ਰਾਏਪੁਰ ਏਮਸ ਦੇ ਬਾਹਰ ਇਕ ਪਰਿਵਾਰ ਦੀ ਜ਼ਿੰਦਗੀ ਦੇ ਹਾਲਾਤ ਦੇਖ ਲੋਕ ਹੈਰਾਨ ਹਨ। ਇਕ ਮਾਂ ਫੁੱਟ ਪੰਪ ਨਾਲ 13 ਮਹੀਨੇ ਦੇ ਬੱਚੇ ਨੂੰ ਸਾਹ ਦੇ ਰਹੀ ਹੈ। ਬ੍ਰੇਨ ਟਿਊਮਰ ਤੇ ਕੈਂਸਰ ਦੀ ਵਜ੍ਹਾ ਨਾਲ ਬੱਚੇ ਨੂੰ ਸਾਹ ਦੀ ਤਕਲੀਫ ਆ ਚੁੱਕੀ ਹੈ। ਫੁੱਟ ਪੰਪ ਨਾਲ ਫੁੱਟਪਾਥ ‘ਤੇ ਮਾਂ ਬੱਚੇ ਦੇ ਗਲੇ ਨਾਲ ਕਫ ਸਾਫ ਕਰਦੀ ਹੈ ਤੇ ਪੁੱਤ ਨੂੰ ਸਾਹ ਦਿੰਦੀ ਹੈ ਤਾਂ ਕਿ ਉਹ ਜੀਅ ਸਕੇ।
ਏਮਸ ਰਾਏਪੁਰ ਦੇ ਗੇਟ ਨੰਬਰ 1 ਦੇ ਬਾਹਰ ਫੁੱਟਪਾਥ ‘ਤੇ ਇਹ ਸਭ ਕੁਝ ਪਿਛਲੇ ਕੁਝ ਮਹੀਨਿਆਂ ਤੋਂ ਹੋ ਰਿਹਾ ਹੈ। ਕਵਰਧਾ ਦਾ ਰਹਿਣ ਵਾਲਾ ਪਰਿਵਾਰ ਮਜਬੂਰੀ ਵਿਚ ਇਥੇ ਜ਼ਿੰਦਗੀ ਬਿਤਾਉਣ ਪਹੁੰਚਿਆ ਹੈ। ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਕਲੇਜੇ ਦੇ ਟੁਕੜੇ ਦੀ ਜ਼ਿੰਦਗੀ ਨੂੰ ਕਿਸੇ ਤਰ੍ਹਾਂ ਬਚਾ ਲਿਆ ਜਾਵੇ।
ਹਰਸ਼ ਨਾਂ ਦੇ ਇਸ ਬੱਚੇ ਦੇ ਪਿਤਾ ਬਾਲਕ ਦਾਸ ਡਹਰੇ ਨੇ ਦੱਸਿਆ ਕਿ ਪਿਛਲੇ 5 ਮਹੀਨਿਆਂ ਤੋਂ ਏਮਸ ਦੇ ਬਾਹਰ ਫੁੱਟਪਾਥ ‘ਤੇ ਇਸ ਤਰ੍ਹਾਂ ਜ਼ਿੰਦਗੀ ਬਿਤਾ ਰਹੇ ਹਨ। ਸ਼ੁਰੂਆਤ ਵਿਚ ਸਭ ਕੁਝ ਠੀਕ ਸੀ ਪਰ ਜਿਵੇਂ-ਜਿਵੇਂ ਬੱਚੇ ਦੇ ਸਰੀਰ ਦਾ ਵਿਕਾਸ ਹੋਣ ਲੱਗਾ ਮੁਸ਼ਕਲ ਆਈ। ਉਸ ਦੇ ਸਰੀਰ ਦਾ ਅੱਧਾ ਹਿੱਸਾ ਕੰਮ ਕਰਨਾ ਬੰਦ ਕਰ ਚੁੱਕਾ ਸੀ। ਉਸ ਨੂੰ ਦੇਖਣ ਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਹੋਈ। ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਵੀ ਕਰਵਾਇਆ ਪਰ ਮਹਿੰਗੇ ਇਲਾਜ ਤੇ ਆਰਥਿਕ ਪ੍ਰੇਸ਼ਾਨੀ ਨੇ ਉਨ੍ਹਾਂ ਨੂੰ ਫੁਟਪਾਥ ‘ਤੇ ਲਿਆਉਂਦਾ ਹੈ।
ਬਾਲਕ ਦਾਸ ਨੇ ਦੱਸਿਆ ਕਿ ਕਵਰਧਾ ਜ਼ਿਲ੍ਹੇ ਦੇ ਠਕੁਰਾਈਨ ਟੋਲਾ ਪਿੰਡ ਵਿਚ ਘਰ ਤੇ ਖੇਤ ਸੀ। ਬੱਚੇ ਦੇ ਇਲਾਜ ਲਈ ਸਾਰਾ ਕੁਝ ਵੇਚ ਦਿੱਤਾ। ਕੁਝ ਪੈਸੇ ਸੀ ਤਾਂ ਕਿਰਾਏ ਦਾ ਮਕਾਨ ਲੈ ਕੇ ਪ੍ਰਾਈਵੇਟ ਹਸਪਤਾਲਾਂ ਵਿਚ ਬੱਚੇ ਦਾ ਇਲਾਜ ਕਰਵਾਇਆ, ਜੋ ਹੁਣ ਖਤਮ ਹੋ ਚੁੱਕੇ ਹਨ। ਕਿਸੇ ਨੇ ਰਾਏਪੁਰ ਏਮਸ ਆ ਕੇ ਬੱਚੇ ਦਾ ਇਲਾਜ ਕਰਾਉਣ ਦੀ ਸਲਾਹ ਦਿੱਤੀ। ਏਮਸ ਵਿਚ ਬੱਚੇ ਦਾ ਇਲਾਜ ਤਾਂ ਮੁਫਤ ਹੋ ਰਿਹਾ ਹੈ ਪਰ ਦਵਾਈਆਂ ਲਈ ਪੈਸੇ ਤੇ ਰਹਿਣ ਲਈ ਥਾਂ ਨਹੀਂ ਹੈ। ਬਾਲਕ ਦਾਸ ਨੂੰ ਸਰਕਾਰ ਤੇ ਸਮਾਜ ਦੇ ਲੋਕਾਂ ਤੋਂ ਮਦਦ ਦੀ ਉਮੀਦ ਹੈ।
ਬਾਲਕ ਦਾਸ ਤੇ ਉਸ ਦੀ ਪਤਨੀ ਗੇਟ ਨੰਬਰ 1 ਦੇ ਬਾਹਰ ਇਕ ਠੇਲਾ ਲਗਾ ਕੇ 100-200 ਰੋਜ਼ ਦੇ ਕਮਾ ਰਹੇ ਹਨ। ਬੱਚੇ ਦੀ ਦਵਾਈ ਵਿਚ ਇਹ ਸਾਰੇ ਪੈਸੇ ਖਰਚ ਹੋ ਚਾਂਦੇ ਹਨ। ਕੋਲ ਗੁਰਦੁਆਰੇ ਵਿਚ ਸਮੇਂ ‘ਤੇ ਪਹੁੰਚਣ ‘ਤੇ ਲੰਗਰ ਦਾ ਖਾਣਾ ਰਾਤ ‘ਚ ਨਸੀਬ ਹੁੰਦਾ ਹੈ। ਬੱਚੇ ਦੀ ਵਜ੍ਹਾ ਨਾਲ ਕਈ ਵਾਰ ਦੇਰੀ ਨਾਲ ਪਹੁੰਚਦੇ ਹਾਂ ਤਾਂ ਭੁੱਖੇ ਪੇਟ ਸੌਣਾ ਪੈਂਦਾ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ। ਇਲਾਜ ਦੇ ਖਰਚ ਦੀ ਵਜ੍ਹਾ ਨਾਲ ਪਿੰਡ ਦੇ ਲੋਕਾਂ ਦੇ ਰਿਸ਼ਤੇਦਾਰਾਂ ਦਾ ਕਰਜ਼ਦਾਰ ਹੋ ਚੁੱਕਾ ਹੈ।
ਸੁਸ਼ੀਲਾਬਾਈ ਯੋਗੀ, ਜੋ ਹਸਪਤਾਲ ਦੇ ਬਾਹਰ ਸੁਪਾਰੀ ਦਾ ਸਟਾਲ ਲਗਾਉਂਦੀ ਹੈ, ਨੇ ਬਾਲਕ ਦਾਸ ਦੀ ਮਦਦ ਕੀਤੀ। ਉਸ ਨੇ ਕਿਰਾਏ ’ਤੇ ਇੱਕ ਗੱਡਾ ਲਿਆ ਸੀ ਜਿਸ ’ਤੇ ਬੱਚੇ ਦਾ ਪਿਤਾ ਬਾਲਕ ਦਾਸ ਚਾਹ ਬਣਾ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ। ਸੁਸ਼ੀਲਾ ਨੇ ਦੱਸਿਆ ਕਿ, ਇਹ ਬਹੁਤ ਲੋੜਵੰਦ ਲੋਕ ਹਨ, ਸ਼ੁਰੂ ਵਿੱਚ ਜਦੋਂ ਉਹ ਇੱਥੇ ਆਏ ਤਾਂ ਜ਼ਿੰਦਗੀ ਤੋਂ ਬਹੁਤ ਨਿਰਾਸ਼ ਸਨ। ਮਰਨ ਦੀ ਗੱਲ ਕਰ ਰਹੇ ਸਨ, ਮੈਂ ਕਿਹਾ ਮਰਨ ਨਾਲ ਤੇਰਾ ਹੀ ਨੁਕਸਾਨ ਹੋਵੇਗਾ, ਮੈਂ ਸਮਝਾਇਆ ਤੇ ਕਿਰਾਏ ‘ਤੇ ਗੱਡੀ ਲੈ ਕੇ ਮਦਦ ਕੀਤੀ। ਸਮਾਜ ਦੇ ਲੋਕਾਂ ਨੂੰ ਵੀ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।
ਬਾਲਕ ਦਾਸ ਨੇ ਦੱਸਿਆ ਕਿ ਮੈਂ ਸਾਰਾ ਦਿਨ ਇੱਥੇ ਲੋਕਾਂ ਦੇ ਬਚੇ ਹੋਏ ਭਾਂਡੇ ਧੋ ਕੇ ਦੋ ਪੈਸੇ ਕਮਾ ਲੈਂਦਾ ਹਾਂ। ਪਰ ਉਹ ਸਾਰਾ ਪੈਸਾ ਦਵਾਈ ‘ਤੇ ਖਰਚ ਹੋ ਜਾਂਦਾ ਹੈ, ਪਤਨੀ ਫੁੱਟ ਪੰਪ ਨਾਲ ਬੱਚੇ ਨੂੰ ਸਾਹ ਦਿੰਦੀ ਹੈ, ਜੇਕਰ ਅਸੀਂ ਇਹ ਸਭ ਨਾ ਕੀਤਾ ਤਾਂ ਸ਼ਾਇਦ ਸਾਡਾ ਪੁੱਤਰ ਨਾ ਬਚੇ, ਸਾਡੀ ਸਾਰੀ ਮਿਹਨਤ ਬਰਬਾਦ ਹੋ ਜਾਵੇਗੀ। ਹਰ ਰੋਜ਼ ਮੇਰੀ ਪਤਨੀ ਬੱਚੇ ਨੂੰ ਬਚਾਉਣ ਲਈ ਕੀਮੋਥੈਰੇਪੀ ਕਰਵਾਉਣ ਲਈ ਹਸਪਤਾਲ ਦੇ ਅੰਦਰ ਜਾਂਦੀ ਹੈ, ਮੈਂ ਬਾਹਰ ਕੰਮ ਕਰਦਾ ਹਾਂ।
ਤੁਸੀਂ ਵੀ ਬਾਲਕ ਦਾਸ ਦੀ ਥੋੜੀ ਮਦਦ ਕਰ ਸਕਦੇ ਹੋ। ਆਰਥਿਕ ਤੌਰ ‘ਤੇ ਕਮਜ਼ੋਰ ਇਸ ਪਰਿਵਾਰ ਨੂੰ ਬੱਚੇ ਦੇ ਇਲਾਜ, ਰਹਿਣ ਲਈ ਜਗ੍ਹਾ ਦੀ ਲੋੜ ਹੈ। ਬਾਲਕ ਦਾਸ ਨੇ ਸੂਬੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੇਰੀ ਕੋਸ਼ਿਸ਼ ਜਾਰੀ ਹੈ, ਜੇਕਰ ਯੋਗ ਲੋਕ ਮਦਦ ਕਰਨ ਤਾਂ ਪੁੱਤਰ ਦੀ ਜਾਨ ਬਚਾਉਣ ਵਿੱਚ ਮਦਦ ਮਿਲੇਗੀ। ਤਸਵੀਰ ਤੋਂ ਬਾਲਕ ਦਾਸ ਦਾ UPI QR ਕੋਡ ਸਕੈਨ ਕਰਕੇ ਮਦਦ ਭੇਜੀ ਜਾ ਸਕਦੀ ਹੈ, ਉਸ ਦੇ ਨੰਬਰ 8720045676 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: