ਨਾਸਾ ਨੇ ਆਰਟੇਮਿਸ II ਮਿਸ਼ਨ ਲਈ ਚਾਰ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ। ਇਹ ਪੁਲਾੜ ਯਾਤਰੀ ਚੰਦਰਮਾ ਦੇ ਦੁਆਲੇ ਚੱਕਰ ਲਗਾਉਣ ਤੋਂ ਬਾਅਦ ਅਗਲੇ ਸਾਲ ਦੇ ਸ਼ੁਰੂ ਵਿੱਚ ਧਰਤੀ ‘ਤੇ ਵਾਪਸ ਆਉਣਗੇ। ਅਪੋਲੋ ਮਿਸ਼ਨ ਦੇ 50 ਸਾਲਾਂ ਤੋਂ ਵੱਧ ਸਮੇਂ ਬਾਅਦ, ਮਨੁੱਖ ਚੰਦਰਮਾ ‘ਤੇ ਜਾਵੇਗਾ। ਆਰਟੇਮਿਸ-2 ਇੱਕ ਫਲਾਈਬਾਈ ਮਿਸ਼ਨ ਹੈ। ਯਾਨੀ ਪੁਲਾੜ ਯਾਤਰੀ ਓਰੀਅਨ ਪੁਲਾੜ ਯਾਨ ਵਿੱਚ ਬੈਠ ਕੇ ਚੰਦਰਮਾ ਦੇ ਦੁਆਲੇ ਘੁੰਮਣਗੇ ਅਤੇ ਧਰਤੀ ਉੱਤੇ ਪਰਤਣਗੇ।
ਕ੍ਰਿਸਟੀਨਾ ਐੱਚ ਕੋਚ (ਮਿਸ਼ਨ ਸਪੈਸ਼ਲਿਸਟ/ਅਮਰੀਕਾ), ਜੇਰੇਮੀ ਹੇਨਸਨ (ਮਿਸ਼ਨ ਸਪੈਸ਼ਲਿਸਟ, ਕੈਨੇਡਾ), ਕਿਵਟਰ ਗਲੋਵਰ (ਪਾਇਲਟ/ਅਮਰੀਕਾ), ਲੀ ਵਾਇਸਮੈਨ (ਕਮਾਂਡਰ/ਅਮਰੀਕਾ)। ਇਨ੍ਹਾਂ ਚਾਰੋਂ ਪੁਲਾੜ ਯਾਤਰੀਆਂ ਵਿਚੋਂ ਇਕ ਕੈਨੇਡਾ ਦਾ ਹੈ। ਬਾਕੀ ਤਿੰਨ ਅਮਰੀਕਾ ਦੇ ਹਨ। ਨਾਂ ਦਾ ਐਲਾਨ ਹਿਊਸਟਨ ਸਥਿਤ ਜਾਨਸਨ ਸਪੇਸ ਸੈਂਟਰ ਵਿਚ ਕੀਤੀ ਗਈ। ਪੰਜ ਦਹਾਕਿਆਂ ਤੋਂ ਵੱਧ ਸਮੇਂ ਦੇ ਬਾਅਦ ਆਰਟਿਮਸ-II ਚੰਨ੍ਹ ਦੀ ਪਹਿਲੀ ਇਨਸਾਨੀ ਯਾਤਰਾ ਹੋਵੇਗੀ ਪਰ ਇਸ ਦੌਰਾਨ ਚੰਦਰਮਾ ‘ਤੇ ਪੁਲਾੜ ਦੀ ਲੈਂਡਿੰਗ ਨਹੀਂ ਹੋਵੇਗੀ। ਯਾਨੀ ਇਹ ਚਾਰੋਂ ਪੁਲਾਸ਼ ਯਾਤਰੀ ਚੰਨ੍ਹ ‘ਤੇ ਆਪਣੇ ਕਦਮ ਨਹੀਂ ਰੱਖਣਗੇ। ਇਸ ਮਿਸ਼ਨ ਦੀ ਸਫਲਤਾ ਦੇ ਬਾਅਦ Artemis-III ਮਿਸ਼ਨ 2025 ਵਿਚ ਭੇਜਿਆ ਜਾਵੇਗਾ ਜਿਸ ਵਿਚ ਜਾਣ ਵਾਲੇ ਪੁਲਾੜ ਯਾਤਰੀ ਚੰਨ੍ਹ ‘ਤੇ ਪੈਰ ਰੱਖਣਗੇ।
ਇਸ ਮਿਸ਼ਨ ਦੇ ਬਾਅਦ ਚੰਨ੍ਹ ‘ਤੇ ਇਕ ਆਊਟਪੋਸਟ ਬਣਾਉਣ ਦੀ ਕਵਾਇਦ ਚੱਲ ਰਹੀ ਹੈ ਜਿਸ ਦੇ ਬਾਅਦ ਮੰਗਲ ਗ੍ਰਹਿ ਦੀ ਯਾਤਰਾ ਨੂੰ ਹੋਰ ਆਸਾਨ ਬਣਾਇਆ ਜਾਵੇਗਾ। ਇਸ ਸਮੇਂ ਨਾਸਾ ਕੋਲ ਕੁੱਲ ਮਿਲਾ ਕੇ 18 ਪੁਲਾੜ ਯਾਤਰੀ ਹਨ ਜਿਨ੍ਹਾਂ ਵਿਚੋਂ 9 ਪੁਰਸ਼ ਤੇ 9 ਔਰਤਾਂ ਹਨ। ਇਸ ਤੋਂ ਇਲਾਵਾ ਕੈਨੇਡਾ ਵੱਲੋਂ ਪਹਿਲੀ ਵਾਰ ਕੋਈ ਪੁਲਾੜ ਯਾਤਰੀ ਕਿਸੇ ਮੂਨ ਮਿਸ਼ਨ ‘ਤੇ ਜਾਵੇਗਾ। ਇਸ ਗਰੁੱਪ ਨੂੰ ਆਰਟਿਮਸ-18 ਗਰੁੱਪ ਬੁਲਾਇਆ ਜਾ ਰਿਹਾ ਹੈ। ਇਸ ਵਿਚ ਤਜਰਬੇਕਾਰ ਪੁਲਾਸ਼ ਯਾਤਰੀ ਤੇ ਨਵੇਂ ਲੋਕਾਂ ਦਾ ਮਿਸ਼ਰਣ ਹੈ। ਹੋ ਸਕਦਾ ਹੈ ਕਿ ਇਨ੍ਹਾਂ ਚਾਰੋਂ ਪੁਲਾੜ ਯਾਤਰੀਆਂ ਵਿਚ ਇਕ ਮਹਿਲਾ ਤੇ ਦੂਜਾ ਫਸਟ ਪਰਸਨ ਆਫ ਕਲਰ ਹੋਵੇ।
ਇਹ ਵੀ ਪੜ੍ਹੋ : ਮੰਤਰੀ ਭੁੱਲਰ ਦੀ ਵੈਟਰਨਰੀ ਡਾਕਟਰਾਂ ਨਾਲ ਮੀਟਿੰਗ, ਪੇਅ-ਪੈਰਿਟੀ ਬਹਾਲ ਕਰਾਉਣ ਦਾ ਦਿਵਾਇਆ ਭਰੋਸਾ
ਹੁਣ 2024 ਵਿਚ ਆਰਟੇਮਿਸ-2 ਤੇ 2025 ਵਿਚ ਆਰਟੇਮਿਸ-3 ਮਿਸ਼ਨ ਭੇਜਿਆ ਜਾਵੇਗਾ। ਆਰਟੇਮਿਸ-3 ਵਿਚ ਹੀ ਪੁਲਾਸ਼ ਯਾਤਰੀਆਂ ਨੂੰ ਚੰਨ੍ਹ ‘ਤੇ ਭੇਜਿਆ ਜਾਵੇਗਾ। ਉਦੋਂ ਤੱਕ ਲੋੜ ਮੁਤਾਬਕ ਤਕਨੀਕਾਂ ਵਿਕਸਿਤ ਕੀਤੀਆਂ ਜਾਣਗੀਆਂ। ਚਾਰੋਂ ਪੁਲਾੜ ਯਾਤਰੀਆਂ ਨੂੰ SLS ਰਾਕੇਟ ‘ਤੇ ਲੱਗੇ ਓਰੀਅਨ ਸਪੇਸਕ੍ਰਾਫਟ ਜ਼ਰੀਏ ਫਲੋਰਿਡਾ ਸਥਿਤ ਨਾਸਾ ਦੇ ਕੇਨੇਡੀ ਸਪੇਸ ਸੈਂਟਰ ਦੇ ਲਾਂਚ ਪੈਡ 39ਬੀ ਤੋਂ ਛੱਡਿਆ ਜਾਵੇਗਾ। ਜੇਕਰ ਸਿਰਫ ਫਲਾਈ ਬਾਈ ਹੋਇਆ ਯਾਨੀ ਚੰਦਰਮਾ ਦੇ ਚਾਰੋਂ ਪਾਸੇ ਚੱਕਰ ਲਗਾ ਕੇ ਆਉਣਾ ਹੋਇਆ ਤਾਂ ਯਾਤਰਾ ਲਗਭਗ 42 ਦਿਨ ਦੀ ਹੋਵੇਗੀ। ਇਸ ਦੌਰਾਨ ਯਾਨ ਤੇ ਪੁਲਾੜ ਯਾਤਰੀ ਲਗਭਗ 21 ਲੱਖ ਕਿਲੋਮੀਟਰ ਦੀ ਯਾਤਰਾ ਕਰੇਗਾ। ਵਾਪਸ ਪਰਤਦੇ ਸਮੇਂ ਲੈਂਡਿੰਗ ਪ੍ਰਸ਼ਾਂਤ ਮਹਾਸਾਗਰ ਵਿਚ ਕਿਤੇ ਕਰਾਈ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: