ਲੈਂਦੀ ਸੀ। ਇਸ ਤੋਂ ਬਾਅਦ ਉਹ ਭਾਰਤ ਪਰਤੀ ਤੇ ਆਪਣੀ ਪੜ੍ਹਾਈ ਜਾਰੀ ਰੱਖੀ। ਗ੍ਰੈਜੂਏਸ਼ਨ ਤੋਂ ਬਾਅਦ ਇੱਕ ਕੰਪਨੀ ਵਿਚ ਕੰਮ ਕਰਨ ਲੱਗੀ।
ਮਾਨਸਾ ਭਾਵੇਂ ਹੀ ਮਿਸ ਇੰਡੀਆ ਦਾ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ ਪਰ ਉਹ ਆਪਣੀ ਜ਼ਿੰਦਗੀ ਬੇਹੱਦ ਸਾਧਾਰਨ ਢੰਗ ਨਾਲ ਜਿਊਣਾ ਪਸੰਦ ਕਰਦੀ ਹੈ। ਉਸ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਉਸ ਦੀ ਜ਼ਿੰਦਗੀ ਵਿਚ ਮਾਂ, ਨਾਨੀ ਤੇ ਛੋਟੀ ਭੈਣ ਸਭ ਤੋਂ ਅਹਿਮ ਤੇ ਨਜ਼ਦੀਕੀ ਹਨ।