ਮੋਰਿੰਡਾ ‘ਚ ਪੁਲਿਸ ਨੇ 3 ਲੱਖ 13 ਹਜ਼ਾਰ ਰੁਪਏ ਲੁੱਟਣ ਵਾਲੇ ਗਿਰੋਹ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਫੜੇ ਗਏ ਗਿਰੋਹ ਦੇ 5 ਮੈਂਬਰਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਤੇਜ਼ਧਾਰ ਹਥਿਆਰ, ਦੋ ਮੋਟਰਸਾਈਕਲ ਅਤੇ 53,000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਫੜੇ ਗਏ ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਉਸ ਨੂੰ ਜੁਵੇਨਾਈਲ ਜੇਲ੍ਹ ਭੇਜ ਦਿੱਤਾ ਜਾਵੇਗਾ।
ਜਾਣਕਰੀ ਅਨੁਸਾਰ 21 ਮਾਰਚ ਨੂੰ ਦੁਪਹਿਰ 12.30 ਵਜੇ ਸੈਕਟਰ 35 D ਚੰਡੀਗ੍ਹੜ ਦੇ ਮੋਰਿੰਡਾ ਦੇ ਰਹਿਣ ਵਾਲੇ ਗੌਤਮ ਵਧਵਾ ‘ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟ ਦਿਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਮਗਰੋਂ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਾਰਵਾਈ। ਗੌਤਮ ਵਧਵਾ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਕਿਹਾ ਸੀ ਕਿ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਓਲੰਪਿਕ ਪੈਲੇਸ ਮੋਰਿੰਡਾ ਤੋਂ ਥੋੜ੍ਹਾ ਅੱਗੇ ਸਿਟੀ ਸਾਈਡ ਕੇਨਰਾ ਬੈਂਕ ਮੋਰਿੰਡਾ ‘ਚ 3 ਲੱਖ 13 ਹਜ਼ਾਰ 887 ਰੁਪਏ ਜਮ੍ਹਾ ਕਰਵਾਉਣ ਜਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ਦਾ ਮੋਟਰਸਾਈਕਲ ਘੇਰ ਲਿਆ।
ਇਹ ਵੀ ਪੜ੍ਹੋ : ਰਾਸ਼ਟਰਪਤੀ ਮੁਰਮੂ ਨੇ ਸੁਖੋਈ-30 ‘ਚ ਭਰੀ ਉਡਾਣ, ਆਸਾਮ ਦੇ ਤੇਜ਼ਪੁਰ ਏਅਰਫੋਰਸ ‘ਤੋਂ ਕੀਤਾ ਟੇਕ-ਆਫ਼
ਸ਼ਿਕਾਇਤਕਰਤਾ ਗੌਤਮ ਵਧਵਾ ਨੇ ਦੱਸਿਆ ਕਿ ਲੁਟੇਰਿਆਂ ਨੇ ਦਾਤਰਾਂ ਨਾਲ ਹਮਲਾ ਕਰਕੇ ਉਸਦੀ ਨਕਦੀ ਖੋਹ ਲਈ ਅਤੇ ਵੇਰਕਾ ਪੁਆਇੰਟ ਮੋਰਿੰਡਾ ਵੱਲ ਫ਼ਰਾਰ ਹੋ ਗਏ। SSP ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਪੁਲਿਸ ਪੀੜਤ ਗੌਤਮ ਦੇ ਬਿਆਨ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁਟ ਗਈ ਸੀ। ਇਸ ਮਗਰੋਂ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: