ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਮ ਦੇ ਡਿਬਰੂਗੜ੍ਹ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਮਿਤ ਸ਼ਾਹ ਨੇ ਜਿਥੇ ਕਾਂਗਰਸ ‘ਤੇ ਜੰਮ ਕੇ ਵਾਰ ਕੀਤਾ ਤਾਂ ਉਥੇ ਭਾਜਪਾ ਨੀਤੀਆਂ ਦਾ ਜ਼ਿਕਰ ਕੀਤਾ। ਸ਼ਾਹ ਨੇ ਕਿਹਾ ਕਿ ਭਾਜਪਾ ਸੰਗਠਨ ਦੇ ਆਧਾਰ ‘ਤੇ ਚੱਲਣ ਵਾਲੀ ਪਾਰਟੀ ਹੈ ਤੇ ਦਫਤਰ ਭਾਜਪਾ ਦਾ ਸਾਰੀਆਂ ਗਤੀਵਿਧੀਆਂ ਦਾ ਕੇਂਦਰ ਹੁੰਦਾ ਹੈ। ਹੁਣ ਨਾਰਥ ਈਸਟ ਵਿਚ ਤਿੰਨ ਸੂਬਿਆਂ ਦੀਆਂ ਚੋਣਾਂ ਹੋਈਆਂ ਤੇ ਤਿੰਨਾਂ ਵਿਚ ਭਾਜਪਾ ਸਰਕਾਰ ਦਾ ਹਿੱਸਾ ਹੈ।
ਸ਼ਾਹ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਅਸਮ ਦੀਆਂ 14 ਵਿਚੋਂ 12 ਸੀਟਾਂ ਜਿੱਤੇਗੀ ਤੇ 300 ਤੋਂ ਵਧ ਸੀਟਾਂ ਨਾਲ ਮੋਦੀ ਜੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਕਿਹਾ ਕਿ ਪੂਰਬ ਉਤਰ ਕਦੇ ਕਾਂਗਰਸ ਦਾ ਗੜ੍ਹ ਸੀ ਪਰ ਰਾਹੁਲ ਗਾਂਧੀ ਦੀ ਯਾਤਰਾ ਦੇ ਬਾਵਜੂਦ ਕਾਂਗਰਸ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਆਸਾਮ ਦੇ 70 ਫੀਸਦੀ ਹਿੱਸੇ ਤੋਂ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਅਫਸਪਾ) ਹਟਾ ਦਿੱਤਾ ਗਿਆ ਹੈ, ਦੂਜੇ ਰਾਜਾਂ ਨਾਲ ਸਰਹੱਦੀ ਵਿਵਾਦ ਹੱਲ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪਟਿਆਲਾ : ਸੜਕ ਹਾਦਸੇ ‘ਚ 6ਵੀਂ ਕਲਾਸ ਦੇ ਵਿਦਿਆਰਥੀ ਦੀ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਬ੍ਰਿਟੇਨ ਯਾਤਰਾ ਦੌਰਾਨ ਕੀਤੀ ਗਈ ਉਨ੍ਹਾਂ ਦੀ ਵਿਵਾਦਪ੍ਰਸਤ ਟਿੱਪਣੀਆਂ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਕਿ ਰਾਹੁਲ ਨੇ ਵਿਦੇਸ਼ ਵਿਚ ਭਾਰਤ ਦਾ ਅਪਮਾਨ ਕੀਤਾ। ਜੇਕਰ ਉਹ ਅਜਿਹਾ ਹੀ ਕਰਦੇ ਰਹੇ ਤਾਂ ਨਾ ਸਿਰਫ ਪੂਰਬ ਉੱਤਰ ਤੋਂ ਸਗੋਂ ਪੂਰੇ ਦੇਸ਼ ਤੋਂ ਕਾਂਗਰਸ ਦਾ ਸਫਾਇਆ ਹੋ ਜਾਵੇਗਾ। ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਉੁਹ ਜਿੰਨਾ ਮਾੜਾ ਬੋਲਣਗੇ ਭਾਜਪਾ ਓਨਾ ਹੀ ਅੱਗੇ ਵਧਦੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: