ਸ਼੍ਰੀ ਈਸ਼ਵਰ ਸਿੰਘ ਆਈਪੀਐੱਸ, ਏਡੀਜੀਪੀ ਵੈਲਫੇਅਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਲਨੀਤ ਸਿੰਘ ਖੁਰਾਣਾ ਆਈਪੀਐੱਸ ਐੱਸਐੱਸਪੀ ਮੋਗਾ ਵਲੋਂ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਦੇ ਤਣਾਅ ਤੋਂ ਮੁਕਤ ਕਰਨ ਲਈ 17 ਸਤੰਬਰ ਨੂੰ ਫਿਰੋਜ਼ਪੁਰ ਰੋਡ ‘ਤੇ ਸਥਿਤ ਵਿੰਡਸਰ ਗਾਰਡਨ ਰਿਜ਼ੋਰਟ ਵਿਖੇ ਰਾਤ ਦੇ ਖਾਣੇ ਦਾ ਪ੍ਰੋਗਰਾਮ (ਵੱਡਾ ਖਾਣਾ) ਕਰਵਾਇਆ ਗਿਆ। ਮੋਗਾ ਪੁਲਿਸ ਦੇ ਸਮੂਹ ਗਜ਼ਟਿਡ ਅਫਸਰਾਂ, ਮੁੱਖ ਅਫਸਰਾਂ ਥਾਣਾ, ਇੰਚਾਰਜ ਯੂਨਿਟਾਂ, ਬਾਕੀ ਪੁਲਿਸ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਇਸ ਪ੍ਰੋਗਾਰਮ ਵਿਚ ਹਿੱਸਾ ਲਿਆ ਗਿਆ।
ਪ੍ਰੋਗਰਾਮ ਵਿਚ ਸ਼੍ਰੀ ਪੀ. ਕੇ. ਯਾਦਵ, ਆਈ. ਪੀ. ਐੱਸ., ਆਈ. ਜੀ. ਪੀ., ਫਰੀਦਕੋਟ ਰੇਂਜ ਤੇ ਕੁਲਵੰਤ ਸਿੰਘ, ਆਈ. ਏ. ਐੱਸ. ਡਿਪਟੀ ਕਮਿਸ਼ਨਰ ਮੋਗਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੋਗਾ ਪੁਲਿਸ ਵੱਲੋਂ ਇਨ੍ਹਾਂ ਮਹਿਮਾਨਾਂ ਨੂੰ ਖਾਸ ਤੌਰ ‘ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਆਈਜੀਪੀ ਫਰੀਦਕੋਟ ਰੇਂਜ ਡਿਪਟੀ ਕਮਿਸ਼ਨਰ ਮੋਗਾ ਤੇ ਐੱਸ. ਐੱਸ. ਪੀ. ਮੋਗਾ ਵੱਲੋਂ ਪ੍ਰੋਗਰਾਮ ਵਿਚ ਆਏ ਪੁਲਿਸ ਮੁਲਾਜ਼ਮਾਂ ਦੇ ਉਨ੍ਹਾਂ ਦੇ ਪਰਿਵਾਰਾਂ ਨਾਲ ਬੈਠ ਕੇ ਗੱਲਬਾਤ ਕੀਤੀ ਤੇ ਉਨ੍ਹਾਂ ਨਾਲ ਖਾਣਾ ਖਾਧਾ। ਇਸ ਪ੍ਰੋਗਰਾਮ ਦੌਰਾਨ ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸਾਰੇ ਪੁਲਿਸ ਮੁਲਾਜ਼ਮਾਂ ਵੱਲੋਂ ਨੱਚਕੇ, ਭੰਗੜਾ ਪਾ ਕੇ ਖੁਸ਼ੀ ਜ਼ਾਹਿਰ ਕੀਤੀ ਗਈ। ਮੋਗਾ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਐੱਸ. ਐੱਸ. ਪੀ. ਮੋਗਾ ਦਾ ਇਸ ਖਾਸ ਉਪਰਾਲਾ ਲਈ ਮੁੱਖ ਮਹਿਮਾਨਾਂ ਦਾ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ‘ਤੇ ਧੰਨਵਾਦ ਕੀਤਾ ਗਿਆ। ਪੁਲਿਸ ਮੁਲਾਜ਼ਮਾਂ ਵੱਲੋਂ ਇਸ ਵੱਡਾ ਖਾਣਾ ਪ੍ਰੋਗਰਾਮ ਦੀ ਕਾਫੀ ਸ਼ਲਾਘਾ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਪੁਲਿਸ ਨੂੰ ਜ਼ਿਆਦਾ ਸਮਾਂ ਘਰੋਂ ਤੋਂ ਬਾਹਰ ਰਹਿਣਾ ਪੈਂਦਾ ਹੈ ਤੇ ਲੰਬਾ ਸਮਾਂ ਡਿਊਟੀ ਕਰਨੀ ਪੈਂਦੀ ਹੈ। ਇਸ ਲਈ ਭਵਿੱਖ ਵਿਚ ਵੀ ਪੁਲਿਸ ਨੂੰ ਮਾਨਸਿਕ ਤਣਾਅ ਤੋਂ ਦੂਰ ਕਰਨ ਲਈ ਅਜਿਹੇ ਪ੍ਰੋਗਰਾਮ ਸਮੇਂ-ਸਮੇਂ ਸਿਰ ਉਲੀਕੇ ਜਾਣੇ ਚਾਹੀਦੇ ਹਨ।