ਕੇਂਦਰ ਵੱਲੋਂ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਲੈ ਕੇ ਵੱਡੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਦੇ ਬਾਅਦ ਸਾਰੇ ਮੁਲਾਜ਼ਮਾਂ ਦੀ ਪੈਨਸ਼ਨ ਵਿਚ ਬੰਪਰ ਵਾਧਾ ਹੋਵੇਗਾ। EPFO ਤਹਿਤ ਇਸ ਸਮੇਂ ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ ਨੂੰ ਵਧਾਉਣ ਦੀ ਵੀ ਗੱਲ ਚੱਲ ਰਹੀ ਹੈ। ਸਰਕਾਰ ਜਲਦ ਹੀ ਮੁਲਾਜ਼ਮਾਂ ਨੂੰ ਲੈ ਕੇ ਵੱਡਾ ਫੈਸਲਾ ਲੈਣ ਵਾਲੀ ਹੈ।
ਇਸ ਸਮੇਂ ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ 15,000 ਰੁਪਏ ਹੈ, ਜਿਸ ਨੂੰ ਵਧਾ ਕੇ 21,000 ਰੁਪਏ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ। ਮੁਲਾਜ਼ਮਾਂ ਦੀ ਨਿਊਨਤਮ ਸੈਲਰੀ ਵਧਾਉਣ ਦੇ ਬਾਅਦ ਪੈਨਸ਼ਨ ਵਿਚ ਵੀ ਵਾਧਾ ਹੋਵੇਗਾ।
ਕੇਂਦਰ ਨੇ ਆਖਰੀ ਵਾਰ ਘੱਟੋ-ਘੱਟ ਸੈਲਰੀ ਵਿਚ ਵਾਧਾ ਸਾਲ 2014 ਵਿਚ ਕੀਤਾ ਸੀ। ਫਿਲਹਾਲ ਹੁਣ ਇਕ ਵਾਰ ਫਿਰ ਤੋਂ ਸਰਕਾਰ ਮੁਲਾਜ਼ਮਾਂ ਦੀ ਤਨਖਾਹ ਵਧਾਉਣ ਦਾ ਪਲਾਨ ਬਣਾ ਰਹੀ ਹੈ। ਜੇਕਰ ਤਨਖਾਹ ਵਧੇਗੀ ਤਾਂ ਪੈਨਸ਼ਨ ਤੇ ਪੀਐੱਫ ਦਾ ਹਿੱਸਾ ਵੀ ਆਪਣੇ ਆਪ ਵਧ ਜਾਵੇਗਾ। ਸਰਕਾਰ ਦੇ ਨਿਊਨਮਤ ਤਨਖਾਹ ਵਧਾਉਣ ਨਾਲ ਮੁਲਾਜ਼ਮਾਂ ਦਾ ਪੀਐੱਫ ਫੰਡ ਵਿਚ ਯੋਗਦਾਨ ਵੀ ਵਧੇਗਾ।
ਇਸ ਸਮੇਂ ਮੁਲਾਜ਼ਮਾਂ ਦੀ ਘੱਟੋ-ਘੱਟ ਸੈਲਰੀ ਦੀ ਕੈਲਕੁਲੇਸ਼ਨ 15,000 ਰੁਪਏ ‘ਤੇ ਕੀਤੀ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਈਪੀਐੱਸ ਖਾਤੇ ਵਿਚ ਅਧਿਕਤਮ 1250 ਰੁਪਏ ਦਾ ਹੀ ਯੋਗਦਾਨ ਹੋ ਪਾਉਂਦਾ ਹੈ। ਜੇਕਰ ਸਰਕਾਰ ਤਨਖਾਹ ਦੀ ਸੀਮਾ ਨੂੰ ਵਧਾ ਦਿੰਦੀ ਹੈ ਤਾਂ ਯੋਗਦਾਨ ਵੀ ਵਧ ਜਾਵੇਗਾ। ਸੈਲਰੀ ਵਧਣ ਦੇ ਬਾਅਦ ਮਹੀਨਾਵਾਰ ਯੋਗਦਾਨ 1749 ਰੁਪਏ ਹੋ ਜਾਵੇਗਾ।
ਇਹ ਵੀ ਪੜ੍ਹੋ : ‘ਮਾਤਾਜੀ’ ਤੇ ‘ਪਿਤਾਜੀ’ ਤੋਂ ਵੱਡਾ ਕੋਈ ‘ਜੀ’ ਨਹੀਂ… ਮੁਕੇਸ਼ ਅੰਬਾਨੀ ਦਾ ਵਿਦਿਆਰਥੀਆਂ ਨੂੰ ਮੈਸੇਜ
ਸਰਕਾਰ ਦੇ ਇਸ ਫੈਸਲੇ ਨਾਲ ਮੁਲਾਜ਼ਮਾਂ ਨੂੰ ਰਿਟਾਇਰਮੈਂਟ ‘ਤੇ ਵੀ ਜ਼ਿਆਦਾ ਪੈਨਸ਼ਨ ਦਾ ਫਾਇਦਾ ਮਿਲੇਗਾ। ਜੇਕਰ ਕਿਸੇ ਵੀ ਮੁਲਾਜ਼ਮ ਨੇ 20 ਸਾਲਾਂ ਤੱਕ ਕੰਮ ਕੀਤਾ ਤਾਂ ਉਨ੍ਹਾਂ ਨੂੰ ਈਪੀਐੱਸ ਜ਼ਰੀਏ ਮਿਲਣ ਵਾਲੀ ਮਹੀਨਾਵਾਰ ਪੈਨਸ਼ਨ 7286 ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ ਸੈਲਰੀ ਵਿਚ ਵਾਧਾ ਹੋਣ ਨਾਲ ਮੁਲਾਜ਼ਮਾਂ ਨੂੰ ਕਈ ਹੋਰ ਤਰ੍ਹਾਂ ਦੇ ਫਾਇਦੇ ਵੀ ਮਿਲਣਗੇ।
ਵੀਡੀਓ ਲਈ ਕਲਿੱਕ ਕਰੋ -: