ਨੇਪਾਲ ਵਿਚ ਲਾਪਤਾ ਜਹਾਜ਼ ਦਾ ਪਤਾ ਚੱਲ ਗਿਆ ਹੈ। ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ਦੇ ਮੁਖੀ ਨੇ ਦੱਸਿਆ ਕਿ ਮਸਟੈਂਗ ਦੇ ਕੋਵਾਂਗ ਵਿਚ ਲਾਪਤਾ ਜਹਾਜ਼ ਮਿਲਿਆ ਹੈ। ਹਾਲਾਂਕਿ ਜਹਾਜ਼ ਦੀ ਸਥਿਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਨੇਪਾਲ ਫੌਜ ਜ਼ਮੀਨ ਤੇ ਹਵਾਈ ਮਾਰਗ ਰਾਹੀਂ ਘਟਨਾ ਵਾਲੀ ਥਾਂ ਵੱਲ ਵੱਧ ਰਹੀ ਹੈ।
ਦੱਸ ਦੇਈਏ ਕਿ ਨੇਪਾਲ ਦੇ ਸਥਾਨਕ ਮੀਡੀਆ ਮੁਤਾਬਕ ਲਾਪਤਾ ਜਹਾਜ਼ ਵਿੱਚ 4 ਭਾਰਤੀ ਤੇ 3 ਜਾਪਾਨੀ ਨਾਗਰਿਕ ਸਵਾਰ ਹਨ। ਬਾਕੀ ਸਾਰੇ ਨੇਪਾਲੀ ਨਾਗਰਿਕ ਸਨ ਤੇ ਜਹਾਜ਼ ਦੇ ਚਾਲਕ ਦਲ ਸਣੇ ਕੁਲ 22 ਯਾਤਰੀ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀ ਲਗਾਤਾਰ ਸੰਪਰਕ ਸਾਧਣ ਵਿੱਚ ਲੱਗੇ ਹੋਏ ਹਨ। ਇਹ ਦੋ ਇੰਜਣ ਵਾਲਾ ਜਹਾਜ਼ ਸੀ, ਜਿਸ ਨੂੰ ਮਸਤੰਗ ਜ਼ਿਲ੍ਹੇ ਦੇ ਉਪਰ ਅਸਮਾਨ ਵਿੱਚ ਵੇਖਿਆ ਗਿਆ ਸੀ। ਏਅਰਪੋਰਟ ਦੇ ਅਧਿਕਾਰੀਆਂ ਮੁਤਾਬਕ ਮਸਤੰਗ ਜ਼ਿਲ੍ਹੇ ਦੇ ਉਪਰੋਂ ਜਹਾਜ਼ ਨੂੰ ਧੌਲਾਗਿਰੀ ਪਰਬਤ ਵੱਲੋਂ ਡਾਇਵਰਟ ਹੁੰਦਿਆਂ ਵੇਖਿਆ ਗਿਆ।
ਫਲਾਈਟ ਵਿੱਚ ਵਾਰ ਕਰੂ ਮੈਂਬਰਾਂ ਵਿੱਚੋਂ ਤਿੰਨ ਦਾ ਨਾਂ ਕੈਪਟਨ ਪ੍ਰਭਾਕਰ ਘਿਮਿਰੇ, ਫਲਾਈਟ ਅਟੈਂਡੈਂਟ ਕਿਸਮਤ ਥਾਪਾ ਤੇ ਉਤਸਵ ਪੋਖਰੇਲ ਹੈ। ਨੇਪਾਲੀ ਗ੍ਰਹਿ ਮੰਤਰਾਲਾ ਦੇ ਬੁਲਾਰੇ ਫਦੀਂਦਰ ਮਣੀ ਪੋਖਰੇਲ ਤੋਂ ਮਿਲੀ ਜਾਣਕਾਰੀ ਮੁਤਾਬਕ ਲਾਪਤਾ ਜਹਾਜ਼ ਦੀ ਤਲਾਸ਼ੀ ਲਈ ਮਸਟੈਂਗ ਤੇ ਪੋਖਥਰਾ ਵਿੱਚ ਦੋ ਨਿੱਜੀ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਨੇਪਾਲੀ ਫੌਜ ਦੇ ਹੈਲੀਕਾਪਟਰ ਨੂੰ ਵੀ ਤਲਾਸ਼ੀ ਲਈ ਤਾਇਨਾਤ ਕਰਨ ਦੀ ਤਿਆੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਨੇਪਾਲੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਨੇਪਾਲੀ ਫੌਜ ਦਾ ਇੱਕ ਐੱਮ.ਆਈ.-17 ਹੈਲੀਕਾਪਟਰ ਮਸਟੈਂਗ ਲਈ ਰਵਾਨਾ ਹੋ ਚੁੱਕਾ ਹੈ। ਇਹ ਹੈਲੀਕਾਪਟਰ ਲਾਪਤਾ ਜਹਾਜ਼ ਦੀ ਖੋਜ ਕਰੇਗਾ।