ਅਮੂਲ ਤੇ ਵੇਰਕਾ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਵੀ ਦੁੱਧ ਦੇ ਰੇਟ ਵਧਾ ਦਿੱਤੇ ਹਨ। Mother Dairy ਵੱਲੋਂ 2 ਰੁਪਏ ਪ੍ਰਤੀ ਲੀਟਰ ਰੇਟ ਵਧਾਏ ਗਏ ਹਨ ਤੇ ਇਹ ਨਵੇਂ ਰੇਟ ਕੱਲ੍ਹ ਯਾਨੀ 6 ਮਾਰਚ ਤੋਂ ਲਾਗੂ ਹੋਣਗੇ।
ਕੰਪਨੀ ਨੇ ਕਿਹਾ ਕਿ ਵਧਦੀਆਂ ਖਰੀਦ ਕੀਮਤਾਂ (ਕਿਸਾਨਾਂ ਨੂੰ ਭੁਗਤਾਨ ਕੀਤੀ ਗਈ ਰਕਮ), ਈਂਧਣ ਦੀ ਲਾਗਤ ਤੇ ਪੈਕੇਜਿੰਗ ਸਮੱਗਰੀ ਦੀ ਲਾਗਤ ਦੇ ਮੱਦੇਨਜ਼ਰ ਮਦਰ ਡੇਅਰੀ 6 ਮਾਰਚ 2022 ਤੋਂ ਦਿੱਲੀ ਐੱਨਸੀਆਰ ਵਿਚ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ ਵਧਾਉਣ ਲਈ ਮਜਬੂਰ ਹੈ।
ਫੁੱਲ ਕ੍ਰੀਮ ਦੁੱਧ ਦੀ ਕੀਮਤ ਐਤਵਾਰ ਤੋਂ 59 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ ਜੋ ਸ਼ਨੀਵਾਰ ਨੂੰ 57 ਰੁਪਏ ਪ੍ਰਤੀ ਲੀਟਰ ਸੀ। ਗਾਂ ਦੇ ਦੁੱਧ ਦੀ ਕੀਮਤ 49 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 51 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਯੂਕਰੇਨ ਦੇ ਪਿਸੋਚਿਨ ‘ਚ ਫਸੇ ਨਾਗਰਿਕਾਂ ਦੀ ਗੁਹਾਰ ‘ਤੇ ਭਾਰਤ ਤਿਆਰ, 298 ਬੱਸਾਂ ਸ਼ਹਿਰ ਲਈ ਰਵਾਨਾ
ਮਦਰ ਡੇਅਰੀ ਦੇ ਗਾਂ ਦਾ ਦੁੱਧ ਹੁਣ 51 ਰੁਪਏ ਪ੍ਰਤੀ ਲੀਟਰ ਤੇ ਮਦਰ ਡੇਅਰੀ ਦੇ ਬੂਥ ‘ਤੇ ਮਿਲਣ ਵਾਲਾ ਟੋਂਡ ਦੁੱਧ ਦੀ ਕੀਮਤ 44 ਰੁਪਏ ਦੀ ਜਗ੍ਹਾ 46 ਰੁਪਏ ਪ੍ਰਤੀ ਲੀਟਰ ਹੋਵੇਗੀ।ਮਦਰ ਡੇਅਰੀ ਨੇ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਉਤਰਾਖੰਡ ਵਿਚ ਵੀ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਗੌਰਤਲਬ ਹੈ ਕਿ ਕਿ ਇਸ ਤੋਂ ਪਹਿਲਾਂ ਅਮੂਲ ਤੇ ਵੇਰਕਾ ਵੱਲੋਂ ਵੀ 1 ਮਾਰਚ ਨੂੰ ਦੁੱਧ ਦੇ ਰੇਟ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ।