ਕਹਿੰਦੇ ਨੇ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ ਤੇ ਬੱਚਾ ਆਪਣੇ ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਮਾਂ ਦੀ ਗੋਦ ਵਿਚ ਮਹਿਸੂਸ ਕਰਦਾ ਹੈ ਪਰ ਅੱਜ ਦੇ ਇਸ ਕਲਯੁੱਗ ਵਿਚ ਮਮਤਾ ਨੂੰ ਝਿੰਜੋੜਨ ਵਾਲੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਰਾਜਸਥਾਨ ਦੇ ਝਾਲਵਾੜਾ ਜ਼ਿਲ੍ਹੇ ਤੋਂ ਹੈ ਜਿਥੇ ਇੱਕ ਔਰਤ ਨੇ ਆਪਣੇ 3 ਦਿਨਾਂ ਦੇ ਨਵਜੰਮੇ ਪੁੱਤ ਨੂੰ ਪਾਈ ਦੇ ਟੋਬੇ ਵਿਚ ਡੁਬੋ ਕੇ ਮੌਤ ਦੋ ਘਾਟ ਉਤਾਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਰੇਖਾ ਲੋਧਾ ਨੇ ਮਨੋਹਰਥਾਨਾ ਹਸਪਤਾਲ ਵਿਚ 20 ਜੁਲਾਈ ਨੂੰ ਬੱਚੇ ਨੂੰ ਜਨਮ ਦਿੱਤਾ ਤੇ ਇਸ ਤੋਂ ਬਾਅਦ ਰੇਖਾ ਦਾ ਪਤੀ ਉਸ ਨੂੰ ਪਿੰਡ ਲੈ ਕੇ ਆਇਆ ਸੀ ਪਰ ਬੀਤੀ ਰਾਤ ਰੇਖਾ ਆਪਣੇ ਨਵਜੰਮੇ ਬੱਚੇ ਨੂੰ ਆਪਣੇ ਨਾਲ ਲੈ ਕੇ ਗਈ ਤੇ ਘਰ ਦੇ ਪਿੱਛੇ ਪੈਂਦੇ ਜੰਗਲ ਵਿਚ ਪਾਣੀ ਨਾਲ ਭਰੇ ਟੋਏ ਵਿਚ ਸੁੱਟ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਰੇਖਾ ਤੋਂ ਬੱਚੇ ਬਾਰੇ ਪੁੱਛਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਰੇਖਾ ਨੇ ਝੂਠੀ ਕਹਾਣੀ ਰਚੀ ਕਿ ਉਸ ਨੂੰ ਤਾਂ ਕੋਈ ਜੰਗਲੀ ਜਾਨਵਰ ਚੁੱਕ ਕੇ ਲੈ ਗਿਆ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਉਸ ‘ਤੇ ਸ਼ੱਕ ਹੋ ਗਿਆ ਤੇ ਉਨ੍ਹਾਂ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਨੂੰ ਕਿਤਿਓਂ ਵੀ ਬੱਚਾ ਨਹੀਂ ਮਿਲਿਆ। ਜਿਸ ਤੋਂ ਬਾਅਦ ਰੇਖਾ ਦੇ ਪਰਿਵਾਰ ਨੇ ਇਸ ਦੀ ਰਿਪੋਰਟ ਪੁਲਿਸ ਨੂੰ ਕਰ ਦਿੱਤੀ ਤਾਂ ਰੇਖਾ ਨੇ ਦੱਸਿਆ ਕਿ ਉਸ ਨੇ ਬੱਚੇ ਨੂੰ ਜੰਗਲ ਵਿਚ ਪਾਣੀ ਨਾਲ ਭਰੇ ਟੋਏ ਵਿਚ ਸੁੱਟ ਦਿੱਤਾ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਬੱਚੇ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ। ਅਜੇ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।