ਰੋਡਰੇਜ ਮਾਮਲੇ ਵਿਚ ਪਟਿਆਲਾ ਸੈਂਟਰਲ ਜੇਲ੍ਹ ਵਿਚ ਬੰਦ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਤਬੀਅਤ ਵਿਗੜਨ ਤੋਂ ਬਾਅਦ ਚੰਡੀਗੜ੍ਹ ਦੇ ਪੀਜੀਆਈ ਵਿਚ ਭਰਤੀ ਕਰਵਾਇਆ ਗਿਆ ਹੈ। ਲੀਵਰ ਦੀ ਸਮੱਸਿਆ ਦੇ ਬਾਅਦ ਸਿੱਧੂ ਨੂੰ ਚੰਡੀਗੜ੍ਹ ਦੇ ਪੀਜੀਆਈ ਵਿਚ ਜਾਂਚ ਲਈ ਲਿਜਾਇਆ ਗਿਆ। ਡਾਕਟਰਾਂ ਨੇ ਸਿੱਧੂ ਨੂੰ ਜਾਂਚ ਲਈ ਭਰਤੀ ਕਰ ਲਿਆ ਹੈ।
ਸਿੱਧੂ ਨੂੰ 1988 ਦੇ ਰੋਡ ਰੇਜ ਮਾਮਲੇ ਵਿਚ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਸਿੱਧੂ ਨੇ 20 ਮਈ ਨੂੰ ਕੋਰਟ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੈਂਟਰਲ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਸੀ। ਲਗਭਗ ਦੋ ਹਫਤੇ ਪਹਿਲਾਂ ਸਿੱਧੂ ਨੂੰ ਮੈਡੀਕਲ ਜਾਂਚ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਸੀ।
ਨਵਜੋਤ ਸਿੰਘ ਸਿੱਧੂ ਦੇ ਵਕੀਲ ਐੱਚਪੀਐੱਸ ਵਰਮਾ ਮੁਤਾਬਕ ਸਿੱਧੂ ਨੇ ਹੁਣੇ ਜਿਹੇ ਜੇਲ੍ਹ ਵਿਚ ਖਾਸ ਭੋਜਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਿੱਧੂ ਕਣਕ, ਖੰਡ, ਮੈਦਾ ਵਰਗੇ ਖਾਧ ਪਦਾਰਥਾਂ ਦਾ ਸੇਵਨ ਨਹੀਂ ਕਰ ਸਕਦੇ। ਸਿੱਧੂ ਜਾਮੁਨ, ਪਪੀਤਾ, ਅਮਰਦੂ, ਡਬਲ ਟੋਂਡ ਦੁੱਧ ਲੈ ਸਕਦੇ ਹਨ। ਵਰਮਾ ਨੇ ਕਿਹਾ ਸੀ ਕਿ ਸਿੱਧੂ ਸਿਰਫ ਉਹ ਖਾਣਾ ਖਾ ਸਕਦੇ ਹਨ ਜਿਨ੍ਹਾਂ ਵਿਚ ਫਾਈਬਰ ਤੇ ਕਾਰਬੋਹਾਈਡ੍ਰੇਟ ਨਾ ਹੋਵੇ।
ਸਿੱਧੂ ਐਂਬੋਲਿਜਮ ਨਾਂ ਦੀ ਬੀਮਾਰੀ ਤੋਂ ਗ੍ਰਸਤ ਹਨ ਅਤੇ ਉਨ੍ਹਾਂ ਨੂੰ ਲੀਵਰ ਦੀ ਵੀ ਬੀਮਾਰੀ ਹੈ। ਸਿੱਧੂ ਨੇ ਸਾਲ 2015 ‘ਚ ਦਿੱਲੀ ਦੇ ਇੱਕ ਹਸਪਤਾਲ ਵਿਚ ਐਕਿਊਟ ਡੀਪ ਵੇਨ ਥ੍ਰਾਮਬੋਸਿਸ ਦਾ ਇਲਾਜ ਵੀ ਕਰਾਇਆ ਸੀ। ਡੀਵੀਟੀ ਅਜਿਹੀ ਬੀਮਾਰੀ ਹੈ ਜਿਸ ਵਿਚ ਨਸ ‘ਚ ਥੂਨ ਜੰਮ ਜਾਂਦਾ ਹੈ ਜਿਸ ਨਾਲ ਸਰੀਰ ਵਿਚ ਖੂਨ ਦਾ ਪ੍ਰਵਾਹ ਰੁਕ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: