ਯੂਪੀ ਦੇ ਬਾਂਦਾ ਜ਼ਿਲ੍ਹੇ ਦੇ ਤਿੰਦਵਾਰੀ ਥਾਣਾ ਖੇਤਰ ਦੇ ਛਾਪਰ ਪਿੰਡ ਵਿਚ ਬਾਂਦਰਾਂ ਦਾ ਆਂਤਕ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ 2 ਮਹੀਨੇ ਤੋਂ ਬਾਂਦਰਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਤਾਜ਼ਾ ਮਾਮਲੇ ਵਿਚ ਇਕ ਬਾਂਦਰ ਨੇ ਘਰ ਵਿਚ ਪੰਘੂੜੇ ਵਿਚ ਸੌਂ ਰਹੇ ਦੋ ਮਹੀਨੇ ਦੇ ਬੱਚੇ ਨੂੰ ਚੁੱਕ ਲਿਆ ਤੇ ਜਦੋਂ ਪਰਿਵਾਰ ਵਾਲਿਆਂ ਨੇ ਸ਼ੋਰ ਮਚਾਇਆ ਤਾਂ ਉਸ ਨੂੰ ਛੱਤ ਤੋਂ ਸੁੱਟ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ।
ਇਲਾਕੇ ਵਿਚ ਬਾਂਦਰਾਂ ਦੇ ਆਂਤਕ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕ ਬਾਂਦਰਾਂ ਦੇ ਹਮਲੇ ਵਿਚ ਜ਼ਖਮੀ ਹੋ ਚੁੱਕੇ ਹਨ। ਕਈ ਘਟਨਾਵਾਂ ਦੇ ਬਾਅਦ ਵੀ ਵਣ ਵਿਭਾਗ ਪੂਰੇ ਮਾਮਲੇ ਵਿਚ ਲਾਪ੍ਰਵਾਹ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਪੰਘੂੜੇ ਵਿਚ ਸੌਂ ਰਹੇ ਦੋ ਮਹੀਨੇ ਦੇ ਬੱਚੇ ਨੂੰ ਬਾਂਦਰ ਨੇ ਚੁੱਕ ਕੇ ਛੱਤ ਤੋਂ ਹੇਠਾਂ ਸੁੱਟ ਦਿੱਤਾ। ਇਸ ਨਾਲ ਬੱਚੇ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਬਿਨਾਂ ਪੋਸਟਮਾਟਮ ਦੇ ਬੱਚੇ ਦਾ ਸਸਕਾਰ ਕਰ ਦਿੱਤਾ। ਘਟਨਾ ਪਿੰਡ ਛਾਪਰ ਦੀ ਹੈ। ਪੇਸ਼ੇ ਤੋਂ ਮਜ਼ਦੂਰੀ ਕਰਨ ਵਾਲੇ ਵਿਸ਼ਵੇਸ਼ਵਰ ਵਰਮਾ ਦਾ ਦੋ ਮਹੀਨੇ ਦਾ ਪੁੱਤਰ ਅਭਿਸ਼ੇਕ ਖਪਲੈਰਦਾਰ ਵਰਾਂਡੇ ਵਿਚ ਪੰਘੂੜੇ ਵਿਚ ਸੌਂ ਰਿਹਾ ਸੀ। ਮਾਂ ਘਰ ਦੇ ਹੋਰ ਕੰਮਾਂ ਵਿਚ ਬਿਜ਼ੀ ਸੀ। ਉਦੋਂ 3-4 ਬਾਂਦਰ ਉਥੇ ਆ ਗਏ। ਇਕ ਬਾਂਦਰ ਨੇ ਬੱਚੇ ਨੂੰ ਚੁੱਕ ਕੇ ਛੱਤ ‘ਤੇ ਲੈ ਗਿਆ।
ਇਹ ਵੀ ਪੜ੍ਹੋ : ਆਰਮੀ ਦੀ ਜਾਂਚ ‘ਚ ਹੋਇਆ ਖੁਲਾਸਾ-‘CM ਮਾਨ ਦੇ ਹੈਲੀਪੇਡ ਨੇੜੇ ਮਿਲਿਆ ਬੰਬ ਫਟਣਾ ਨਹੀਂ ਸੀ’
ਪਰਿਵਾਰ ਵਾਲਿਆਂ ਨੇ ਜਦੋਂ ਦੇਖਿਆ ਤਾਂ ਉਨ੍ਹਾਂ ਨੇ ਸ਼ੋਰ ਮਚਾਇਆ ਜਿਸ ਤੋਂ ਬਾਅਦ ਭੱਜਦੇ ਹੋਏ ਬਾਂਦਰ ਨੇ ਅਚਾਨਕ ਬੱਚੇ ਨੂੰ ਹੇਠਾਂ ਸੁੱਟ ਦਿੱਤਾ। ਜ਼ਮੀਨ ‘ਤੇ ਡਿੱਗਦੇ ਹੀ ਬੱਚੇ ਦੀ ਮੌਤ ਹੋ ਗਈ। ਪਰਿਵਾਰ ਵਾਲੇ ਉਸ ਨੂੰ ਪਿੰਡ ਦੇ ਇਕ ਡਾਕਟਰ ਕੋਲ ਲੈ ਕੇ ਪਹੁੰਚੇ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: