ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੇ ਗਰੁੱਪ ਦੇ ਉਤਰਾਧਿਕਾਰੀ ਦੇ ਮਸਲੇ ‘ਤੇ ਪਹਿਲੀ ਵਾਰ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਲੀਡਰਸ਼ਿਪ ਲਈ ਤਿਆਰ ਹੈ। ਆਕਾਸ਼, ਈਸ਼ਾ ਤੇ ਅਨੰਤ ਸਾਡੇ ਤੋਂ ਬੇਹਤਰ ਪ੍ਰਦਰਸ਼ਨ ਕਰ ਰਹੇ ਹਨ।
ਰਿਲਾਇੰਸ ਦੀ ਨੀਂਹ ਰੱਖਣ ਵਾਲੇ ਧੀਰੂਭਾਈ ਅੰਬਾਨੀ ਦੇ ਜਨਮ ਦਿਨ ‘ਤੇ ਮੁਕੇਸ਼ ਅੰਬਾਨੀ ਇੱਕ ਪਰਿਵਾਰਕ ਸਮਾਰੋਹ ਵਿਚ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਹੁਣ ਲੀਡਰਸ਼ਿਪ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਹੁਣ ਮੈਂ ਉਤਰਾਧਿਕਾਰੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਚਾਹੁੰਦਾ ਹਾਂ। ਸਾਨੂੰ ਨਵੀਂ ਪੀੜ੍ਹੀ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਮਰੱਥ ਬਣਾਉਣਾ ਚਾਹੀਦਾ। ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਤੇ ਬੈਠ ਕੇ ਤਾੜੀਆਂ ਵਜਾਉਣੀਆਂ ਚਾਹੀਦੀਆਂ ਹਨ
ਅੰਬਾਨੀ ਨੇ ਕਿਹਾ, ”ਮੈਂ ਹਰ ਦਿਨ ਰਿਲਾਇੰਸ ਦੇ ਬੱਚਿਆਂ ਦੇ ਜਨੂੰਨ, ਕਮਿਟਮੈਂਟ ਤੇ ਸਮਰਪਣ ਨੂੰ ਦੇਖ ਤੇ ਮਹਿਸੂਸ ਕਰ ਸਕਦਾ ਹਾਂ। ਮੈਂ ਉਨ੍ਹਾਂ ‘ਚ ਉਹੀ ਕਾਬਲੀਅਤ ਦੇਖਦਾ ਹਾਂ, ਜੋ ਮੇਰੇ ਪਿਤਾ ਕੋਲ ਲੱਖਾਂ ਲੋਕਾਂ ਦੇ ਜੀਵਨ ‘ਚ ਤਬਦੀਲੀ ਲਿਆਉਣ ਤੇ ਭਾਰਤ ਦੇ ਵਿਕਾਸ ‘ਚ ਯੋਗਦਾਨ ਦੇਣ ਲਈ ਸੀ।
ਗਰੁੱਪ ਲਈ ਅੰਬਾਨੀ ਨੇ 3 ਵੱਡੀਆਂ ਗੱਲਾਂ ਕਹੀਆਂ
- ਪਹਿਲਾਂ ਤੋਂ ਕਿਤੇ ਜ਼ਿਆਦਾ ਉਜਵਲ ਭਵਿੱਖ
ਅੰਬਾਨੀ ਨੇ ਕਿਹਾ ਕਿ ਜਿਵੇਂ ਹੀ ਅਸੀਂ ਰਿਲਾਇੰਸ ਦੇ ਸੁਨਿਹਰੀ ਦਹਾਕੇ ਦੇ ਦੂਜੇ ਹਿੱਸੇ ‘ਚ ਪ੍ਰਵੇਸ਼ ਕਰ ਰਹੇ ਹਾਂ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਸਾਡੀ ਕੰਪਨੀ ਦਾ ਭਵਿੱਖ ਮੈਨੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਉਜਵਲ ਦਿਖ ਰਿਹਾ ਹੈ। ਮੈਂ ਵਿਸ਼ਵਾਸ ਨਾਲ ਦੋ ਭਵਿੱਖਬਾਣੀਆਂ ਕਰ ਸਕਦਾ ਹਾਂ। ਸਭ ਤੋਂ ਪਹਿਲਾਂ, ਭਾਰਤ ਦੁਨੀਆ ਦੀ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ‘ਚੋਂ ਇੱਕ ਬਣ ਜਾਵੇਗਾ, ਦੂਜਾ ਰਿਲਾਇੰਸ, ਦੁਨੀਆ ਦੀ ਸਭ ਤੋਂ ਮਜ਼ਬੂਤ ਤੇ ਸਭ ਤੋਂ ਪ੍ਰਤਿਸ਼ਿਠਤ ਭਾਰਤੀ ਬਹੁ-ਰਾਸ਼ਟਰੀ ਕੰਪਨੀਆਂ ‘ਚੋਂ ਇਕ ਬਣ ਜਾਵੇਗੀ। - ਰਿਲਾਇੰਸ ਦੇ ਭਵਿੱਖ ਦੇ ਵਿਕਾਸ ਦੀ ਨੀਂਹ ਰੱਖੀ ਜਾਵੇ
ਅੰਬਾਨੀ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਇਸ ਵੱਡੇ ਮੌਕੇ ਦਾ ਲਾਭ ਚੁੱਕ ਕੇ ਰਿਲਾਇੰਸ ਦੇ ਭਵਿੱਖ ਦੇ ਵਿਕਾਸ ਦੀ ਨੀਂਹ ਰੱਖੀ ਜਾਵੇ। ਰਿਲਾਇੰਸ ਇੱਕ ਕੱਪੜਾ ਕੰਪਨੀ ਵਜੋਂ ਸ਼ੁਰੂ ਹੋਈ ਸੀ। ਹੁਣ ਵੱਖ-ਵੱਖ ਬਿਜ਼ਨੈੱਸ ਹਨ। ਇਸ ਦੀ ਆਇਲ ਟੂ ਕੈਮੀਕਲ ਵਾਲੀ ਕੰਪਨੀ ਹੁਣ ਰਿਟੇਲ, ਟੈਲੀਕਾਮ, ਈ-ਕਾਮਰਸ ਵਰਗੇ ਸੈਕਟਰ ‘ਚ ਨੰਬਰ ਵਨ ਬਣੀ ਹੈ।
- ਐਨਰਜੀ ਬਿਜ਼ਨੈੱਸ ਨੂੰ ਨਵਾਂ ਰੂਪ ਦਿੱਤਾ ਹੈ
ਉਨ੍ਹਾਂ ਕਿਹਾ ਕਿ ਅਸੀਂ ਆਪਣੇ ਐਨਰਜੀ ਬਿਜ਼ਨੈੱਸ ਨੂੰ ਪੂਰੀ ਤਰ੍ਹਾਂ ਤੋਂ ਨਵਾਂ ਰੂਪ ਦਿੱਤਾ ਹੈ। ਹੁਣ ਰਿਲਾਇੰਸ ਕਲੀਨ ਐਂਡ ਗ੍ਰੀਨ ਐਨਰਜੀ ਅਤੇ ਮਟੀਰੀਅਲ ‘ਚ ਗਲੋਬਲ ਲੀਡਰ ਬਣਨ ਵੱਲ ਵਧ ਰਿਹਾ ਹੈ। ਸਾਡੇ ਸਭ ਤੋਂ ਪੁਰਾਣੇ ਬਿਜ਼ਨੈੱਸ ਦਾ ਇਹ ਬਦਲਾਅ ਸਾਨੂੰ ਰਿਲਾਇੰਸ ਲਈ ਸਭ ਤੋਂ ਵੱਡਾ ਗ੍ਰੋਥ ਇੰਜਣ ਪ੍ਰਦਾਨ ਕਰੇਗਾ।
ਅੰਬਾਨੀ ਨੇ ਕਿਹਾ ਕਿ ਲਿਸਟੇਡ ਕੰਪਨੀਆਂ ‘ਚ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦਿਆਂ ਨੂੰ ਵੱਖ ਕਰਨ ਲਈ ਸੇਬੀ ਦੀ ਅਪ੍ਰੈਲ 2022 ਦੀ ਸਮਾਂ ਸੀਮਾ ਤੋਂ ਪਹਿਲਾ ਆਇਆ ਹੈ। ਮਾਰਕੀਟ ਰੈਗੂਲੇਟਰ ਸੇਬੀ ਨੇ ਲਿਸਟਿਡ ਕੰਪਨੀਆਂ ਲਈ ਆਪਣੇ ਨਵੇਂ ਮਾਪਦੰਡਾਂ ਦਾ ਪਾਲਣ ਕਰਨ ਲਈ ਸਮਾਂ ਹੱਦ ਵਧਾ ਦਿੱਤੀ ਹੈ। ਚੇਅਰਮੈਨ ਅਜੇ ਤਿਆਗੀ ਨੇ ਕਿਹਾ ਕਿ ਅਸੀਂ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਨੂੰ ਵੱਖ ਕਰਨ ਲਈ ਇੰਡਸਟਰੀ ਨੂੰ ਕਾਫੀ ਸਮਾਂ ਦਿੱਤਾ ਹੈ।
ਇਸ ਸਾਲ ਜੂਨ ‘ਚ ਰਿਲਾਇੰਸ ਦੇ ਸਾਲਾਨਾ ਸਮਾਰੋਹ ‘ਚ ਅੰਬਾਨੀ ਨੇ ਤਿੰਨ ਸਾਲਾਂ ‘ਚ ਕਲੀਨ ਐਨਰਜੀ ‘ਚ 75,000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਸੀ ਕਿਉਂਕਿ ਕੰਪਨੀ ਫਿਊਲ ਫਾਸਿਲ ਤੋਂ ਦੂਰ ਹੋ ਗਈ ਸੀ। ਰਿਟੇਲ ਐਂਡ ਟੈਲੀਕਾਮ (ਜੀਓ) ਬਜ਼ਿਨੈੱਸ ‘ਤੇ ਅੰਬਾਨੀ ਨੇ ਕਿਹਾ ਕਿ ਇਕੱਲੇ ਪਿਛਲੇ ਇੱਕ ਸਾਲ ‘ਚ ਅਸੀਂ ਲਗਭਗ 10 ਲੱਖ ਛੋਟੇ ਦੁਕਾਨਦਾਰਾਂ ਨੂੰ ਜੋੜਿਆ ਹੈ ਤੇ ਲਗਭਗ ਇੱਕ ਲੱਖ ਨਵੇਂ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ।
ਗੌਰਤਲਬ ਹੈ ਕਿ 64 ਸਾਲਾ ਅੰਬਾਨੀ ਨੇ 2002 ‘ਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਿਲਾਇੰਸ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਸੀ। ਉਸ ਦੇ ਤਿੰਨ ਬੱਚੇ ਆਕਾਸ਼, ਈਸ਼ਾ ਤੇ ਅਨੰਤ ਰਿਲਾਇੰਸ ਦੇ ਟੈਲੀਕਾਮ, ਰਿਟੇਲ ਤੇ ਐਨਰਜੀ ਬਿਜ਼ਨੈੱਸ ‘ਚ ਸ਼ਾਮਲ ਹਨ। ਇਨ੍ਹਾਂ ‘ਚੋਂ ਕੋਈ ਵੀ ਰਿਲਾਇੰਸ ਦੇ ਬੋਰਡ ‘ਚ ਨਹੀਂ ਹੈ ਪਰ ਉੁਹ ਕੰਪਨੀ ਦੇ ਮੁੱਖ ਵਰਟੀਕਲ ‘ਚ ਡਾਇਰੈਕਟਰਸ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਸ ‘ਚ ਕੋਈ ਸ਼ੱਕ ਨਹੀਂ ਕਿ ਆਕਾਸ਼, ਈਸ਼ਾ ਤੇ ਅਨੰਤ ਅਗਲੀ ਪੀੜ੍ਹੀ ਦੇ ਲੀਡਰ ਬਣ ਕੇ ਰਿਲਾਇੰਸ ਨੂੰ ਹੋਰ ਉਚਾਈਆਂ ਤੱਕ ਲੈ ਜਾਣਗੇ।