ਪੰਜਾਬ ਦੇ ਮੁਕਤਸਰ ਜ਼ਿਲ੍ਹੇ ‘ਚ ਪੁਲਿਸ ਅਤੇ 2 ਗੈਂਗ.ਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਇੱਕ ਗੈਂਗ.ਸਟਰ ਦੀ ਲੱਤ ਵਿੱਚ ਗੋ.ਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ 315 ਬੋਰ ਦਾ ਦੇਸੀ ਕੱਟਾ, 32 ਬੋਰ ਦਾ ਪਿਸਤੌਲ, ਇੱਕ ਮੈਗਜ਼ੀਨ, 3 ਖਾਲੀ ਕਾਰਤੂਸ ਅਤੇ 6 ਜਿੰਦਾ ਕਾਰਤੂਸ ਅਤੇ ਇੱਕ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਹੈ।
SSP ਹਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ 21 ਜੁਲਾਈ ਦੀ ਰਾਤ ਕਰੀਬ 10 ਵਜੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਅਵਨੀਸ਼ ਕੌਰ ਵਾਸੀ ਚੱਕ ਬੀੜ ਸਰਕਾਰ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਦੌਰਾਨ ਔਰਤ ਦੀ ਲੱਤ ਵਿੱਚ ਗੋਲੀ ਲੱਗੀ। ਬਾਅਦ ‘ਚ ਬਾਈਕ ਸਵਾਰ ਜਗਮੀਤ ਸਿੰਘ ਵਾਸੀ ਕੋਟਲੀ ਦੇਵਾਂ ਵੀ ਐਂਟਰੀ ਗੇਟ ‘ਤੇ ਗੋ.ਲੀਆਂ ਚਲਾ ਕੇ ਭੱਜ ਗਿਆ। ਜਿਸ ‘ਤੇ ਥਾਣਾ ਸਦਰ ਮੁਕਤਸਰ ਦੀ ਪੁਲਿਸ ਨੇ ਅਜੇ ਗੁੰਬਰ ਵਾਸੀ ਭਾਗਸਰ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ : CM ਮਾਨ ਵੱਲੋਂ ਨਿਵੇਕਲੀ ਪਹਿਲਕਦਮੀ: ਨੌਜਵਾਨਾਂ ਨੂੰ ਇੰਗਲਿਸ਼ ਸਿਖਾਉਣ ਲਈ ਚੁੱਕਿਆ ਇਹ ਕਦਮ
ਪੁਲਿਸ ਜਾਂਚ ‘ਚ ਸਾਹਮਣੇ ਆਇਆ ਕਿ ਅਜੈ ਕੁਮਾਰ ਗੁੰਬਰ ਖਿਲਾਫ ਥਾਣਾ ਸਦਰ ਮੁਕਤਸਰ, ਮੋਹਾਲੀ, ਫਰੀਦਕੋਟ ਵਿਖੇ ਪਹਿਲਾਂ ਵੀ 307 IPC ਅਤੇ ਅਸਲਾ ਐਕਟ ਦੇ 4 ਮੁਕੱਦਮੇ ਦਰਜ ਹਨ। ਦੂਜੇ ਮੁਲਜ਼ਮ ਦੀ ਪਛਾਣ ਸੰਦੀਪ ਉਰਫ਼ ਸੰਨੀ ਵਾਸੀ ਭਿੰਡਰ ਖੁਰਦ ਮੋਗਾ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਨੂੰ ਫੜਨ ਲਈ SP (ਡੀ) ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਟੀਮ ਬਣਾਈ ਗਈ ਸੀ।
CIA ਇੰਚਾਰਜ SI ਰਮਨ ਕੰਬੋਜ ਅਤੇ ਪੁਲਿਸ ਪਾਰਟੀ ਨੇ 23 ਜੁਲਾਈ ਨੂੰ ਰਾਤ ਕਰੀਬ 8:30 ਵਜੇ ਪਿੰਡ ਚੱਕ ਮਦਰੱਸਾ ਪੁਲ ਰਾਜਬਾਹਾ ਕੋਲ ਨਾਕਾਬੰਦੀ ਕੀਤੀ ਹੋਈ ਸੀ। ਉਸ ਸਮੇਂ ਮੁਲਜ਼ਮ ਅਜੇ ਗੁੰਬਰ ਅਤੇ ਸੰਦੀਪ ਉਰਫ਼ ਸੰਨੀ ਭਿੰਡਰ ਆਉਂਦੇ ਦਿਖਾਈ ਦਿੱਤੇ। ਜਿਸ ਨੇ ਪੁਲਿਸ ਨੂੰ ਦੇਖ ਕੇ ਗੋ.ਲੀਆਂ ਚਲਾ ਦਿੱਤੀਆਂ। ਜਵਾਬ ‘ਚ ਪੁਲਿਸ ਨੇ ਵੀ ਦੋਸ਼ੀਆਂ ‘ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਅਜੈ ਦੀ ਲੱਤ ਵਿੱਚ ਗੋਲੀ ਲੱਗੀ। ਦੋਵਾਂ ਮੁਲਜ਼ਮਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ। ਦੋਵਾਂ ਖਿਲਾਫ ਥਾਣਾ ਲੱਖੇਵਾਲੀ ‘ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: