ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਦਿਲ ਕੰਬਾਊਂ ਘਟਨਾ ਸਾਹਮਣੇ ਆਈ ਜਿਥੇ ਇਕ ਕਲਯੁਗੀ ਮਾਂ ਨੇ ਆਪਣੇ ਹੀ 6 ਮਹੀਨੇ ਦੇ ਬੱਚੇ ਨੂੰ ਅੰਧਵਿਸ਼ਵਾਸ ਦੇ ਚੱਕਰ ਵਿਚ ਕਹੀ ਨਾਲ ਵੱਢ ਕੇ ਕਤਲ ਕਰ ਦਿੱਤਾ। ਘਟਨਾ ਨਾਲ ਪਿੰਡ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਘਟਨਾ ਸੁਲਤਾਨਪੁਰ ਜ਼ਿਲ੍ਹੇ ਦੇ ਗੋਸਾਈਂਗੰਜ ਥਾਣਾ ਖੇਤਰ ਅਧੀਨ ਧਨੌਦੀਹ ਕੁਟੀਆ ਪਿੰਡ ਦੀ ਹੈ। ਇਥੇ ਸ਼ਿਵਕੁਮਾਰ ਨਾਂ ਦੇ ਪਰਿਵਾਰ ਦਾ ਸ਼ਖਸ ਰਹਿੰਦਾ ਹੈ। ਸ਼ਿਵ ਕੁਮਾਰ ਕਾਨਪੁਰ ਵਿਚ ਮਜ਼ਦੂਰੀ ਕਰਦਾ ਹੈ ਜਦੋਂ ਕਿ ਉਸ ਦੀ 35 ਸਾਲਾ ਪਤਨੀ ਮੰਜੂ ਦੇਵੀ ਪਿੰਡ ਵਿਚ ਹੀ ਰਹਿੰਦੀ ਹੈ। 6 ਮਹੀਨੇ ਪਹਿਲਾਂ ਮੰਜੂ ਨੇ ਪੁੱਤ ਨੂੰ ਜਨਮ ਦਿੱਤਾ। ਬੱਚੇ ਦੇ ਪੈਦਾ ਹੋਣ ਨਾਲ ਸ਼ਿਵਕੁਮਾਰ ਕਾਫੀ ਖੁਸ਼ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਕ ਦਿਨ ਉਸ ਦੀ ਪਤਨੀ ਹੀ ਉਸ ਦੇ ਪੁੱਤ ਨੂੰ ਮਾਰ ਦੇਵੇਗੀ।
ਅੱਜ ਸਵੇਰੇ ਲਗਭਗ 9 ਵਜੇ ਕਾਲੀ ਪ੍ਰਤਿਮਾ ਦੇ ਸਾਹਮਣੇ ਮੰਜੂ ਨੇ 6 ਮਹੀਨੇ ਦੇ ਬੱਚੇ ਨੂੰ ਕਹੀ ਨਾਲ ਵੱਢ ਦਿੱਤਾ। ਪਿੰਡ ਵਾਲਿਆਂ ਨੇ ਦੱਸਿਆ ਕਿ ਮੰਜੂ ਦੇਵੀ ਮਾਨਸਿਕ ਤੌਰ ਤੋਂ ਬੀਮਾਰ ਹੈ। ਉਹ ਅਜੀਬੋ-ਗਰੀਬ ਹਰਕਤਾਂ ਕਰਦੀ ਰਹਿੰਦੀ ਸੀ ਪਰ ਇਸ ਵਾਰ ਤਾਂ ਉੁਸ ਨੇ ਖੁਦ ਦੇ ਹੀ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
ਇਹ ਵੀ ਪੜ੍ਹੋ : ਸੂਰਿਆਕੁਮਾਰ ਨੇ ਸ਼੍ਰੀਲੰਕਾ ਖਿਲਾਫ਼ ਤੀਜੇ ਟੀ-20 ‘ਚ ਖੇਡੀ ਤੂਫ਼ਾਨੀ ਪਾਰੀ, ਆਪਣੇ ਨਾਮ ਕੀਤੇ ਇਹ ਰਿਕਾਰਡ
ਮੰਜੂ ਦੇਵੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ 6 ਮਹੀਨੇ ਦੇ ਬੱਚੇ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਮੋਰਚਰੀ ਭੇਜ ਦਿੱਤਾ ਗਿਆ ਹੈ। ਕੁਝ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਮੰਜੂ ਦੇਵੀ ਕਿਸੇ ਤਾਂਤ੍ਰਿਕ ਦੇ ਚੱਕਰ ਵਿਚ ਸੀ। ਉਸ ਨੇ ਮਨੋਕਾਮਨਾ ਪੂਰੀ ਕਰਨ ਲਈ ਹੀ ਤਾਂਤ੍ਰਿਕ ਦੇ ਕਹਿਣ ‘ਤੇ ਆਪਣੇ ਬੱਚੇ ਦੀ ਬਲੀ ਦੇ ਦਿੱਤੀ ਹੈ। ਇਹ ਤਾਂਤ੍ਰਿਕ ਕੋਣ ਹੈ, ਕਿਸੇ ਨੂੰ ਨਹੀਂ ਪਤਾ। ਫਿਲਹਾਲ ਮਾਮਲੇ ਵਿਚ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: