ਪੰਜਾਬ ਵਿਚ ਇਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਬਾਹੂਬਲੀ ਮੁਖਤਾਰ ਅੰਸਾਰੀ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਈਡੀ ਪੰਜਾਬ ਵਿਚ ਮੁਖਤਾਰ ਦੀਆਂ ਜਾਇਦਾਦਾਂ ਦਾ ਰਿਕਾਰਡ ਖੰਗਾਲਣ ਦੀ ਤਿਆਰੀ ਕਰ ਰਿਹਾ ਹੈ। ਸੂਬੇ ਵਿਚ ਕਈ ਸਫੈਦਪੋਸ਼ਾਂ ਨਾਲ ਮੁਖਤਾਰ ਆਪਣੇ ਸਾਲੇ ਸ਼ਹਿਜਾਦ ਜ਼ਰੀਏ ਰੀਅਲ ਅਸਟੇਟ ਕਾਰੋਬਾਰ ਕਰ ਰਿਹਾ ਹੈ। ਯੂਪੀ ਵਿਚ ਅੰਸਾਰੀ ਦੇ 11 ਟਿਕਾਣਿਆਂ ‘ਤੇ ਛਾਪੇ ਦੇ ਬਾਅਦ ਪੰਜਾਬ ਵਿਚ ਹਲਚਲ ਤੇਜ਼ ਹੋ ਗਈ ਹੈ।
ਮਾਫੀਆ ਤੋਂ ਨੇਤਾ ਬਣੇ ਮੁਖਤਾਰ ਅੰਸਾਰੀ ਤੇ ਉਸ ਦੇ ਸਹਿਯੋਗੀਆਂ ਦੇ ਇਥੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਉੱਤਰ ਪ੍ਰੇਦਸ਼ ਦੇ ਲਖਨਊ, ਗਾਜੀਪੁਰ, ਮਊ ਤੇ ਦਿੱਲੀ ਵਿਚ ਟਿਕਾਣਿਆਂ ‘ਤੇ ਈਡੀ ਨੇ ਛਾਪੇ ਮਾਰੇ। ਸੂਤਰਾਂ ਮੁਤਾਬਕ ਗਾਜੀਪੁਰ ਦੇ ਮੁਹੰਮਦਾਬਾਦ ਵਿਚ ਅੰਸਾਰੀ ਦੇ ਪਰਿਵਾਰ ਦੇ ਘਰ, ਲਖਨਊ ਦੇ ਡਾਲੀਬਾਗ ਇਲਾਕੇ ਵਿਚ ਅਫਜਲ ਦੀ ਜਾਇਦਾਦ ਦੇ ਇਲਾਵਾ ਹੁਸੈਨਗੰਜ ਵਿਚ ਮੁਖਤਾਰ ਦੇ ਸਹਿਯੋਗੀਆਂ ਦੀ ਇਕ ਇਮਾਰਤ ਲੱਭੀ ਗਈ।ਮੁਖਤਾਰ ਅੰਸਾਰੀ ਖਿਲਾਫ ਈਡੀ ਦੇ ਛਾਪੇ 2021 ਵਿਚ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਦਰਜ ਇਕ ਮਾਮਲੇ ਦੇ ਸਿਲਸਿਲੇ ਵਿਚ ਮਾਰੇ ਗਏ।
ਇਹ ਵੀ ਪੜ੍ਹੋ : ਪਟਿਆਲਾ : ਸੂਰਾਂ ਦੇ ਸੈਂਪਲਾਂ ‘ਚ ਅਫ਼ਰੀਕਨ ਸਵਾਈਨ ਫਲੂ ਦੀ ਹੋਈ ਪੁਸ਼ਟੀ, ਪੰਜਾਬ ਨੂੰ ਐਲਾਨਿਆ ਗਿਆ ‘ਕੰਟਰੋਲਡ ਖੇਤਰ’
ਪੰਜਾਬ ਵਿਚ ਅੰਸਾਰੀ ਦੇ ਰੀਅਲ ਅਸਟੇਟ ਦੇ ਕਾਰੋਬਾਰ ਦੀ ਦੇਖ-ਰੇਖ ਸਾਲਾ ਸ਼ਹਿਜਾਦ ਕਰ ਰਿਹਾ ਹੈ। ਸ਼ਹਿਜਾਦ ਉੱਤਰ ਪ੍ਰਦੇਸ਼ ਪੁਲਿਸ ਨੂੰ ਕਈ ਮਾਮਲਿਆਂ ਵਿਚ ਲੋੜੀਂਦਾ ਹੈ। ਇਸ ਕਾਰੋਬਾਰ ਵਿਚ ਸ਼ਹਿਜਾਦ ਦੀ ਮਦਦ ਪੰਜਾਬ ਦਾ ਇਕ ਨਾਮੀ ਗੈਂਗਸਟਰ ਕਰ ਰਿਹਾ ਹੈ।
ਪੰਜਾਬ ਵਿਚ ਰੀਅਲ ਅਸਟੇਟ ਵਿਚ ਅੰਸਾਰੀ ਦਾ ਪੈਸਾ ਲਗਾਉਣ ਦੀ ਇਕ ਵਜ੍ਹਾ ਇਹ ਵੀ ਹੈ ਕਿ ਯੂਪੀ ਦੀ ਯੋਗੀ ਆਦਿਤਿਆਨਾਥ ਸਰਕਾਰ ਉਸ ਦੇ ਕਾਰੋਬਾਰ ਨੂੰ ਹੁਣ ਤੱਕ ਬਹੁਤ ਨੁਕਸਾਨ ਪਹੁੰਚਾ ਚੁੱਕੀ ਹੈ। ਨਾਲ ਹੀ ਯੂਪੀ ਵਿਚ 32 ਸਾਲ ਤੋਂ ਅੰਸਾਰੀ ਦੇ ਰੀਅਲ ਅਸਟੇਟ ਕਾਰੋਬਾਰ ਦੇਖਣ ਵਾਲੇ ਪ੍ਰਾਪਰਟੀ ਡੀਲਰ ਗਣੇਸ਼ ਦੱਤ ਮਿਸ਼ਰ ਵੀ ਸਰਕਾਰ ਦੇ ਨਿਸ਼ਾਨੇ ‘ਤੇ ਹੈ। ਇਸ ਲਈ ਮੁਖਤਾਰ ਲਈ ਪੰਜਾਬ ਸੂਬਾ ਸਭ ਤੋਂ ਸੁਰੱਖਿਅਤ ਹੈ।
ਵੀਡੀਓ ਲਈ ਕਲਿੱਕ ਕਰੋ -: