ਪੰਜਾਬ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਕਾਂਗਰਸੀ ਇਕ-ਦੂਜੇ ਉਤੇ ਨਿਸ਼ਾਨੇ ਸਾਧ ਰਹੇ ਹਨ। MP ਰਵਨੀਤ ਬਿੱਟੂ ਨੇ ਲੋਕ ਸਭਾ ਵਿਚ ਆਪਣੀ ਹੀ ਪਾਰਟੀ ‘ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਲੋਕਾਂ ਦੀ ਪਸੰਦ ਨਹੀਂ ਸੀ ਸਗੋਂ ਇਹ ਸਾਰਾ ਕਸੂਰ ਕਾਂਗਰਸ ਪਾਰਟੀ ਦਾ ਹੀ ਐ।
ਲੋਕ ਸਭਾ ਵਿਚ ਬੋਲਦਿਆਂ MP ਰਵਨੀਤ ਬਿੱਟੂ ਨੇ ਕਿਹਾ ਕਿ ਕੋਈ ਵੀ ਮੈਂਬਰ ਪਾਰਲੀਮੈਂਟ, ਐੱਮ. ਪੀ., ਮੁੱਖ ਮੰਤਰੀ ਹੈ ਜੇ ਤਾਂ ਉਹ 5 ਸਾਲ ਲਈ ਰਹਿੰਦਾ ਹੈ ਤਾਂ ਉਹ ਕੁਝ ਕਰ ਪਾਉਂਦਾ ਹੈ। ਪਰ 1-1 ਸਾਲ ਬਾਅਦ ਜੇਕਰ ਉਹ ਚੇਂਜ ਹੋ ਜਾਂਦਾ ਹੈ ਤਾਂ ਉਹ ਕੋਈ ਪ੍ਰਾਜੈਕਟ ਸ਼ੁਰੂ ਨਹੀਂ ਕਰ ਪਾਉਂਦਾ। ਉਨ੍ਹਾਂ ਕਿਹਾ ਕਿ ਮਿਊਂਸਪਲ ਕਾਰਪੋਰੇਸ਼ਨ ਦੇ ਫੇਲ੍ਹ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੀ ਰਿਹਾ ਹੈ। ਇਹ ਹੱਕ ਪਾਰਟੀ ਦਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਉਮੀਦਵਾਰ ਨੂੰ ਸੀਟ ਦੇਵੇ ਤੇ ਕਿਸ ਨੂੰ ਨਹੀਂ। ਵਾਰ-ਵਾਰ ਮੁੱਖ ਮੰਤਰੀ, ਵਿਧਾਇਕ ਬਦਲੇ ਜਾਣ ਦਾ ਅਸਰ ਸਿੱਧੇ ਤੌਰ ‘ਤੇ ਲੋਕਾਂ ਉਤੇ ਪੈਂਦਾ ਹੈ।
ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ‘ਤੇ ਸਵਾਲ ਚੁੱਕਦਿਆਂ ਬਿੱਟੂ ਨੇ ਕਿਹਾ ਕਿ ਦਿੱਲੀ ਵਿਚ ਜਿੰਨੀਆਂ ਵੀ ਯੂਨੀਵਰਸਿਟੀਜ਼ ਹਨ ਉਹ ਸਾਰੀਆਂ ਕੇਂਦਰ ਤੋਂ ਫੰਡਿੰਡ ਹਨ। ਜਿੰਨੇ ਹਸਪਤਾਲ ਹਨ, ਉਹ ਕੇਂਦਰ ਤੋਂ ਫੰਡਿਡ ਹਨ। ਦਿੱਲੀ ਵਿਚ ਸੈਂਟਰ ਦੇ ਸਕੂਲ ਸਭ ਤੋਂ ਚੰਗੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਨਾ ਤਾਂ ਖੇਤੀਬਾੜੀ ਮਹਿਕਮਾ ਹੈ ਤੇ ਨਾ ਹੀ ਇਰੀਗੇਸ਼ਨ ਮਹਿਕਮਾ ਹੈ। ਇਥੇ ਦਿੱਲੀ ਵਿਚ ਕਿਸੇ ਕਿਸਾਨ ਨੂੰ ਬਿਜਲੀ ਫ੍ਰੀ ਨਹੀਂ ਹੈ। ਪੰਜਾਬ ਵਿਚ ਬਿਜਲੀ ਫ੍ਰੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਗੁਰਦਾਸਪੁਰ : ਪਟੜੀ ਤੋਂ ਉਤਰਿਆ ਮਾਲਗੱਡੀ ਦਾ ਡੱਬਾ, ਵੱਡਾ ਹਾਦਸਾ ਹੋਣੋਂ ਬਚਿਆ (ਤਸਵੀਰਾਂ)
ਆਖਿਰ ਵਿਚ ਬਿੱਟੂ ਨੇ ਕਿਹਾ ਕਿ ਪੰਜਾਬ ਵਿਚ 550 ਕਰੋੜ ਰੁਪਏ ਖਰਚ ਕੇ ਜਗ੍ਹਾ-ਜਗ੍ਹਾ ਕੇਜਰੀਵਾਲ ਦੀ ਫੋਟੋ ਲਗਾਈ ਗਈ, ਉਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਵਿਚ ਪੈਸੇ ਦੀ ਬਹੁਤ ਹੀ ਗਲਤ ਵਰਤੋਂ ਹੋਈ ਹੈ ਤੇ ਹੁਣ ਅਜਿਹਾ ਹੀ ਪੰਜਾਬ ਦਾ ਪੈਸਾ ਗੁਜਰਾਤ ਵਿਚ ਗਲਤ ਵਰਤਿਆ ਜਾਣਾ ਰਿਹਾ ਹੈ ਤੇ ਉਥੇ ਵੀ ਪ੍ਰਚਾਰ ਦੌਰਾਨ ਪੰਜਾਬ ਦਾ ਪੈਸਾ ਗੁਜਰਾਤ ਵਿਚ ਖਰਾਬ ਹੋਣ ਵਾਲਾ ਹੈ।