ਭਾਰਤ ਖਿਲਾਫ ਟੈਸਟ ਸੀਰੀਜ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਮੁੱਖ ਗੇਂਦਬਾਜ਼ ਮਿਚੇਲ ਸਟਾਰਕ ਭਾਰਤ ਖਿਲਾਫ ਪਹਿਲੇ ਟੈਸਟ ਵਿਚ ਨਹੀਂ ਖੇਡਣਗੇ। ਉਨ੍ਹਾਂ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਪੁਸ਼ਟੀ ਕੀਤੀ ਹੈ ਕਿ ਉਹ ਭਾਰਤ ਖਿਲਾਫ ਬਾਰਡਰ ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਵਿਚ ਨਹੀਂ ਖੇਡ ਸਕਣਗੇ ਕਿਉਂਕਿ ਉਨ੍ਹਾਂ ਦੀ ਉਂਗਲੀ ‘ਤੇ ਸੱਟ ਲੱਗੀ ਹੈ। ਸਟਾਰਕ ਨੂੰ ਦੱਖਣੀ ਅਫਰੀਕਾ ਖਿਲਾਫ ਬਾਕਸਿੰਗ ਡੇ ਟੈਸਟ ਵਿਚ ਆਪਣੇ ਖੱਬੇ ਹੱਥ ਦੀ ਉਂਗਲੀ ‘ਤੇ ਸੱਟ ਲੱਗੀ ਸੀ ਤੇ ਫਿਰ ਉਹ ਸੀਰੀਜ ਦੇ ਆਖਰੀ ਮੈਚ ਵਿਚ ਨਹੀਂ ਖੇਡ ਸਕੇ ਸਨ।
ਮਿਚੇਲ ਸਟਾਰਕ ਤੋਂ ਉਨ੍ਹਾਂ ਦੀ ਫਿਟਨੈੱਸ ਬਾਰੇ ਪੁੱਛਿਆ ਗਿਆ ਤਾਂ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਮੈਂ ਠੀਕ ਹੋਣ ਦੀ ਕਗਾਰ ‘ਤੇ ਹਾਂ। ਅਜੇ ਵੀ ਕੁਝ ਹਫਤੇ ਤੇ ਫਿਰ ਸ਼ਾਇਦ ਦਿੱਲੀ ਵਿਚ ਖਿਡਾਰੀਆਂ ਨੂੰ ਮਿਲਾਂਗੇ। ਉਮੀਦ ਹੈ ਕਿ ਪਹਿਲਾ ਟੈਸਟ ਜਿੱਤ ਕੇ ਦਿੱਲੀ ਪਹੁੰਚਾਂਗੇ।
ਭਾਰਤ ਤੇ ਆਸਟ੍ਰੇਲੀਆ ਵਿਚ ਚਾਰ ਮੈਚਾਂ ਦੀ ਟੈਸਟ ਸੀਰੀਜ ਦਾ ਪਹਿਲਾ ਟੈਸਟ 9 ਤੋਂ 13 ਫਰਵਰੀ ਤੱਕ ਨਾਗਪੁਰ ਵਿਚ ਤੇ ਦੂਜਾ ਟੈਸਟ 17 ਤੋਂ 21 ਫਰਵਰੀ ਤੱਕ ਨਵੀਂ ਦਿੱਲੀ ਵਿਚ ਖੇਡਿਆ ਜਾਣਾ ਹੈ। ਸਟਾਰਕ ਤੋਂ ਇਲਾਵਾ ਕੈਮਰੂਮ ਗ੍ਰੀਨ ਵਿਚ ਪ੍ਰੋਟਿਆਜ ‘ਤੇ ਬਾਕਸਿੰਗ ਡੇ ਟੈਸਟ ਜਿੱਤਣ ਦੇ ਬਾਅਦ ਉਂਗਲੀ ਦੀ ਸਮੱਸਿਆ ਤੋਂ ਜੂਝ ਰਹੇ ਹਨ। ਹਾਲਾਂਕਿ ਆਸਟ੍ਰੇਲੀਆਈ ਕੋਚ ਐਂਡ੍ਰਿਊ ਮੈਕਡਾਨਲਡ ਨੇ ਕਿਹਾ ਕਿ ਗ੍ਰੀਨ ਨੂੰ ਸੀਰੀਜ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਆਪਣੀ ਫਿਟਨੈੱਸ ਸਾਬਤ ਕਰਨ ਦਾ ਹਰ ਮੌਕਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਗੁਲਮਰਗ ‘ਚ ਬਰਫ਼ਬਾਰੀ, 2 ਵਿਦੇਸ਼ੀ ਨਾਗਰਿਕਾਂ ਦੀ ਮੌਤ, ਕਈ ਭਾਰਤੀ ਫਸੇ
ਭਾਰਤ ਖਿਲਾਫ ਟੈਸਟ ਸੀਰੀਜ ਲਈ ਆਸਟ੍ਰੇਲੀਆਈ ਟੀਮ ਵਿਚ ਪੈਟ ਕਮਿੰਸ (ਕਪਤਾਨ), ਏਸ਼ਟਨ ਏਗਰ, ਸਕਾਟ ਬੋਲੈਂਡ, ਏਲੈਕਸ ਕੈਰੀ, ਕੈਮਰੂਨ ਗ੍ਰੀਨ, ਪੀਟਰ ਹੈਂਡਸਕਾਂਬ, ਜੋਸ਼ ਹੇਜਲਵੁੱਡ, ਟ੍ਰੈਵਿਸ ਹੇਡ, ਉਸਮਾਨ ਖਵਾਜਾ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਲਾਂਸ ਮਾਰਿਸ, ਟੋਡ ਮਰਫੀ, ਮੈਥਿਊ ਰੇਨਸ਼ਾਅ, ਸਟੀਵ ਸਮਿਥ (ਉਪ ਕਪਤਾਨ) ਮਿਸ਼ੇਲ ਸਟਾਰਕ, ਮਿਸ਼ੇਲ ਸਵੇਪਸਨ ਤੇ ਡੇਵਿਡ ਵਾਰਨਰ। 9-13 ਫਰਵਰੀ ਨੂੰ ਪਹਿਲਾ ਟੈਸਟ, 17-21 ਫਰਵਰੀ ਨੂੰ ਦੂਜਾ ਟੈਸਟ, 1 ਤੋਂ 5 ਮਾਰਚ ਨੂੰ ਤੀਜਾ ਟੈਸਟ ਤੇ 9 ਤੋਂ 13 ਮਾਰਚ ਵਿਚ ਚੌਥਾ ਟੈਸਟ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: