ਪੰਜਾਬ ਵਿੱਚ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੇ ਰਸਮੀ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਐਤਵਾਰ ਨੂੰ ਸਵੇਰੇ ਸਿੱਧੂ ਪਟਿਆਲਾ ਵਿੱਚ ਸ਼ੁਤਰਾਣਾ ਤੋਂ ਵਿਧਾਇਕ ਨਿਰਮਲ ਸਿੰਘ ਨੂੰ ਮਿਲੇ। ਇਸ ਤੋਂ ਬਾਅਦ ਉਹ ਜਲਾਲਪੁਰ ਤੋਂ ਮਦਨ ਲਾਲ ਨੂੰ ਮਿਲਣ ਗਏ। ਇਸ ਮੀਟਿੰਗ ਵਿੱਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਗੁਰਦਾਸਪੁਰ ਤੋਂ ਵਿਧਾਇਕ ਵਰਿੰਦਰ ਪਹਾੜਾ ਅਤੇ ਮੋਗਾ ਤੋਂ ਦਰਸ਼ਨ ਸਿੰਘ ਬਰਾੜ ਸ਼ਾਮਲ ਹੋਏ।
ਇਸ ਤੋਂ ਬਾਅਦ ਸਿੱਧੂ ਲੁਧਿਆਣਾ ਪਹੁੰਚੇ। ਇੱਥੇ ਸ਼ਹਿਰ ਵਿੱਚ ਕਿਸੇ ਵੀ ਵਿਧਾਇਕ ਨੂੰ ਨਹੀਂ ਮਿਲੇ। ਉਹ ਸਿੱਧੇ ਖੰਨਾ ਪਹੁੰਚੇ ਅਤੇ ਵਿਧਾਇਕ ਗੁਰਕੀਰਤ ਕੋਟਲੀ ਅਤੇ ਲਖਵੀਰ ਸਿੰਘ ਲੱਖਾ ਨਾਲ ਮੁਲਾਕਾਤ ਕੀਤੀ। ਗੁਰਕੀਰਤ ਕੋਟਲੀ ਸਾਬਕਾ ਸੀਐਮ ਬੇਅੰਤ ਸਿੰਘ ਦੇ ਪਰਿਵਾਰ ਤੋਂ ਹਨ ਅਤੇ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਉਣ ਦਾ ਵਿਰੋਧ ਕਰ ਰਹੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਚਚੇਰੇ ਭਰਾ ਹਨ। ਲੁਧਿਆਣਾ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਕੁਲਦੀਪ ਵੈਦ ਵੀ ਹਨ, ਪਰ ਸਿੱਧੂ ਉਨ੍ਹਾਂ ਨੂੰ ਨਹੀਂ ਮਿਲੇ।
ਮੰਤਰੀ ਆਸ਼ੂ ਸਿੱਧੂ ਦੇ ਵਿਰੋਧੀ ਮੰਨੇ ਜਾਂਦੇ ਹਨ। ਜਦੋਂ ਸਿੱਧੂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਨ ਤਾਂ ਉਨ੍ਹਾਂ ਦਾ ਆਪਸ ਵਿੱਚ ਬਹੁਤ ਟਕਰਾਅ ਹੋਇਆ ਸੀ। ਕੁਲਦੀਪ ਵੈਦ ਕੈਪਟਨ ਦਾ ਕੱਟੜ ਸਮਰਥਕ ਹੈ ਅਤੇ ਸਿੱਧੂ ਖਿਲਾਫ ਉਨ੍ਹਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਹਨ।
ਇਸ ਤੋਂ ਬਾਅਦ ਸਿੱਧੂ ਜਲੰਧਰ ਪਹੁੰਚੇ। ਇੱਥੇ ਉਨ੍ਹਾਂ ਸਾਬਕਾ ਮੰਤਰੀ ਅਵਤਾਰ ਹੈਨਰੀ ਅਤੇ ਵਿਧਾਇਕ ਦੇ ਪੁੱਤਰ ਬਾਵਾ ਹੈਨਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਕੈਪਟਨ ‘ਤੇ ਖੁੱਲ੍ਹੇਆਮ ਹਮਲਾ ਕਰਨ ਵਾਲੇ ਪਰਗਟ ਸਿੰਘ ਵੀ ਮੌਜੂਦ ਸਨ। ਟਾਂਡਾ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਵੀ ਇਥੇ ਪਹੁੰਚੇ। ਸਿੱਧੂ ਇਸ ਦੌਰਾਨ ਵਿਧਾਇਕਾਂ ਨਾਲ ਕੀ ਗੱਲਬਾਤ ਕਰ ਰਹੇ ਹਨ, ਕੋਈ ਵੀ ਇਸ ਬਾਰੇ ਖੁੱਲ੍ਹ
ਇਹ ਵੀ ਪੜ੍ਹੋ : ਸਿੱਧੂ ਹੋਏ ਸਰਗਰਮ, ਵਿਧਾਇਕ ਜਲਾਲਪੁਰ ਦੇ ਘਰ ਬੰਦ ਕਮਰੇ ‘ਚ ਮੀਟਿੰਗ ਤੋਂ ਬਾਅਦ ਪਹੁੰਚੇ ਖੰਨਾ
ਕੇ ਗੱਲ ਨਹੀਂ ਕਰ ਰਿਹਾ। ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨਗੀ ਦੇ ਰਸਮੀ ਐਲਾਨ ਤੋਂ ਪਹਿਲਾਂ ਸਿੱਧੂ ਆਪਣੇ ਲਈ ਸਮਰਥਨ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।