ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੁਨੂਰ ਹਾਦਸੇ ‘ਚ ਸ਼ਹੀਦ ਹੋਏ ਸੀ. ਡੀ. ਐੱਸ. ਬਿਪਿਨ ਰਾਵਤ ਤੇ ਹੋਰ ਫੌਜ ਅਧਿਕਾਰੀਆਂ ਨੂੰ ਸ਼ਰਧਾਂਜਲੀ ਦਿੱਤੀ। ਸਿੱਧੂ ਨੇ ਕਿਹਾ ਕਿ CDS ਰਾਵਤ ਹਮੇਸ਼ਾ ਸਾਡੇ ਦਿਲਾਂ ‘ਚ ਜੀਵਤ ਰਹਿਣਗੇ।
ਸਿੱਧੂ ਨੇ ਕਿਹਾ ਕਿ ਦੀਪਕ ਖੁਦ ਨੂੰ ਜਲਾ ਕੇ ਹਨ੍ਹੇਰੇ ਨੂੰ ਖਤਮ ਕਰਦਾ ਹੈ। ਬੀਜ ਮਿੱਟੀ ਵਿਚ ਗਲ ਕੇ ਖੁਦ ਨੂੰ ਮਿਟਾ ਕੇ ਕਈਆਂ ਨੂੰ ਪੈਦਾ ਕਰਦਾ ਹੈ। ਜਦੋਂ ਵੀ ਕੋਈ ਆਪਣੇ ਫਰਜ਼ ‘ਤੇ ਡਟੇ ਰਹਿ ਕੇ ਦੇਸ਼ ਪ੍ਰਤੀ ਸਰਵਉੱਚ ਭਾਵਨਾ ਜਗਾਉਂਦੇ ਹੋਏ ਜਾਨ ਨਿਛਾਵਰ ਕਰਦਾ ਹੈ ਤਾਂ ਉਹ ਹਮੇਸ਼ਾ ਲਈ ਪ੍ਰੇਰਣਾ ਸਰੋਤ ਬਣ ਜਾਂਦੇ ਹਨ। ਬਿਪਿਨ ਰਾਵਤ ਅਤੇ ਉਨ੍ਹਾਂ ਨਾਲ 12 ਹੋਰ ਫੌਜੀ ਅਧਿਕਾਰੀ ਸ਼ਹੀਦ ਹੋਏ ਹਨ। ਉਹ ਸਾਡੇ ਦਿਲ ਵਿਚ ਹਮੇਸ਼ਾ ਜਿਊਂਦੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਗੌਰਤਲਬ ਹੈ ਕਿ 8 ਦਸੰਬਰ ਨੂੰ ਕੁਨੂਰ ਵਿਖੇ ਹੈਲੀਕਾਪਟਰ ਹਾਦਸੇ ਵਿੱਚ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰ ਸ਼ਹੀਦ ਹੋਏ ਸਨ। ਜਨਰਲ ਰਾਵਤ ਵੈਲਿੰਗਟਨ ਦੇ ਨਿਸ਼ਚਿਤ ਦੌਰੇ ‘ਤੇ ਸਨ। ਹਵਾਈ ਸੈਨਾ ਦੇ Mi-17V5 ਹੈਲੀਕਾਪਟਰ ਨੇ ਬੁੱਧਵਾਰ ਨੂੰ ਸਵੇਰੇ 11.48 ਵਜੇ ਸੁਲੂਰ ਏਅਰ ਬੇਸ ਤੋਂ ਉਡਾਣ ਭਰੀ ਅਤੇ ਦੁਪਹਿਰ 12.15 ਵਜੇ ਤੱਕ ਵੇਲਿੰਗਟਨ ‘ਚ ਉਤਰਨ ਦੀ ਉਮੀਦ ਸੀ। ਸੁਲੂਰ ਏਅਰ ਬੇਸ ‘ਤੇ ਏਅਰ ਟ੍ਰੈਫਿਕ ਕੰਟਰੋਲ ਦਾ ਦੁਪਹਿਰ ਕਰੀਬ 12.08 ਵਜੇ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ ਸੀ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।