PM ਮੋਦੀ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੇ ਵਾਹਨ ਦੇ ਕਥਿਤ ਤੌਰ ‘ਤੇ ਕਿਸਾਨਾਂ ਨੂੰ ਦਰੜਣ ਦੇ ਮਾਮਲੇ ਵਿਚ ਯੂਪੀ ਦੀ ਯੋਗੀ ਸਰਕਾਰ ਪੂਰੀ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ। ਪੀ. ਐੱਮ ਨੇ ਕਿਹਾ ਕਿ ਸੁਪਰੀਮ ਕੋਰਟ ਜੋ ਵੀ ਕਮੇਟੀ ਬਣਾਉਣਾ ਚਾਹੁੰਦਾ ਸੀ, ਜਾਂਚ ਲਈ ਜੋ ਜੱਜ ਨਿਯੁਕਤੀ ਕਰਨਾ ਚਾਹੁੰਦਾ ਸੀ, ਰਾਜ ਸਰਕਾਰ ਨੇ ਉਸ ਲਈ ਸਹਿਮਤੀ ਦਿਤੀ। ਸੂਬਾ ਸਰਕਾਰ ਇਸ ਮਸਲੇ ਵਿਚ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੀ ਹੈ।
ਇਸ ਮਾਮਲੇ ਵਿਚ ਅਜੇ ਮਿਸ਼ਰਾ ਦਾ ਬੇਟਾ ਆਸ਼ੀਸ਼ ਮਿਸ਼ਰਾ ਅਕਤੂਬਰ ਮਹੀਨੇ ਤੋਂ ਜੇਲ੍ਹ ਵਿਚ ਹੈ ਪਰ ਪਿਤਾ ਅਜੇ ਮਿਸ਼ਰਾ ਟੇਨੀ ਅਜੇ ਵੀ ਮੰਤਰੀ ਮੰਡਲ ਵਿਚ ਹੈ। ਇਹ ਦੋਸ਼ ਕਿ ਭਾਜਪਾ ਇਸ ਮਾਮਲੇ ਵਿਚ ਲੀਪਾਪੋਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਨੂੰ ਮੋਦੀ ਨੇ ਪੂਰੀ ਤਰ੍ਹਾਂ ਤੋਂ ਖਾਰਜ ਕਰ ਦਿੱਤਾ।
ਦੇਸ਼ ਦੀ ਵਿਭਿੰਨਤਾ ਦਾ ਸਨਮਾਨ ਨਾ ਕਰਨ ਦੇ ਵਿਰੋਧ ਦੇ ਦੋਸ਼ ਨੂੰ ਲੈ ਕੇ ਪੁੱਛੇ ਗਏ ਸਵਾਲ ‘ਤੇ ਪੀਐੱਮ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਸਾਰੀਆਂ ਖੇਤਰੀ ਇੱਛਾਵਾਂ ਨੂੰ ਪੂਰਾ ਕਰਨਾ ਹੋਵੇਗਾ। ਮੈਂ ਵੀ ਇੱਕ ਸੀਐੱਮ ਸੀ ਤੇ ਸੂਬੇ ਦੀਆਂ ਇੱਛਾਵਾਂ ਨੂੰ ਸਮਝਦਾ ਸੀ। ਪਹਿਲਾਂ ਭਾਰਤ ਆਉਣ ਵਾਲੇ ਨੇਤਾ ਸਿਰਫ ਦਿੱਲੀ ਜਾਂਦੇ ਸਨ ਪਰ ਮੈਂ ਉਨ੍ਹਾਂ ਨੂੰ ਵੱਖਰੇ ਰਾਜਾਂ ਵਿਚ ਲੈ ਗਿਆ। ਮੈਂ ਚੀਨ ਦੇ ਰਾਸ਼ਟਰਪਤੀ ਨੂੰ ਤਮਿਲਨਾਡੂ ਲੈ ਕੇ ਗਿਆ। ਵਿਦੇਸ਼ ਦੇ ਹੋਰਨਾਂ ਨੇਤਾਵਾਂ ਨੂੰ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲੈ ਗਿਆ। ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ‘ਤੇ ਵਿਸ਼ਵਾਸ ਕਰਦਾ ਹਾਂ ਪਰ ਬਦਕਿਸਮਤੀ ਨਾਲ ਅੱਜ ਕੁਝ ਨੇਤਾ ਵਿਭਿੰਨਤਾ ਨੂੰ ਇੱਕ-ਦੂਜੇ ਦੇ ਵਿਰੋਧ ਲਈ ਵਰਤ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: