ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਤੇ ਬਾਲੀਵੁੱਡ ਐਕਟ੍ਰੈਸ ਪਰਨੀਤੀ ਚੋਪੜਾ ਨੂੰ ਮੁੰਬਈ ਵਿਚ ਇਕੱਠੇ ਸਪਾਟ ਕੀਤਾ ਗਿਆ ਸੀ। ਇਸ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਕਿਆਸ ਲੱਗਣ ਲੱਗੇ ਹਨ। ਜਦੋਂ ਰਾਘਵ ਚੱਢਾ ਤੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਮੇਰੇ ਨਾਲ ਸਿਆਸਤ ‘ਤੇ ਸਵਾਲ ਕਰੋ, ਪਰਨੀਤੀ ‘ਤੇ ਨਹੀਂ।
ਰਾਘਵ ਚੱਢਾ ਤੋਂ ਜਦੋਂ ਪਰਨੀਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਮੇਰੇ ਤੋਂ ਰਾਜਨੀਤੀ ਦੇ ਸਵਾਲ ਕਰੋ ਪਰਨੀਤੀ ਦੇ ਸਵਾਲ ਨਾ ਕਰੋ। ਜਦੋਂ ਉਨ੍ਹਾਂ ਨੇ ਸਵਾਲ ਕੀਤਾ ਗਿਆ ਕਿ ਜੋ ਪਰਨੀਤੀ ਬਾਰੇ ਸਵਾਲ ਕਰ ਰਹੇ ਹਨ, ਉਨ੍ਹਾਂ ਨੂੰ ਤੁਸੀਂ ਕੀ ਜਵਾਬ ਦਿਓਗੇ। ਇਸ ‘ਤੇ ਰਾਘਵ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਤੁਹਾਨੂੰ ਜਵਾਬ ਦੇਣਗੇ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਤੁਹਾਡੀਆਂ ਮੁਸਕਰਾਹਟਾਂ ਤੋਂ ਹੋਰ ਕਿਆਸ ਲੱਗਣਗੇ ਤਾਂ ਰਾਘਵ ਨੇ ਥੈਕਿਯੂ ਕਹਿ ਕੇ ਖਤਮ ਕਰ ਦਿੱਤੀ।
ਇਹ ਵੀ ਪੜ੍ਹੋ : ਫਰੀਦਕੋਟ : ਮੀਂਹ ਨੇ ਵਧਾਈ ਪ੍ਰੇਸ਼ਾਨੀ, ਫਸਲਾਂ ਦੇ ਨੁਕਸਾਨ ਨਾਲ ਕਿਸਾਨ ਚਿੰਤਤ, 26 ਮਾਰਚ ਤੱਕ ਖਰਾਬ ਰਹੇਗਾ ਮੌਸਮ
ਦੱਸ ਦੇਈਏ ਕਿ ਰਾਘਵ ਤੇ ਪਰਨੀਤੀ ਨੂੰ ਮੁੰਬਈ ਵਿਚ ਵੀਰਵਾਰ ਸ਼ਾਮ ਇਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਸੀ, ਜਿਥੇ ਦੋਵੇਂ ਹੀ ਕੂਲ ਲੁੱਕ ਵਿਚ ਨਜ਼ਰ ਆ ਰਹੇ ਸਨ। ਦੋਵਾਂ ਨੇ ਹੀ ਵ੍ਹਾਈਟ ਸ਼ਰਟ ਪਹਿਨੀ ਹੋਈ ਸੀ। ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਈਆਂ ਤਾਂ ਇਨ੍ਹਾਂ ਦੇ ਫੈਨਸ ਪੁੱਛਣ ਲੱਗੇ ਕਿ ਇਹ ਦੋਵੇਂ ਇਕ-ਦੂਜੇ ਨੂੰ ਡੇਟ ਤਾਂ ਨਹੀਂ ਕਰ ਰਹੇ। ਹਾਲਾਂਕਿ ਇਸ ‘ਤੇ ਦੋਵਾਂ ਵਿਚੋਂ ਕਿਸੇ ਨੇ ਵੀ ਬਿਆਨ ਨਹੀਂ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: