ਭਾਰਤ ਨੇ ਆਪਣੇ ਨਾਗਰਿਕਾਂ ਨੂੰ ਅਸਥਾਈ ਤੌਰ ‘ਤੇ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਹੈ। ਕੀਵ ਵਿਚ ਮੌਜੂਦ ਭਾਰਤੀ ਦੂਤਘਰ ਨੇ ਖਾਸ ਤੌਰ ‘ਤੇ ਯੂਕਰੇਨ ਵਿਚ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਪਰਤਣ ਲਈ ਕਿਹਾ ਹੈ। ਇਹ ਸਲਾਹ ਯੂਕਰੇਨ ਤੇ ਰੂਸ ਵਿਚ ਜਾਰੀ ਤਣਾਅ ਦੇ ਯੁੱਧ ਵਿਚ ਬਦਲਣ ਦੀ ਸ਼ੰਕਾ ਕਾਰਨ ਦਿੱਤੀ ਗਈ ਹੈ।
ਇਸ ਤਣਾਅ ਕਾਰਨ ਅਮਰੀਕਾ, ਬ੍ਰਿਟੇਨ, ਨਾਰਵੇ, ਜਾਪਾਨ, ਲਾਤਵੀਆ ਤੇ ਡੈਨਮਾਰਕ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਹਿ ਚੁੱਕੇ ਹਨ। ਦੱਸ ਦੇਈਏ ਕਿ ਯੂਕਰੇਨ ਵਿਚ 20 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ। ਦੂਜੇ ਪਾਸੇ ਦੇਸ਼ ਪਰਤਣ ਲਈ ਯੂਕਰੇਨ ਵਿਚ ਮੌਜੂਦ ਭਾਰਤੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਡਰੇ ਹੋਏ ਹਨ ਅਤੇ ਦੇਸ਼ ਪਰਤਣਾ ਚਾਹੁੰਦੇ ਹਨ। ਸਰਕਾਰ ਵੱਲੋਂ ਜਾਣਕਾਰੀ ਨਹੀਂ ਮਿਲ ਰਹੀ ਹੈ। ਫਲਾਈਟ ਦਾ ਕਿਰਾਇਆ ਵੀ 3 ਗੁਣਾ ਤੋਂ ਵੱਧ ਹੋ ਗਿਆ ਹੈ। ਵਿਦਿਆਰਥੀਆਂ ਨੇ ਦੱਸਿਆ ਕਿ 70 ਹਜ਼ਾਰ ਦਾ ਕਿਰਾਇਆ ਅਚਾਨਕ ਤੋਂ 2 ਲੱਖ ਦੇ ਲਗਭਗ ਪਹੁੰਚ ਗਿਆ ਹੈ। ਇਕੱਲੇ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਦੋ ਹਜ਼ਾਰ ਵਿਦਿਆਰਥੀ ਹਨ।
ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਰੂਸ ਬਾਰਡਰ ਤੋਂ ਸਿਰਫ 35 ਕਿਲੋਮੀਟਰ ਦੂਰ ਹੈ। ਵਿਦਿਆਰਥੀਆਂ ਨੂੰ ਡਰ ਹੈ ਕਿ ਜੇਕਰ ਉਹ ਖੁੱਲ੍ਹ ਕੇ ਆਪਣੀ ਗੱਲ ਰੱਖਣਗੇ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਨੂੰ ਐਕਸਪੇਲ ਕਰ ਸਕਦਾ ਹੈ। ਵਿਦਿਆਰਥੀ ਕਾਫੀ ਪੈਸਾ ਖਰਚ ਕੇ ਇਥੇ ਦਾਖਲਾ ਲੈਂਦਾ ਹੈ।
ਖਾਰਕੀਵ ਨੈਸ਼ਨਲ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਈਮਾਨਦਾਰੀ ਨਾਲ ਕਹਾਂ ਤਾਂ ਇਥੇ ਕੁਝ ਵੀ ਨਹੀਂ ਹੋ ਰਿਹਾ ਹੈ। ਸਾਨੂੰ ਸਿਰਫ ਆਪਣੀ ਜਾਨ ਦਾ ਡਰ ਹੈ ਤੇ ਹੋਰ ਕੁਝ ਨਹੀਂ। ਇਥੇ ਸਭ ਕੁਝ ਸਾਧਾਰਨ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਕੁਝ ਕਰੇ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਯੁੱਧ ਹੋਵੇਗਾ ਜਾਂ ਨਹੀਂ ਪਰ ਬੀਤੀ ਰਾਤ ਯੂਕਰੇਨ ਦੇ ਰਾਸ਼ਟਰਤੀ ਨੇ ਸੋਸ਼ਲ ਮੀਡੀਆ ‘ਤੇ ਜੋ ਸੰਦੇਸ਼ ਪੋਸਟ ਕੀਤਾ ਹੈ ਉਸ ਤੋਂ ਬਾਅਦ ਤੋਂ ਭਾਰਤੀ ਵਿਦਿਆਰਥੀਆਂ ਵਿਚ ਡਰ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਚੌਰਾਹਿਆਂ ‘ਤੇ ਟੈਕਾਂ ਦੀਆਂ ਤਸਵੀਰਾਂ ਉਨ੍ਹਾਂ ਤੱਕ ਪਹੁੰਚ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਨੂੰ ਡਰ ਲੱਗ ਰਿਹਾ ਹੈ। ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਹੈਲੀਕਾਪਟਰਾਂ ਦੀ ਆਵਾਜ਼ ਸੁਣ ਸਕਦੇ ਹਨ। ਅਜੇ ਸਾਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਇਥੇ ਬਹੁਤ ਸਾਰੀਆਂ ਅਫਵਾਹਾਂ ਫੈਲਰਹੀਆਂ ਹਨ। ਅਸੀਂ ਨਹੀਂ ਚਾਹੁੰਦੇ ਕਿ ਕੋਈ ਅਫਵਾਹ ਫੈਲੇ ਜਾਂ ਡਰ ਦਾ ਕੋਈ ਮਾਹੌਲ ਬਣੇ।