ਮੋਹਾਲੀ ਜ਼ਿਲ੍ਹੇ ਵਿਚ ਆਉਂਦੇ ਨਯਾਗਾਓਂ ਦੀ ਹਾਲਤ ਬੇਹੱਦ ਖਰਾਬ ਹੈ। ਉਥੇ ਸੀਵਰੇਜ ਸਿਸਟਮ ਤੱਕ ਨਹੀਂ ਹੈ। ਉਥੇ ਕਮਿਊਨਿਟੀ ਸੈਂਟਰਸ ਦੀ ਵੀ ਘਾਟ ਹੈ। ਇਸ ਤੋਂ ਇਲਾਵਾ ਸੜਕਾਂ ਦਾ ਵੀ ਬੁਰਾ ਹਾਲ ਹੈ। ਨਯਾਗਾਓਂ ਦੇ ਇਨ੍ਹਾਂ ਖਰਾਬ ਹਾਲਾਤਾਂ ਦਾ ਮੁੱਦਾ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਚੁੱਕਿਆ ਹੈ।
ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਯਾਗਾਂਵ ਦੀ ਤਰਸਯੋਗ ਹਾਲਤ ਨੂੰ ਲੈ ਕੇ ਇਕ ਚਿੱਠੀ ਲਿਖੀ ਸੀ ਜਿਸ ‘ਤੇ ਮੁੱਖ ਮੰਤਰੀ ਨੇ ਨੋਟਿਸ ਲੈਂਦਿਆਂ ਸੂਬੇ ਦੇ ਪ੍ਰਿੰਸੀਪਲ ਸੈਕ੍ਰੇਟਰੀ ਨੂੰ ਇਸ ਸਬੰਧੀ ਕਾਰਵਾਈ ਲਈ ਕਹਿ ਦਿੱਤਾ ਹੈ। ਸਾਂਸਦ ਨੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਨਯਾਗਾਂਵ ਮੁੱਖ ਮੰਤਰੀ ਦੇ ਚੰਡੀਗੜ੍ਹ ਸੈਕਟਰ-2 ਸਥਿਤ ਸਰਕਾਰੀ ਰਿਹਾਇਸ਼ ਤੋਂ ਸਿਰਫ 500 ਮੀਟਰ ਦੂਰੀ ‘ਤੇ ਹੈ। ਇਹ ਜਗ੍ਹਾ ਆਨੰਦਪੁਰ ਸਾਹਿਬ ਸੰਸਦੀ ਖੇਤਰ ਤਹਿਤ ਆਉਂਦਾ ਹੈ। ਤਿਵਾੜੀ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਉਹ ਖੁਦ ਨਯਾਗਾਂਵ ਜਾ ਕੇ ਉਥੋਂ ਦੀ ਖਰਾਬ ਹਾਲਾਤ ਦਾ ਜਾਇਜ਼ਾ ਲੈਣ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਧੁੰਦ ਦਾ ਕਹਿਰ : 3 ਭੈਣਾਂ ਨੂੰ ਟਰੱਕ ਨੇ ਮਾਰੀ ਟੱਕਰ, ਇਕ ਦੀ ਮੌਕੇ ‘ਤੇ ਮੌਤ
ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਕਿਹਾ ਸੀ ਕਿ ਨਯਾਗਾਂਵ ਵਿਚ ਕਮਿਊਨਿਟੀ ਸੈਂਟਰ, ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਸੀਵਰੇਜ ਸਿਸਟਮ ਬਣਨਾ ਚਾਹੀਦਾ। ਦੱਸ ਦੇਈਏ ਕਿ ਨਯਾਗਾਂਵ ਖੇਤਰਫਰ ਦੀ ਨਜ਼ਰ ਤੋਂ ਕਾਫੀ ਵੱਡਾ ਹੈ। ਹਾਲਾਂਕਿ ਉਥੇ ਸਹੂਲਤਾਂ ਵਿਚ ਕਾਫੀ ਕਮੀ ਹੈ। ਚੰਡੀਗੜ੍ਹ ਵਿਚ ਸਰਕਾਰੀ ਨੌਕਰੀ ਤੋਂ ਰਿਟਾਇਰਟਮੈਂਟ ਦੇ ਬਾਅਦ ਕਈ ਲੋਕ ਨਯਾਗਾਂਵ ਵਿਚ ਸ਼ਿਫਟ ਹੋਏ ਹਨ। ਨਯਾਗਾਂਵ ਦੇ ਮੂਲ ਵਾਸੀਆਂ ਸਣੇ ਪ੍ਰਵਾਸੀ ਲੋਕ ਵੀ ਇਥੇ ਵੱਡੀ ਗਿਣਤੀ ਵਿਚ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: