ਚੰਡੀਗੜ੍ਹ : ਪੰਜਾਬ ਦੇ ਸੰਸਦ ਮੈਂਬਰ ਵਿਕਰਮ ਸਾਹਨੀ ਨੇ ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਦੇ ਰੱਦ ਹੋਣ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ। ਸੰਸਦ ਮੈਂਬਰ ਵਿਕਰਮ ਸਾਹਨੀ ਨੇ ਦੱਸਿਆ ਕਿ ਹੁਣ ਤੱਕ ਜੀ-20 ਦੀ ਮੀਟਿੰਗ 15-17 ਮਾਰਚ ਦੌਰਾਨ ਅੰਮ੍ਰਿਤਸਰ ਵਿਖੇ ਤੈਅ ਹੈ। ਟਵਿੱਟਰ ‘ਤੇ, ਸਾਹਨੀ ਨੇ ਕਿਹਾ ਕਿ ਪੰਜਾਬ ਇੱਕ ਅੰਤਰਰਾਸ਼ਟਰੀ ਸਮਾਗਮ ਦੀ ਮੇਜ਼ਬਾਨੀ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਅਜਨਾਲਾ ਘਟਨਾ ਸੂਬੇ ਦਾ ਪ੍ਰਤੀਬਿੰਬ ਨਹੀਂ ਹੋ ਸਕਦੀ, ਇਹ ਇੱਕ ਯਾਦਗਾਰ ਸਮਾਗਮ ਹੋਵੇਗਾ।
MP ਸਾਹਨੀ ਨੇ ਅੱਗੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੇ ਅਫਵਾਹਾਂ ਸੁਣੀਆਂ ਤੇ ਉਹ ਹਰਕਤ ਵਿੱਚ ਆ ਗਿਆ ਅਤੇ MEA, ਸਿੱਖਿਆ ਮੰਤਰਾਲੇ, G20 ਸਕੱਤਰੇਤ ਨੂੰ ਬੁਲਾਇਆ।
ਦੱਸ ਦੇਈਏ ਕਿ ਜੀ-20 ਸੰਮੇਲਨ ਰੱਦ ਹੋਣ ਦੀਆਂ ਅਫਵਾਹਾਂ ‘ਤੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸਾਂਸਦ ਗੁਰਜੀਤ ਸਿੰਘ ਔਜਲਾ ਦੇ ਦਾਅਵਿਆਂ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਾਂ ਤਾਂ ਉਨ੍ਹਾਂ ਕੋਲ ਗਲਤੀ ਹੋਈ ਹੋਵੇਗੀ ਜਾਂ ਉਨ੍ਹਾਂ ਦੇ ਧਿਆਨ ਵਿਚ ਕੁਝ ਆਇਆ ਹੋਵੇਗਾ ਪਰ ਜੀ-20 ਸਿਖਰ ਸੰਮੇਲਨ ਅੰਮ੍ਰਿਤਸਰ ਵਿਚ ਹੋ ਰਿਹਾ ਹੈ। ਸ਼ਹਿਰ ਵਿਚ ਤਿਆਰੀਆਂ ਚੱਲ ਰਹੀਆਂ ਹਨ ਤੇ ਜਲਦ ਹੀ ਪੂਰੀਆਂ ਕਰ ਲਈਆਂ ਜਾਣਗੀਆਂ। ਕਾਨੂੰਨ ਵਿਵਸਥਾ ‘ਤੇ ਉਠ ਰਹੇ ਸਵਾਲਾਂ ‘ਤੇ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਇਕ ਦਿਨ ਵਿਚ ਨਹੀਂ ਵਿਗੜੀ ਸਗੋਂ ਸਰਕਾਰ ਇਸ ਨੂੰ ਠੀਕ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: