ਰਾਸ਼ਟਰਪਤੀ ਦ੍ਰੋਪਦੀ ਮੁਰਦੀ ਨੇ ਸਮਾਜਵਾਦੀ ਨੇਤਾ ਮੁਲਾਇਮ ਸਿੰਘ ਯਾਦਵ ਤੇ ਮਸ਼ਹੂਰ ਮੈਡੀਕਲ ਪ੍ਰੋਫੈਸ਼ਨਲ ਦਿਲੀਪ ਮਹਾਲਨਬੀਸ ਨੂੰ ਰਾਸ਼ਟਰਪਤੀ ਭਵਨ ਵਿਚ ਇਕ ਸਮਾਰੋਹ ਵਿਚ ਮਰਨ ਉਪਰੰਤ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ।

ਮੁਲਾਇਮ ਸਿੰਘ ਦਾ ਐਵਾਰਡ ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਨੇ ਲਿਆ। ਇਸ ਤੋਂ ਇਲਾਵਾ ਸਮਾਜ ਸੇਵਿਕਾ ਸੁਧਾ ਮੂਰਤੀ ਨੂੰ ਪਦਮਭੂਸ਼ਣ ਐਵਾਰਡ ਨਾਲ ਨਵਾਜਿਆ ਗਿਆ। ਸੁਪਰ 30 ਦੇ ਫਾਊਂਡਰ ਆਨੰਦ ਕੁਮਾਰ, ਅਭਿਨੇਤਰੀ ਰਵੀਨਾ ਟੰਡਨ, ਆਸਕਰ ਵਿਜੇਤਾ ਗੀਤ ਨਾਟੂ-ਨਾਟੂ ਦੇ ਸੰਗੀਤਕਾਰ ਐੱਮਐੱਮ ਕੀਰਾਵਨੀ, ਕੂਮੀ ਨਰੀਮਨ ਵਾਡੀਆ ਮੋਆ ਸੁਬੋਂਗ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹੇ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
