ਕੁਸ਼ਤੀ ਸੰਘ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਧਰਨਾ ਦੇ ਰਹੇ ਪਹਿਲਵਾਨ ਆਪਣੇ ਮੈਡਲ ਗੰਗਾ ਵਿਚ ਵਹਾਉਣ ਹਰਿਦੁਆਰ ਪਹੁੰਚੇ ਸਨ। ਪਹਿਲਵਾਨ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ WFI ਮੁਖੀ ਤੇ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਵਿਰੋਧ ਵਜੋਂ ਗੰਗਾ ਨਦੀ ਵਿਚ ਆਪਣੇ ਤਮਗੇ ਵਹਾਉਣ ਲਈ ਇਕੱਠੇ ਹੋਏ ਸਨ। ਮੈਡਲ ਵਹਾਉਣ ਲਈ ਪਹਿਲਵਾਨ ਹਰਿਦੁਆਰ ਵਿਚ ਹਰਿ ਕੀ ਪੌੜੀ ਪਹੁੰਚ ਵੀ ਗਏ ਪਰ ਇਸ ਕੰਮ ਨੂੰ ਅੰਜਾਮ ਦੇਮ ਤੋਂ ਪਹਿਲਾਂ ਕਿਸਾਨ ਨੇਤਾ ਨਰੇਸ਼ ਟਿਕੈਤ ਨੇ ਉਥੇ ਪਹੁੰਚ ਕੇ ਪਹਿਲਵਾਨਾਂ ਨੂੰ ਰੋਕ ਲਿਆ।
ਨਰੇਸ਼ ਟਿਕੈਤ ਨੇ ਪਹਿਲਵਾਨਾਂ ਨੂੰ ਸਮਝਾਉਂਦੇ ਹੋਏ ਮੈਡਲ ਆਪਣੇ ਕੋਲ ਲੈ ਲਏ ਤੇ ਸਰਕਾਰ ਨੂੰ 5 ਦਿਨ ਦਾ ਅਲਟੀਮੇਟਮ ਦਿੱਤਾ। ਨਰੇਸ਼ ਟਿਕੈਤ ਨੇ ਪਹਿਲਵਾਨਾਂ ਨੂੰ ਮੈਡਲ ਨਾ ਵਹਾਉਣ ਦੀ ਗੱਲ ‘ਤੇ ਰਾਜ਼ੀ ਕਰ ਲਿਆ। ਟਿਕੈਤ ਨੇ ਸਰਕਾਰ ਨੂੰ 5 ਦਿਨ ਦਾ ਅਲਟੀਮੇਟਮ ਦਿੱਤਾ ਹੈ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਨਰਿੰਦਰ ਕੌਰ ਭਰਾਜ ਬਣੀ ਐਡਵੋਕੇਟ ਤਸਵੀਰ ਸਾਂਝੀ ਕਰ ਜ਼ਾਹਿਰ ਕੀਤੀ ਖੁਸ਼ੀ
ਦੱਸ ਦੇਈਏ ਕਿ ਪਹਿਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨੇ ਬਿਆਨ ਜਾਰੀ ਕਰਕੇ ਕਿਹਾਸੀ ਕਿ ਉਹ ਮੈਡਲ ਨੂੰ ਗੰਗਾ ਵਿਚ ਵਹਾਉਣ ਜਾ ਰਹੇ ਹਨ ਕਿਉਂਕਿ ਜਿੰਨਾ ਪਵਿੱਤਰ ਗੰਗਾ ਨੂੰ ਮੰਨਿਆ ਜਾਂਦਾ ਹੈ, ਓਨਾ ਹੀ ਪਵਿੱਤਰਤਾ ਨਾਲ ਮਿਹਨਤ ਕਰਕੇ ਉਨ੍ਹਾਂ ਨੇ ਮੈਡਲ ਹਾਸਲ ਕੀਤੇ ਸਨ। ਉਨ੍ਹਾਂ ਐਲਾਨ ਕੀਤਾ ਸੀ ਕਿ ਗੰਗਾ ਵਿਚ ਮੈਡਲ ਵਹਾਉਣ ਦੇ ਬਾਅਦ ਰੈਸਲਰਸ ਦਿੱਲੀ ਵਿਚ ਸਥਿਤ ਇੰਡੀਆ ਗੇਟ ‘ਤੇ ਮਰਨ ਤੱਕ ਅਨਸ਼ਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: