ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦੇਰ ਰਾਤ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਝਗੜੇ ਤੋਂ ਬਾਅਦ ਉਹ ਮੈਡੀਕਲ ਕਰਵਾਉਣ ਲਈ ਹਸਪਤਾਲ ਆਇਆ ਸੀ। ਇਸ ਦੌਰਾਨ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਐਮਰਜੈਂਸੀ ਦੇ ਸ਼ੀਸ਼ੇ ਵੀ ਟੁੱਟ ਗਏ। ਮ੍ਰਿਤਕ ਦੇ ਸਾਥੀ ‘ਤੇ ਵੀ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀ ਉਂਗਲੀ ਕੱਟ ਗਈ। ਇਸ ਘਟਨਾ ਨਾਲ ਹਸਪਤਾਲ ‘ਚ ਹੜਕੰਪ ਮੱਚ ਗਿਆ। ਦੱਸ ਦੇਈਏ ਕਿ ਇੱਥੇ ਇੱਕ ਪੁਲਿਸ ਚੌਕੀ ਵੀ ਹੈ ਪਰ ਕਾਤਲਾਂ ਵਿੱਚ ਪੁਲਿਸ ਦਾ ਕੋਈ ਡਰ ਨਹੀਂ ਸੀ। ਪੁਲਿਸ ਵਾਲੇ ਤਮਾਸ਼ਾ ਦੇਖਦੇ ਰਹੇ।
ਮ੍ਰਿਤਕ ਦੀ ਪਛਾਣ ਸ਼ਵਨ ਕੁਮਾਰ (15) ਵਜੋਂ ਹੋਈ ਹੈ। ਸ਼ਵਨ ਆਪਣੇ ਭਰਾ ਸੁਮਿਤ ਦੇ ਨਾਲ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਇਆ ਹੋਇਆ ਸੀ। ਈਡਬਲਿਊਐਸ ਕਾਲੋਨੀ ਥਾਣਾ ਡਵੀਜ਼ਨ ਨੰਬਰ 7 ਦੇ ਖੇਤਰ ਵਿੱਚ ਸ਼ਵਨ ਅਤੇ ਸੁਮਿਤ ਦੀ ਕੁਝ ਲੋਕਾਂ ਨਾਲ ਝੜਪ ਹੋ ਗਈ ਸੀ। ਜਿਸ ਕਾਰਨ ਉਹ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਲਈ ਆਇਆ ਸੀ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਹਮਲਾਵਰ ਜਿਵੇਂ ਹੀ ਹਸਪਤਾਲ ‘ਚ ਦਾਖਲ ਹੋਏ ਤਾਂ ਉਨ੍ਹਾਂ ਨੇ ਜ਼ਬਰਦਸਤ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
ਚਸ਼ਮਦੀਦਾਂ ਮੁਤਾਬਕ ਇਕ ਨੌਜਵਾਨ ਐਮਰਜੈਂਸੀ ਦੇ ਬਾਹਰ ਖੜ੍ਹਾ ਸੀ, ਜਦੋਂ ਹਮਲਾਵਰਾਂ ਨੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨ ਦੀਆਂ ਉਂਗਲਾਂ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤੀਆਂ ਗਈਆਂ । ਇਸ ਦੇ ਨਾਲ ਹੀ ਨੌਜਵਾਨ ਦੀ ਗਰਦਨ ‘ਤੇ ਵੀ ਇਕ ਵਾਰ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਨੌਜਵਾਨ ਨੂੰ ਨਿੱਜੀ ਹਸਪਤਾਲ ਲਿਜਾਣ ਲਈ ਐਂਬੂਲੈਂਸ ਦਾ ਵੀ ਪ੍ਰਬੰਧ ਨਹੀਂ ਕੀਤਾ।
ਹਮਲਾਵਰਾਂ ਨੇ ਹਸਪਤਾਲ ਦੇ ਸਟਾਫ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਦੇ ਭਰਾ ਸੁਮਿਤ ਨੇ ਦੱਸਿਆ ਕਿ ਉਸ ਦਾ ਵਾਰਡ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਉਸ ਦਾ ਛੋਟਾ ਭਰਾ ਹਸਪਤਾਲ ਦੇ ਗੇਟ ’ਤੇ ਖੜ੍ਹਾ ਸੀ। ਇੰਨੇ ਵਿਚ 5 ਤੋਂ 7 ਹਮਲਾਵਰਾਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਸ਼ਵਨ ਵੀ ਐਮਰਜੈਂਸੀ ‘ਚ ਆ ਗਿਆ। ਉਸ ਨੂੰ ਦੇਖਦੇ ਹੀ ਹਮਲਾਵਰ ਭੜਕ ਗਏ। ਹਮਲਾਵਰਾਂ ਨੇ ਸ਼ਵਨ ‘ਤੇ ਤਲਵਾਰਾਂ ਅਤੇ ਦਾਤਰਾਂ ਨਾਲ ਵਾਰ ਕੀਤਾ।
ਪੁਲਿਸ ਦੇ ਸਾਹਮਣੇ ਹਮਲਾਵਰ ਉਸ ਦੇ ਭਰਾ ਨੂੰ ਗੰਭੀਰ ਜ਼ਖਮੀ ਕਰਕੇ ਛੱਡ ਕੇ ਫਰਾਰ ਹੋ ਗਏ। ਹਮਲਾਵਰਾਂ ‘ਚੋਂ ਇਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਨੌਜਵਾਨ ਦੀ ਪਛਾਣ ਬਿੰਦਰ ਵਜੋਂ ਹੋਈ ਹੈ। ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਨਰਦੇਵ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਸਾਰੀ ਘਟਨਾ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਲੋਕਾਂ ਮੁਤਾਬਕ ਐਮਰਜੈਂਸੀ ਦੇ ਬਾਹਰ ਤਾਇਨਾਤ ਸੁਰੱਖਿਆ ਮੁਲਾਜ਼ਮਾਂ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਮਲਾਵਰਾਂ ਤੋਂ ਬਚਾਅ ਲਈ ਕੁਝ ਲੋਕਾਂ ਨੇ ਡਾਕਟਰ ਦੇ ਕੈਬਿਨ ਅਤੇ ਮਰੀਜ਼ਾਂ ਨੂੰ ਬਾਥਰੂਮ ਵਿੱਚ ਲੁਕਾ ਕੇ ਆਪਣਾ ਬਚਾਅ ਕੀਤਾ। ਵੀਡੀਓ ‘ਚ ਕਤਲ ਕਰਨ ਦੇ ਬਾਅਦ ਦੋਸ਼ੀ ਜਾਂਦੇ ਹੋਏ ਮਰਨ ਵਾਲੇ ਦੇ ਭਰਾ ਨੂੰ ਕਹਿ ਕੇ ਗਏ ਹਨ ਕਿ ਲਓ ਅਸੀਂ ਮਾਰ ਦਿੱਤਾ ਤੇ ਧਮਕੀ ਦਿੰਦੇ ਹੋਏ ਫਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: