ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੀ ਮਥੁਰਾ ਵਿੱਚ ਆਈ ਨਵੀਂ ਵੀਡੀਓ ਐਲਬਮ ‘ਮਧੂਬਨ ਮੈਂ ਰਾਧਿਕਾ ਨਾਚੇ’ ਗੀਤ ‘ਤੇ ਅਸ਼ਲੀਲ ਡਾਂਸ ਨੂੰ ਲੈ ਕੇ ਬਵਾਲ ਖੜ੍ਹਾ ਹੋ ਗਿਆ ਹੈ। ਨਵੇਂ ਐਲਬਮ ਦੇ ਰਿਲੀਜ਼ ਤੋਂ ਬਾਅਦ ਇੱਕ ਪਾਸੇ ਸਾਧੂ-ਸੰਤਾਂ ਨੇ ਸਨੀ ਲਿਓਨੀ ਨੂੰ ਚਿਤਾਵਨੀ ਦੇ ਦਿੱਤੀ ਹੈ, ਉਥੇ ਹੁਣ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ. ਨਰੋਤੱਮ ਮਿਸ਼ਰਾ ਨੇ ਵੀ ਕਾਰਵਾਈ ਦੇ ਸੰਕੇਤ ਦਿੱਤੇ ਹਨ।
ਨਰੋਤਮ ਨੇ ਚਿਤਾਵਨੀ ਦਿੱਤੀ ਕਿ ਸੰਨੀ ਲਿਓਨੀ ਅਤੇ ਸਾਰਿਬ ਅਸਲਮ ਤੋਸ਼ੀ ਤਿੰਨ ਦਿਨਾਂ ਦੇ ਅੰਦਰ ਇਸ ਵਿਵਾਦਿਤ ਡਾਂਸ ਵੀਡੀਓ ਨੂੰ ਹਟਾ ਕੇ ਮੁਆਫੀ ਮੰਗਣ, ਨਹੀਂ ਤਾਂ ਕਾਨੂੰਨੀ ਮਾਹਿਰਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਸੰਨੀ ਲਿਓਨੀ ਦਾ ਇਹ ਗੀਤ 22 ਦਸੰਬਰ ਨੂੰ ਰਿਲੀਜ਼ ਹੋਇਆ ਹੈ। ਰਿਲੀਜ਼ ਦੇ ਨਾਲ ਹੀ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਕਈ ਯੂਜ਼ਰਸ ਨੇ ਉਸ ਨੂੰ ਟ੍ਰੋਲ ਵੀ ਕੀਤਾ ਹੈ।
ਇਸ ਗੀਤ ‘ਮਧੁਬਨ ਮੇ ਰਾਧਿਕਾ ਨਾਚੇ ਰੇ’ ਦੇ ਬੋਲਾਂ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਇਸ ‘ਚ ਜਿਸ ਤਰ੍ਹਾਂ ਸੰਨੀ ਡਾਂਸ ਕਰ ਰਹੀ ਹੈ ਅਤੇ ਇਸ ਗੀਤ ਦੇ ਬੋਲਾਂ ਮੁਤਾਬਕ ਉਹ ਕਾਫੀ ਇਤਰਾਜ਼ਯੋਗ ਹੈ, ਰਾਧਾ ਸਾਡੇ ਲਈ ਪੂਜਣਯੋਗ ਹੈ। ਇਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਦੇ ਨਾਲ ਹੀ ਲੋਕ ਹੁਣ ਇਸ ਗੀਤ ਦਾ ਬਾਈਕਾਟ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸੰਤਾਂ ਦਾ ਕਹਿਣਾ ਹੈ ਕਿ ਸੰਨੀ ਨੇ ਇਸ ਗੀਤ ‘ਤੇ ਅਸ਼ਲੀਲ ਡਾਂਸ ਕੀਤਾ ਹੈ। ਇਸ ਲਈ ਉਸ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਡਾਂਸ ਨੂੰ ਅਸ਼ਲੀਲ ਦੱਸਦੇ ਹੋਏ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਅਦਾਕਾਰਾ ਵਿਰੁੱਧ ਕਾਰਵਾਈ ਨਾ ਕੀਤੀ ਅਤੇ ਉਸ ਦੀ ਵੀਡੀਓ ਐਲਬਮ ‘ਤੇ ਪਾਬੰਦੀ ਨਾ ਲਾਈ ਤਾਂ ਅਸੀਂ ਅਦਾਲਤ ਦਾ ਬੂਹਾ ਖੜਕਾਵਾਂਗੇ।