ਇਨਸਾਨਾਂ ਨੂੰ ਉਮਰ ਕੈਦ ਦੀ ਸਜ਼ਾ ਤਾਂ ਤੁਸੀਂ ਸੁਣੀ ਹੋਵੇਗੀ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹੀਂ ਦਿਨੀਂ ਇਕ ਬਾਂਦਰ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ। ਮਾਮਲਾ ਯੂਪੀ ਦੇ ਕਾਨਪੁਰ ਜ਼ਿਲ੍ਹੇ ਦਾ ਹੈ ਜਿਥੇ ਇਕ ਬਾਂਦਰ ਨੂੰ ਉਸ ਦੇ ਗਲਤ ਕੰਮਾਂ ਲਈ ਉਮਰ ਕੈਦ ਦੀ ਸਜ਼ਾ ਮਿਲੀ ਹੈ।
ਇਸ ਬਾਂਦਰ ‘ਤੇ ਦੋਸ਼ ਹੈ ਕਿ ਇਹ 250 ਤੋਂ ਵਧ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਾ ਹੈ। ਇਹ ਉਨ੍ਹਾਂ ਨੂੰ ਗੰਦੇ ਇਸ਼ਾਰੇ ਕਰਦਾ ਸੀ। ਔਰਤਾਂ ਤੇ ਬੱਚਿਆਂ ਨੂੰ ਦੇਖਦੇ ਹੀ ਉਨ੍ਹਾਂ ਨੂੰ ਕੱਟਣ ਦੌੜਦਾ ਸੀ। ਉਹ ਸਿਰਫ ਔਰਤਾਂ ਤੇ ਬੱਚਿਆਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦਾ ਸੀ। ਇਸ ਦੀਆਂ ਕਰਤੂਤਾਂ ਕਾਰਨ ਮਿਰਜ਼ਾਪੁਰ ਦੀਆਂ ਔਰਤਾਂ ਤੇ ਬੱਚੇ ਕਾਲੀਏ ਦੇ ਨਾਂ ਤੋਂ ਹੀ ਦਹਿਸ਼ਤ ਖਾਧੇ ਹਨ। ਇਸ ਨੂੰ ਮਿਰਜ਼ਾਪੁਰ ਤੋਂ ਗ੍ਰਿਫਤਾਰ ਕਰਕੇ ਕਾਨਪੁਰ ਦੇ ਪਿੰਜਰੇ ਵਿਚ ਬੰਦ ਕਰ ਦਿੱਤਾ ਗਿਆ ਤੇ ਪਿਛਲੇ 5 ਸਾਲਾਂ ਤੋਂ ਇਹ ਬਾਂਦਰ ਇਥੇ ਬੰਦ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਏ ਸਾਬਕਾ ਡਿਪਟੀ CM ਓਪੀ ਸੋਨੀ, ਦਿੱਤਾ ਖਰਾਬ ਸਿਹਤ ਦਾ ਹਵਾਲਾ
5 ਸਾਲ ਜੇਲ੍ਹ ਵਿੱਚ ਰਹਿਣ ਦੇ ਬਾਵਜੂਦ ਉਸ ਦੇ ਸੁਭਾਅ ਵਿੱਚ ਕੋਈ ਸੁਧਾਰ ਨਹੀਂ ਹੋਇਆ। ਇਸ ਕਾਰਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਉਸ ਦੀ ‘ਉਮਰ ਕੈਦ’ ਦੀ ਸਜ਼ਾ ਬਰਕਰਾਰ ਰਹੇਗੀ, ਜਦਕਿ ਇਸ ਤੋਂ ਇਲਾਵਾ ਕਈ ਸ਼ੈਤਾਨ ਬਾਂਦਰ ਜੇਲ੍ਹ ‘ਚੋਂ ਰਿਹਾਅ ਹੋ ਰਹੇ ਹਨ, ਪਰ ਉਸ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਉਸ ਨੂੰ ਉਮਰ ਕੈਦ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: