ਅਮਰੀਕਾ ਵਿਚ ਇਕ ਮਹਿਲਾ ਨੇ ਮਾਂ-ਪੁੱਤ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਹਿਊਸਟਨ ਪੁਲਿਸ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। 8 ਸਾਲ ਤੋਂ ਲਾਪਤਾ ਹੋਏ ਸ਼ਖਸ ਨੇ ਜਦੋਂ ਖੁਦ ਆਪਣੀ ਆਪਬੀਤੀ ਸੁਣਾਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਪੁਲਿਸ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਟੈਕਸਾਸ ਦਾ ਇਹ ਵਿਅਕਤੀ ਜੋ 8 ਸਾਲ ਪਹਿਲਾਂ ਲਾਪਤਾ ਹੋ ਗਿਆ ਸੀ, ਪੂਰੇ ਸਮੇਂ ਆਪਣੀ ਮਾਂ ਨਾਲ ਰਹਿ ਰਿਹਾ ਸੀ।
ਰਿਪੋਰਟ ਮੁਤਾਬਕ ਇਕ ਚਰਚ ਦੇ ਬਾਹਰ ਪਾਏ ਜਾਣ ਦੇ ਲਗਭਗ ਇਕ ਹਫਤੇ ਬਾਅਦ ਰੂਡੀ ਫਰੀਆਸ ਨੇ ਹੁਣ ਦੁਰਵਿਵਹਾਰ ਦੇ ਦੋਸ਼ ਲਗਾਏ ਹਨ। ਰੂਡੀ ਦੀ ਮਾਂ ਜੇਨੀ ਸੈਨਟਾਨਾ ਨੇ ਉਸ ਨਾਲ ਝੂਠ ਬੋਲਦੇ ਹੋਏ ਤੇ ਉਸ ਨਾਲ ਗਲਤ ਵਿਵਹਾਰ ਕਰਦੇ ਹੋਏ ਉਸ ਨੂੰ ਲਗਭਗ ਇਕ ਦਹਾਕੇ ਤੱਕ ਗੁਲਾਮ ਬਣਾ ਕੇ ਰੱਖਿਆ।
ਸੋਸ਼ਲ ਵਰਕਰ ਕਵਾਨੇਲ ਐਕਸ ਨੇ ਦਾਅਵਾ ਕੀਤਾ ਕਿ ਉਹ ਉਸ ਨੂੰ ਪਿਤਾ ਦੀ ਭੂਮਿਕਾ ਨਿਭਾਉਣ ਲਈ ਕਹਿੰਦੀ ਸੀ। ਉਸ ਨੇ ਕਿਹਾ ਸੀ ਕਿ ਉਸ ਨੂੰ ਪਤੀ ਬਣਨਾ ਹੈ। ਜੇਨੀ ਸੈਨਟਾਨਾ ਨੇ ਰੂਡੀ ਨੂੰ ਧਮਕੀ ਦਿੰਦੇ ਹੋੇ ਕਿਹਾ ਕਿ ਜੇਕਰ ਉਸ ਨੂੰ ਪੁਲਿਸ ਨੂੰ ਕੁਝ ਵੀ ਕਿਹਾ ਤਾਂ ਉਹ ਪ੍ਰੇਸ਼ਾਨੀ ਵਿਚ ਪੈ ਜਾਵੇਗਾ।
ਵਰਕਰ ਕਵਾਨੇਲ ਐਕਸ ਨੇ ਖੁਲਾਸਾ ਕੀਤਾ ਕਿ ਉੁਸ ਨੇ ਕਿਹਾ ਕਿ ਉਹ ਉਸ ਨੂੰ ਆਪਣੇ ਨਾਲ ਬੈੱਡ ‘ਤੇ ਸੁਆ ਦੇਵੇਗੀ। ਮਾਂ ਵੱਲੋਂ ਯੌਨ ਸ਼ੋਸ਼ਣ ਕੀਤੇ ਜਾਣ ਤੋਂ ਪ੍ਰੇਸ਼ਾਨ ਰੂਡੀ ਨੇ ਕਿਹਾ ਕਿ ਉਸ ਦੀ ਮਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਉਹ ਗੁਲਾਮ ਦੀ ਜ਼ਿੰਦਗੀ ਜੀਅ ਕ ਥੱਕ ਗਿਆ ਹੈ। ਰੂਡੀ ਹੁਣ 17 ਸਾਲ ਦਾ ਹੈ ਜਦੋਂ ਕਿ ਉਸ ਦੀ ਮਾਂ ਨੇ ਸਾਲ 2015 ਵਿਚ ਪੂਰਬਊੱਤਰ ਹਿਊਸਟਨ ਵਿਚ ਆਪਣੇ ਪਰਿਵਾਰ ਦੇ ਘਰ ਕੋਲ ਆਪਣੇ ਦੋ ਕੁੱਤਿਆਂ ਨੂੰ ਸੈਰ ਕਰਾਉਂਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਬਾਅਦ ਵਿਚ ਕੁੱਤੇ ਤਾਂ ਮਿਲ ਗਏ ਪਰ ਰੂਡੀ ਗਾਇਬ ਹੋ ਗਿਆ।
ਇਹ ਵੀ ਪੜ੍ਹੋ : ‘ਹਰਿਆਣਾ ਨੂੰ ਡਬਲ ਇੰਜਣ ਨਹੀਂ, ਨਿਊ ਟੈਕਨਾਲੋਜੀ ਦੇ ਇੰਜਣ ਦੀ ਲੋੜ ਹੈ’ : CM ਮਾਨ
ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਰੂਡੀ ਨੂੰ ਇਕ ਚਰਚ ਦੇ ਬਾਹਰ ਦੇਖਿਆ ਗਿਆ ਤੇ ਉਸ ਨੇ ਦੱਸਿਆ ਕਿ ਉਹ ਸਿਰਫ ਇਕ ਦਿਨ ਲਈ ਗਿਆ ਸੀ ਪਰ ਉਸ ਦੀ ਮਾਂ ਨੇ ਝੂਠੇ ਨਾਵਾਂ ਦਾ ਇਸਤੇਮਾਲ ਕਰਕੇ 8 ਸਾਲ ਤੱਕ ਉਸ ਨੂੰ ਗੁਲਾਮ ਬਣਾਏ ਰੱਖਿਆ। ਉਸ ਦੀ ਮਾਂ ਇਸ ਗੱਲ ‘ਤੇ ਅੜੀ ਰਹੀ ਕਿ ਉਹ ਅਜੇ ਵੀ ਲਾਪਤਾ ਹੈ। ਪੁਲਿਸ ਨੇ ਮਹਿਲਾ ਨੂੰ ਨਾਬਾਲਗ ਨਾਲ ਯੌਨ ਸ਼ੋਸ਼ਣ ਕਰਨ ਤੇ ਉਸ ਨੂੰ ਕਿਡਨੈਪ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲੈ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: