ਨਾਸਾ ਦਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਸਪੇਸ ਰਾਕੇਟ ਧਰਤੀ ਛੱਡ ਕੇ ਪੁਲਾੜ ਵਿਚ ਜਾਣ ਲਈ ਤਿਆਰ ਹੈ। ਨਾਸਾ 50 ਸਾਲਦੇ ਲੰਬੇ ਵਕਫੇ ਦੇ ਬਾਅਦ ਇਨਸਾਨਾਂ ਨੂੰ ਚਾਂਦ ‘ਤੇ ਭੇਜਣ ਦੀ ਤਿਆਰੀ ਕਰ ਰਿਹਾ ਹੈ। 1972 ਦੇ ਬਾਅਦ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਚੰਦਰਮਾ ‘ਤੇ ਮਨੁੱਖ ਇਕ ਵਾਰ ਫਿਰ ਕਦਮ ਰੱਖੇਗਾ। ਇਸ ਕਵਾਇਦ ਵਿਚ ਨਾਸ਼ਾ Artemis-1 ਮਿਸ਼ਨ ਤਹਿਤ ਆਪਣੀ ਪਹਿਲੀ ਟੈਸਟ ਫਲਾਈਟ ਪੁਲਾੜ ਵਿਚ ਭੇਜ ਰਿਹਾ ਹੈ। ਇਹ ਸਪੇਸਕ੍ਰਾਫਟ ਸੋਮਵਾਰ ਨੂੰ ਆਪਣੇ ਫਲੋਰਿਡਾ ਲਾਂਚਪੈਡ ਤੋਂ ਇਹ ਰਾਕੇਟ ਉਡਾਣ ਭਰੇਗਾ।
ਆਰਟੇਮਿਸ 1 ਦੇ ਤਹਿਤ, ਮਿਸ਼ਨ ਨੂੰ ਓਰੀਅਨ ਪੁਲਾੜ ਯਾਨ ਵਿੱਚ ਭੇਜਿਆ ਜਾਵੇਗਾ, ਜਿਸ ਵਿੱਚ ਸਿਖਰ ‘ਤੇ 6 ਲੋਕਾਂ ਲਈ ਡੂੰਘੀ ਐਕਸਪਲੋਰੇਸ਼ਨ ਕੈਪਸੂਲ ਹੈ। ਇਸ ਵਿੱਚ 2,600 ਟਨ ਵਜ਼ਨ ਵਾਲਾ 322 ਫੁੱਟ ਲੰਬਾ ਸਪੇਸ ਲਾਂਚ ਸਿਸਟਮ (SLS) ਮੇਗਾਰੋਕੇਟ ਹੋਵੇਗਾ। ਇਹ ਰਾਕੇਟ ਸੋਮਵਾਰ ਸਵੇਰੇ 8.33 ਵਜੇ ਆਪਣੀ ਪਹਿਲੀ ਲਿਫਟ ਆਫ ਲਈ ਤਿਆਰ ਹੈ।
ਇਸ ਨੂੰ ਫਲੋਰੀਡਾ ਦੇ ਉਸੇ ਕੇਪ ਕੈਨਾਵੇਰਲ ਲਾਂਚ ਕੰਪਲੈਕਸ ਤੋਂ ਲਾਂਚ ਕੀਤਾ ਜਾਵੇਗਾ, ਜਿੱਥੋਂ ਅੱਧੀ ਸਦੀ ਪਹਿਲਾਂ ਅਪੋਲੋ ਚੰਦਰ ਮਿਸ਼ਨ ਲਾਂਚ ਕੀਤਾ ਗਿਆ ਸੀ। ਇਹ ਮਨੁੱਖਾਂ ਨੂੰ ਚੰਦਰਮਾ ‘ਤੇ ਭੇਜਣ ਤੋਂ ਪਹਿਲਾਂ ਇੱਕ ਟੈਸਟ ਹੈ। ਫਿਲਹਾਲ ਇਸ ‘ਚ ਕੋਈ ਚਾਲਕ ਦਲ ਨਹੀਂ ਜਾ ਰਿਹਾ ਹੈ। ਓਰਿਅਨ ਵਿੱਚ ਮਨੁੱਖਾਂ ਦੀ ਥਾਂ ‘ਤੇ ਪੁਤਲੇ ਰੱਖੇ ਜਾ ਰਹੇ ਹਨ। ਇਸ ਨਾਲ ਨਾਸਾ ਅਗਲੀ ਪੀੜ੍ਹੀ ਦੇ ਸਪੇਸਸੂਟ ਅਤੇ ਰੇਡੀਏਸ਼ਨ ਪੱਧਰ ਦਾ ਮੁਲਾਂਕਣ ਕਰੇਗਾ। ਪੁਤਲਿਆਂ ਦੇ ਨਾਲ ਇੱਕ ਸਨੂਪੀ ਸਾਫਟ ਖਿਡੌਣਾ ਵੀ ਭੇਜਿਆ ਜਾ ਰਿਹਾ ਹੈ, ਜੋ ਕੈਪਸੂਲ ਦੇ ਦੁਆਲੇ ਤੈਰੇਗਾ ਅਤੇ ਜ਼ੀਰੋ ਗਰੈਵਿਟੀ ਇੰਡੀਕੇਟਰ ਵਜੋਂ ਕੰਮ ਕਰੇਗਾ। ਓਰੀਅਨ ਚੰਦਰਮਾ ਦੇ ਦੁਆਲੇ 42 ਦਿਨਾਂ ਦੀ ਲੰਬੀ ਯਾਤਰਾ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਜੇਕਰ ਇਹ ਮਿਸ਼ਨ ਸਫਲ ਹੁੰਦਾ ਹੈ ਤਾਂ 2025 ਦੇ ਅੰਤ ਤੱਕ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹਿਲੀ ਮਹਿਲਾ ਅਤੇ ਦੋ ਪੁਲਾੜ ਯਾਤਰੀਆਂ ਨੂੰ ਉਤਾਰਿਆ ਜਾਵੇਗਾ। ਦੂਜੀ ਟੈਸਟ ਫਲਾਈਟ ਆਰਟੇਮਿਸ II, ਮਈ 2024 ਲਈ ਨਿਯਤ ਕੀਤੀ ਗਈ, ਚੰਦਰਮਾ ਦੇ ਪਿੱਛੇ 4 ਲੋਕਾਂ ਨੂੰ ਲੈ ਕੇ ਜਾਵੇਗੀ, ਇਹ ਚੰਦਰਮਾ ‘ਤੇ ਨਹੀਂ ਉਤਰੇਗੀ।