ਮਾਂ ਦਾ ਆਪਣੇ ਬੱਚਿਆਂ ਨਾਲ ਪਿਆਰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਬੱਚਿਆਂ ਦੇ ਪਿਆਰ ‘ਤੇ ਕਈ ਕਿਤਾਬਾਂ ਲਿਖੀਆਂ ਗਈਆਂ, ਫਿਲਮਾਂ ਬਣੀਆਂ। ਹਾਲਾਂਕਿ ਮਾਂ ਦੀ ਮਮਤਾ ਇਨ੍ਹਾਂ ਸਾਰਿਆਂ ਤੋਂ ਉਪਰ ਹੈ। ਤੁਸੀਂ ਮਾਂ ਦੇ ਆਪਣੇ ਬੱਚਿਆਂ ਲਈ ਪਿਆਰ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਹੁਣ ਅਜਿਹੀ ਹੀ ਇਕ ਕਹਾਣੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਕ ਮਾਂ 24 ਸਾਲ ਤੋਂ ਇਕ ਹੀ ਥਾਲੀ ‘ਚ ਖਾਣਾ ਖਾਂਦੀ ਸੀ। ਇਸ ਦੇ ਪਿੱਛੇ ਇਕ ਅਜਿਹਾ ਰਾਜ ਸੀ ਜੋ ਉਸ ਦੇ ਦੇਹਾਂਤ ਦੇ ਬਾਅਦ ਪੁੱਤਰ ਨੂੰ ਪਤਾ ਲੱਗਾ ਤੇ ਹੁਣ ਉਹ ਉਸ ਪਲੇਟ ਨੂੰ ਦੇਖ ਕੇ ਇਮੋਸ਼ਨਲ ਹੋ ਗਿਆ ਹੈ। ਉਸ ਨੇ ਪੂਰੀ ਕਹਾਣੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।
ਵਿਕਰਮ ਨਾਂ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਇਕ ਟਵੀਟ ਜ਼ਰੀਏ ਪੂਰੀ ਕਹਾਣੀ ਦੱਸੀ। ਉਸ ਨੇ ਲਿਖਿਆ-‘ਇਹ ਅੰਮਾ ਦੀ ਪਲੇਟ ਹੈ। ਉਹ ਬੀਤੇ ਦੋ ਦਹਾਕਿਆਂ ਤੋਂ ਇਸੇ ਪਲੇਟ ਵਿਚ ਖਾਣਾ ਖਾ ਰਹੀ ਸੀ। ਇਹ ਇਕ ਛੋਟੀ ਪਲੇਟ ਹੈ। ਆਪਣੇ ਇਲਾਵਾ ਮਾਂ ਸਿਰਫ ਮੈਨੂੰ ਤੇ ਚੁਲਬੁਲੀ (ਸ਼ਰੂਤੀ ਮੇਰੀ ਭਤੀਜੀ) ਨੂੰ ਹੀ ਇਸ ਪਲੇਟ ਵਿਚ ਖਾਣਾ ਦਿੰਦੀ ਸੀ। ਉਸ ਦੇ ਦੇਹਾਂਤ ਦੇ ਬਾਅਦ ਮੈਨੂੰ ਆਪਣੀ ਭੈਣ ਜ਼ਰੀਏ ਇਸ ਪਲੇਟ ਦਾ ਰਾਜ਼ ਪਤਾ ਲੱਗਾ। ਇਹ ਪਲੇਟ ਮੈਂ 7ਵੀਂ ਕਲਾਸ ਵਿਚ ਇਕ ਇਨਾਮ ਵਿਚ ਜਿੱਤੀ ਸੀ।
ਇਹ ਸਾਲ 1999 ਦੀ ਗੱਲ ਹੈ। ਬੀਤੇ 24 ਸਾਲਾਂ ਤੋਂ ਮਾਂ ਨੇ ਮੇਰੀ ਜਿੱਤੀ ਹੋਈ ਪਲੇਟ ਵਿਚ ਖਾਣਾ ਖਾਧਾ ਸੀ। ਇਹ ਕਿੰਨਾ ਪਿਆਰਾ ਹੈ। ਉਨ੍ਹਾਂ ਨੇ ਮੈਨੂੰ ਇਸ ਬਾਰੇ ਦੱਸਿਆ ਤੱਕ ਨਹੀਂ। ਮਾਂ ਮੈਂ ਤੁਹਾਨੂੰ ਮਿਸ ਕਰਦਾ ਹਾਂ। ਵਿਕਰਮ ਦਾ ਇਹ ਟਵੀਟ ਕਾਫੀ ਵਾਇਰਲ ਹੈ ਤੇ ਇਕ ਹਜ਼ਾਰ ਤੋਂ ਜ਼ਿਆਦਾ ਵਾਰ ਰੀਟਵੀਟ ਕੀਤਾ ਜਾ ਚੁੱਕਾ ਹੈ। ਕਮੈਂਟ ਵਿਚ ਲੋਕ ਆਪਣੀ-ਆਪਣੀ ਮਾਂ ਦੇ ਸਾਥ ਦੀਆਂ ਕਹਾਣੀਆਂ ਸ਼ੇਅਰ ਕਰ ਰਹੇ ਹਨ। ਕਿਸੇ ਨੇ ਲਿਖਿਆ ਕਿ ਬਿਨਾਂ ਕਿਸੇ ਸੁਆਰਥ ਦੇ ਦੁਨੀਆ ਵਿਚ ਸਿਰਫ ਮਾਂ ਹੀ ਪਿਆਰ ਕਰਦੀ ਹੈ। ਕਿਸੇ ਨੇ ਕਿਹਾ ਮਾਂ ਤਾਂ ਮਾਂ ਹੁੰਦੀ ਹੈ। ਵਿਕਰਮ ਦੀ ਪ੍ਰੋਫਾਈਲ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਮਾਂ ਨਾਲ ਬਹੁਤ ਪਿਆਰ ਕਰਦੇ ਸਨ। ਬੀਤੇ ਸਾਲ 29 ਦਸੰਬਰ ਨੂੰ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: