ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਵਿਧਾਨਸਭਾ ਵਿਚ ਨਵੇਂ ਚੁਣੇ ਗਏ ਚਾਰ ਵਿਧਾਇਕਾਂ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਉਤੇ ਕਰਾਰਾ ਹਮਲਾ ਬੋਲਿਆ। ਉਨ੍ਹਾਂ ਦਾਅਵਾ ਕੀਤਾ ਕਿ ਰਸੋਈ ਗੈਸ, ਪੈਟਰੋਲ ਤੇ ਡੀਜ਼ਲ ‘ਤੇ ਲੱਗੇ ਟੈਕਸ ਨਾਲ ਮੋਦੀ ਸਰਕਾਰ ਨੂੰ 4 ਲੱਖ ਕਰੋੜ ਰੁਪਏ ਦੀ ਆਮਦਨੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਸੂਬਿਆਂ ਵਿਚ ਬਰਾਬਰ ਹਿੱਸੇ ਵਿਚ ਵੰਡੀ ਜਾਣੀ ਚਾਹੀਦੀ ਹੈ।
‘ਦੀਦੀ’ ਨੇ ਇਹ ਵੀ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ 5 ਰਾਜਾਂ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੈਟਰੋਲ ਤੇ ਡੀਜ਼ਲ ਉਤੇ ਉਤਪਾਦ ਫੀਸ ਵਿਚ ਕਟੌਤੀ ਕੀਤੀ ਹੈ। ਭਾਜਪਾ ਚਾਹੁੰਦੀ ਹੈ ਕਿ ਸੂਬੇ ਵੈਟ ਘੱਟ ਕਰਨ ਪਰ ਸੂਬਿਆਂ ਨੂੰ ਉਨ੍ਹਾਂ ਦਾ ਪੈਸਾ ਕਿਥੋਂ ਮਿਲੇਗਾ? ਉਨ੍ਹਾਂ ਕਿਹਾ ਕਿ ਸੂਬੇ ਵਿੱਤੀ ਸੰਕਟਾਂ ਦੇ ਬਾਵਜੂਦ ਕਈ ਸਬਸਿਡੀਆਂ ਦੇ ਰਿਹਾ ਹੈ।
ਕੇਂਦਰ ‘ਤੇ ਨਿਸ਼ਾਨਾ ਵਿਨ੍ਹਦਿਆਂ ਮਮਤਾ ਨੇ ਕਿਹਾ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਕੇਂਦਰ ਕੀਮਤਾਂ ਘਟਾਉਣ ਲੱਗ ਜਾਂਦੀ ਹੈ ਤੇ ਚੋਣਾਂ ਹੋਣ ਜਾਣ ਤੋਂ ਬਾਅਦ ਫਿਰ ਤੋਂ ਰੇਟ ਵਧਾ ਦਿੱਤੇ ਜਾਂਦੇ ਹਨ। ਤੇਲ ਦੀਆਂ ਕੀਮਤਾਂ ਉਤੇ ਸਾਨੂੰ ਭਾਸ਼ਣ ਦੇਣ ਵਾਲਿਆਂ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਰਾਜ ਸਰਕਾਰ ਨੂੰ ਇਸ ਦਾ ਪੈਸਾ ਕਿਥੋਂ ਮਿਲੇਗਾ? ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਸਾਨੂੰ ਸਾਡਾ ਬਕਾਇਆ ਪੈਸਾ ਨਹੀਂ ਦਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਮਮਤਾ ਬੈਨਰਜੀ ਨੇ ਸਹੁੰ ਚੁੱਕ ਸਮਾਰੋਹ ਵਿਚ ਭਾਜਪਾ ਵਿਧਾਇਕਾਂ ਦੇ ਗੈਰ-ਹਾਜ਼ਰ ਰਹਿਣ ‘ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਲੋਕਤਾਂਤ੍ਰਿਕ ਪ੍ਰਕਿਰਿਆ ਦਾ ਸਨਮਾਨ ਨਹੀਂ ਕਰਦੇ। ਉਹ ਵਿਧਾਨ ਸਭਾ ਨੂੰ ਵਿਧਾਨ ਸਭਾ ਮੰਨਦੇ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਹਿੰਦੀ ਸੀ ਕਿ ਚੰਗੇ ਦਿਨ ਆ ਗਏ ਹਨ ਪਰ ਅਸਲੀਅਤ ਤਾਂ ਇਹ ਹੈ ਕਿ ਬੁਰੇ ਦਿਨ ਆ ਗਏ ਹਨ।