ਓਡੀਸ਼ਾ ਦੇ ਗੰਜਾਮ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ‘ਤੇ ਇਕ ਸ਼ਖਸ ਨਜ਼ਰ ਆਉਂਦਾ ਹੈ। ਲਾਲ ਕੱਪੜੇ ਸਿਰ ਤੇ ਮੋਢੇ ‘ਤੇ ਯਾਤਰੀਆਂ ਦਾ ਸਾਮਾਨ। ਇਹ ਕੁਲੀ ਨਾਗੇਸ਼ੂ ਪਾਤਰੋ ਹੈ। ਇਨ੍ਹਾਂ ਨੂੰ ਲੋਕ ਮਾਸਟਰਜੀ ਕਹਿ ਕੇ ਬੁਲਾਉਂਦੇ ਹਨ। ਅਜਿਹਾ ਨਹੀਂ ਕਿ ਉਹ ਸਿਰਫ ਨਾਮ ਦੇ ਮਾਸਟਰ ਹਨ ਸਗੋਂ ਸੱਚ ਵਿਚ ਟੀਚਰ ਹਨ। 31 ਸਾਲ ਦੇ ਨਾਗੇਸ਼ੂ ਦਿਨ ਵਿਚ ਇਕ ਪ੍ਰਾਈਵੇਟ ਕਾਲਜ ਵਿਚ ਗੈਸਟ ਲੈਕਚਰਾਰ ਦਾ ਕੰਮ ਕਰਦੇ ਹਨ। ਕਈ ਗਰੀਬ ਬੱਚਿਆਂ ਲਈ ਕੋਚਿੰਗ ਸ਼ੁਰੂ ਕੀਤੀ ਹੈ, ਜਿਸ ਵਿਚ ਉਹ ਪੜ੍ਹਾਉਂਦੇ ਹਨ ਤੇ ਰਾਤ ਨੂੰ ਕੁਲੀ ਦਾ ਕੰਮ ਕਰਦੇ ਹਨ।
ਨਾਗੇਸ਼ ਪਾਤਰੋ 2011 ਤੋਂ ਇਥੇ ਸਟੇਸ਼ਨ ਵਿਚ ਰਜਿਸਟਰਡ ਕੁਲੀ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਉਨ੍ਹਾਂ ਦਾ ਜੀਵਨ ਬਦਲ ਗਿਆ। ਉੜੀਆ ਵਿਚ ਗ੍ਰੈਜੂਏਟ ਪਾਤਰੋ ਨੇ ਕਿਹਾ ਕਿ ਜਦੋਂ ਮਹਾਮਾਰੀ ਫੈਲੀ ਤੇ ਟ੍ਰੇਨਾਂ ਦੀ ਆਵਾਜਾਈ ਬੰਦ ਹੋ ਗਈ ਤਾਂ ਮੈਂ ਆਪਣੀ ਆਜੀਵਿਕਾ ਗੁਆ ਦਿੱਤੀ ਬੈ। ਬੇਕਾਰ ਬੈਠਣ ਦੀ ਬਜਾਏ ਮੈਂ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ।
ਬੱਚਿਆਂ ਨੂੰ ਪੜ੍ਹਾਉਣ ਦੌਰਾਨ ਉਨ੍ਹਾਂ ਨੇ 8ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਕੋਚਿੰਗ ਸੈਂਟਰ ਸਥਾਪਤ ਕੀਤਾ। ਉਨ੍ਹਾਂ ਦੀ ਕੋਚਿੰਗ ਵਿਚ ਜ਼ਿਆਦਾਤਰ ਗਰੀਬ ਬੱਚੇ ਪੜ੍ਹਦੇ ਹਨ। ਉਹ ਖੁਦ ਬੱਚਿਆਂ ਨੂੰ ਹਿੰਦੀ ਤੇ ਓੜੀਆ ਪੜ੍ਹਾਉਂਦੇ ਹਨ। ਉਨ੍ਹਾਂ ਨੇ ਹੋਰ ਵਿਸ਼ਿਆਂ ਨੂੰ ਪੜ੍ਹਾਉਣ ਲਈ ਟੀਚਰ ਰੱਖੇ ਹਨ। ਉਹ ਕੁਲੀ ਵਜੋਂ ਕੰਮ ਕਰਕੇ ਪ੍ਰਤੀ ਮਹੀਨਾ 10,000 ਤੋਂ 12,000 ਰੁਪਏ ਕਮਾਉਂਦੇ ਹਨ।
ਨਾਗੇਸ਼ੂ ਨੇ ਕਿਹਾ ਕਿ ਮੈਂ ਜੋ ਕੁਝ ਵੀ ਕਮਾਉਂਦਾ ਹਾਂ ਉਹ ਜ਼ਿਆਦਾਤਰ ਕੋਚਿੰਗ ਸੈਂਟਰ ਵਿਚ ਟੀਚਰਾਂ ਨੂੰ ਭੁਗਤਾਨ ਕਰਨ ਵਿਚ ਖਰਚ ਹੁੰਦਾ ਹੈ। ਪਾਤਰੋ ਨੇ 4 ਟੀਚਰਾਂ ਨੂੰ ਨਿੁਕਤ ਕੀਤਾ ਹੈ ਜਿਨ੍ਹਾਂ ਨੂੰ ਉਹ 2000 ਤੋਂ 3000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੰਦੇ ਹਨ। ਉਹ ਆਪਣੀ ਟੀਚਰ ਦੀ ਨੌਕਰੀ ਤੋਂ ਲਗਭਗ 8000 ਰੁਪਏ ਕਮਾਉਂਦੇ ਹਨ। ਪਾਤਰੋ ਨੂੰ ਹਰ ਗੈਸਟ ਲੈਕਚਰ ਲਈ 200 ਰੁਪਏ ਮਿਲਦੇ ਹਨ ਤੇ ਇਕ ਹਫਤੇ ਵਿਚ ਉਹ 7 ਕਲਾਸਾਂ ਲੈਂਦੇ ਹਨ।
ਇਹ ਵੀ ਪੜ੍ਹੋ : ਫਰੀਦਕੋਟ ਪ੍ਰਸ਼ਾਸਨ ਦਾ ਵੱਡਾ ਉਪਰਾਲਾ, ਅਸਲਾ ਲਾਇਸੈਂਸ ਰੀਨਿਊ ਕਰਵਾਉਣਾ ਤਾਂ ਲਗਾਓ 5 ਬੂਟੇ
ਨਾਗੇਸ਼ੂ ਆਪਣੇ ਪਿਤਾ ਚੌਧਰੀ ਰਾਮ ਪਾਤਰੋ ਤੇ ਮਾਂ ਕਾਰੀ ਦੇ ਨਾਲ ਮਨਹੋਰ ਪਿੰਡ ਵਿਚ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਪੜਾਉਣਾ ਜਾਰੀ ਰੱਖਿਆ ਕਿਉਂਕਿ ਉਹ ਇਸ ਪੇਸ਼ੇ ਨਾਲ ਪਿਆਰ ਕਰਦੇ ਹਨ ਤੇ ਚਾਹੁੰਦੇ ਹਨ ਕਿ ਗਰੀਬ ਵਿਦਿਆਰਥੀ ਚੰਗਾ ਕਰਨ। ਉਨ੍ਹਾਂ ਕਿਹਾ ਕਿ ਮੈਂ 2006 ਵਿਚ ਰੈਗੂਲਰ ਹਾਈ ਸਕੂਲ ਨਹੀਂ ਕਰ ਸਕਿਆ ਕਿਉਂਕਿ ਬੱਕਰੀਆਂ ਤੇ ਭੇਡ ਚਰਾਉਣ ਵਾਲੇ ਮੇਰੇ ਮਾਤਾ-ਪਿਤਾ ਮੇਰੀ ਸਿੱਖਿਆ ਦਾ ਖਰਚ ਨਹੀਂ ਚੁੱਕ ਸਕੇ। ਮੈਨੂੰ ਨੌਕਰੀ ਦੀ ਭਾਲ ਵਿਚ ਗੁਜਰਾਤ ਦੇ ਸੂਰਤ ਜਾਣ ਲਈ ਮਜਬੂਰ ਹੋਣਾ ਪਿਆ।
ਸੂਰਤ ਦੀ ਇਕ ਕੱਪੜਾ ਵਿਚ ਵਿਚ ਲਗਭਗ 2 ਸਾਲ ਤੱਕ ਕੰਮ ਕਰਨ ਦੇ ਬਾਅਦ ਬੀਮਾਰ ਪੈਣ ਤੋਂ ਬਾਅਦ ਉਹ ਘਰ ਪਰਤ ਆਏ। ਇਸ ਤੋਂ ਬਾਅਦ ਮੌਲ ਵਿਚ ਸੇਲਜ਼ਮੈਨ ਵਜੋਂ ਕੰਮ ਕਰਨ ਲਈ ਹੈਦਰਾਬਾਦ ਚਲੇ ਗਏ। ਹੈਦਰਾਬਾਦ ਵਿਚ ਰਹਿੰਦੇ ਹੋਏ ਉਨ੍ਹਾਂ ਨੂੰ ਦਸੰਬਰ 2011 ਵਿਚ ਰੇਲਵੇ ਕੁਲੀ ਦਾ ਕੰਮ ਮਿਲਿਆ।
ਕੁਲੀ ਦੇ ਤੌਰ ‘ਤੇ ਕੰਮ ਕਰਦੇ ਹੋਏ, ਉਨ੍ਹਾਂ ਨੇ 2012 ਵਿੱਚ ਪੱਤਰ ਵਿਹਾਰ ਕੋਰਸ ਦੁਆਰਾ ਆਪਣੀ 12ਵੀਂ ਜਮਾਤ ਦੀ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ। ਐਚਐਸਸੀ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਉਸਨੇ ਬਰਹਮਪੁਰ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਇੱਕ ਰੈਗੂਲਰ ਵਿਦਿਆਰਥੀ ਵਜੋਂ ਕੀਤੀ, ਇਹ ਸਾਰਾ ਕੁਝ ਰਾਤ ਵਿਚ ਕੁਲੀ ਵਜੋਂ ਕੰਮ ਕਰਦੇ ਹੋਏ ਕੀਤਾ।
ਵੀਡੀਓ ਲਈ ਕਲਿੱਕ ਕਰੋ -: