ਭਾਰਤ-ਪਾਕਿਸਤਾਨ ਮੈਚ ਵਿਚ ਕੈਚ ਛੱਡਣ ਕਾਰਨ ਟ੍ਰੋਲ ਹੋ ਰਹੇ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ ਵਿੱਚ ਕਈ ਮੰਤਰੀ, ਸਿਆਸਤਦਾਨ ਤੇ ਸ਼ਖਸੀਅਤਾਂ ਆ ਰਹੀਆਂ ਹਨ। ਅਰਸ਼ਦੀਪ ਦੇ ਹੱਕ ਵਿੱਚ ਬੋਲਦਿਆਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਨਰਜੀਤ ਮਾਨ ਨੇ ਨਰਿੰਦਰ ਮੋਦੀ ਤੇ ਜਵਾਹਰ ਲਾਲ ਨਹਿਰੂ ‘ਤੇ ਨਿਸ਼ਾਨਾ ਵਿੰਨ੍ਹ ਦਿੱਤਾ।
ਐੱਮ. ਪੀ. ਮਾਨ ਨੇ ਕਿਹਾ ਕਿ ਅਰਸ਼ਦੀਪ ਇੱਕ ਸਪੋਰਟਸਮੈਨ ਹੈ। ਅਜਿਹੇ ਕ੍ਰਿਕਟਰ ਪਾਕਿਸਤਾਨ ਦੇ ਇਸ਼ਾਰੇ ‘ਤੇ ਕੈਚ ਨਹੀਂ ਛੱਡਦੇ ਪਰ ਸਾਨੂੰ ਦੱਸੋ ਕਿ ਨਹਿਰੂ ਨੇ 1962 ਵਿਚ ਲੱਦਾਖ ਦਾ 39,000 ਵਰਗ ਕਿਲੋਮੀਟਰ ਇਲਾਕਾ ਕਿਉਂ ਸੌਂਪ ਦਿੱਤਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ 900 ਵਰਗ ਕਿਲੋਮੀਟਰ ਜ਼ਮੀਨ 2020 ਵਿੱਚ ਚੀਨ ਨੂੰ ਛੱਡ ਦਿੱਤੀ। ਕੀ ਭਵਿੱਖ ਧੋਖਾਧੜੀ ਜਾਂ ਕੈਚ ਛੱਡਣ ਵਿੱਚ ਪਿਆ ਹੈ?
ਦੱਸ ਦੇਈਏ ਕਿ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਾਕਿਸਤਾਨ ਖ਼ਿਲਾਫ਼ ਐਤਵਾਰ ਨੂੰ ਦੁਬਈ ਵਿੱਚ ਖੇਡੇ ਗਏ ਏਸ਼ੀਆ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿੱਚ ਬੱਲੇਬਾਜ਼ ਆਸਿਫ਼ ਅਲੀ ਦਾ ਕੈਚ ਛੱਡਣ ਕਰਕੇ ਸੋਸ਼ਲ ਮੀਡੀਆ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁਝ ਲੋਕ ਅਰਸ਼ਦੀਪ ਨੂੰ ਖਾਲਿਸਤਾਨੀ ਤੱਕ ਬੋਲ ਗਏ।
ਇਹ ਵੀ ਪੜ੍ਹੋ : PM ਮੋਦੀ ਨੂੰ ਲੈ ਕੇ MP ਮਾਨ ਦਾ ਵੱਡਾ, ਬੋਲੇ- ‘ਪ੍ਰਧਾਨ ਮੰਤਰੀ ਹਿੰਦੁਵਾਦੀ ਏਜੰਡੇ ‘ਤੇ ਚੱਲ ਰਹੇ ਨੇ’
ਦੂਜੇ ਪਾਸੇ ਸਿਮਨਰਜੀਤ ਮਾਨ ਆਪਣੇ ਵਿਵਾਦਾਂ ਵਾਲੇ ਬਿਆਨਾਂ ਕਰਕੇ ਜਾਣੇ ਜਾਂਦੇ ਹਨ। ਬੀਤੇ ਦਿਨੀਂ ਵੀ ਉਨ੍ਹਾਂ ਪੰਜਾਬ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਗਾਂ ਨਾ ਮੰਨੇ ਜਾਣ ‘ਤੇ ਸਵਾਲ ਉਠਾਏ ਸਨ ਅਤੇ ਉਨ੍ਹਾਂ ਨੂੰ ਹਿੰਦੂਵਾਦੀ ਏਜੰਡੇ ‘ਤੇ ਚੱਲਣ ਵਾਲਾ ਦੱਸਿਆ ਸੀ।
ਵੀਡੀਓ ਲਈ ਕਲਿੱਕ ਕਰੋ -: