ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਵਿੱਚ ਬੇਰਹਿਮੀ ਨਾਲ ਗੋਲੀ ਮਾਰ ਕੇ ਕਤਲ ਹੋਇਆਂ ਨੂੰ ਅੱਜ ਇੱਕ ਮਹੀਨਾ ਹੋ ਗਿਆ ਹੈ। ਇਸੇ ਵਿਚਾਲੇ ਮੂਸੇਵਾਲਾ ਦੇ ਅਬੋਹਰ ਦਾ ਇੱਕ ਪ੍ਰਸ਼ੰਸਕ ਆਪਣੇ ਪਰਿਵਾਰ ਸਣੇ ਪਿੰਡ ਮੂਸਾ ਵਿਖੇ ਗਾਇਕ ਦਾ ਬੁੱਤ ਲਗਾਉਣ ਲਈ ਆਇਆ ਹੈ। ਇਹ ਬੁੱਤ ਉਨ੍ਹਾਂ ਖੇਤਾਂ ਵਿੱਚ ਲਾਇਆ ਗਿਆ ਹੈ ਜਿੱਥੇ ਸਿੱਧੂ ਮੂਸੇਵਾਲਾ ਦਾ ਸਸਕਾਰ ਕੀਤਾ ਗਿਆ ਸੀ।
ਮੂਸੇਵਾਲਾ ਦਾ ਫੈਨ ਇੱਕ ਦਿਹਾੜੀਦਾਰ ਮਜ਼ਦੂਰ ਹੈ। ਉਸ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਿੱਧੂ ਦਾ ਕੱਟੜ ਸਮਰਥਕ ਅਤੇ ਪ੍ਰਸ਼ੰਸਕ ਹਨ ਅਤੇ ਉਸ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਨੇ ਗਾਇਕ ਦਾ ਬੁੱਤ ਬਣਾਇਆ ਹੈ।
ਸਿੱਧੂ ਦੇ ਪਰਿਵਾਰ ਵੱਲੋਂ ਵੀ ਅਪੀਲ ਕੀਤੀ ਗਈ ਕਿ ਜੋ ਵੀ ਗਾਇਕ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦਾ ਹੈ, ਉਹ ਬੁੱਤ ਦੇ ਆਲੇ-ਦੁਆਲੇ ਖੇਤ ਵਿੱਚ ਇੱਕ ਬੂਟਾ ਜ਼ਰੂਰ ਲਗਾਉਣ, ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਬੂਟਾ ਲਾਉਣ ਪਿੰਡ ਮੂਸਾ ਪਹੁੰਚ ਰਹੇ ਹਨ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਪਿਛਲੇ ਮਹੀਨੇ 29 ਮਈ ਨੂੰ ਸ਼ਾਮ 5 ਵਜ ਕੇ 29 ਮਿੰਟ ‘ਤੇ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਨਾ ਸਿਰਫ ਪੰਜਾਬ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ਅੱਜ ਵੀ ਉਸ ਦੇ ਪ੍ਰਸ਼ੰਸਕ ਉਸ ਦੇ ਗਾਣੇ ਸੁਣਨ ਲਈ ਉਤਾਵਲੇ ਹਨ। ਉਸ ਦੀ ਮੌਤ ਤੋਂ 26 ਦਿਨ ਬਾਅਦ ਰਿਲੀਜ਼ ਹੋਇਆ ਗਾਣਾ SYL ਨੰਬਰ ਵਨ ਟ੍ਰੈਂਡ ‘ਤੇ ਰਿਹਾ।
ਵੀਡੀਓ ਲਈ ਕਲਿੱਕ ਕਰੋ -: