34 ਸਾਲ ਪੁਰਾਣੇ ਰੋਡਰੇਜ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋ ਗਈ ਤੇ ਹੁਣ ਉਹ ਪਟਿਆਲਾ ਜੇਲ੍ਹ ਵਿਚ ਬੀਤੀ ਰਾਤ ਤੋਂ ਬੰਦ ਹਨ। ਪਟਿਆਲਾ ਜੇਲ੍ਹ ਦੇ ਅੰਦਰ ਸਿੱਧੂ ਦੀ ਪਹਿਲੀ ਰਾਤ ਪਾਸੇ ਵੱਟਦਿਆਂ ਹੀ ਲੰਘ ਗਈ ਤੇ ਉਨ੍ਹਾਂ ਨੇ ਖਾਣਾ ਤੱਕ ਨਹੀਂ ਖਾਧਾ। ਸਿੱਧੂ ਹੁਣ ਕੈਦੀ ਨੰਬਰ 241383 ਬਣ ਗਏ ਹਨ।
ਕੈਦੀ ਨੰਬਰ ਅਲਾਟ ਕਰਕੇ ਬੈਰਕ ਨੰਬਰ 10 ਵਿਚ ਸਿੱਧੂ ਨੂੰ ਸ਼ਿਫਟ ਕਰ ਦਿੱਤਾ ਗਿਆ ਜਿਥੇ ਪਹਿਲਾਂ ਤੋਂ 8 ਕੈਦੀ ਕਤਲ ਦੀ ਸਜ਼ਾ ਕੱਟ ਰਹੇ ਹਨ। ਬੈਰਕ ਵਿਚ ਸਿੱਧੂ ਨੂੰ ਸੀਮੈਂਟ ਨਾਲ ਬਣੇ ਥੜ੍ਹੇ ‘ਤੇ ਸੌਣਾ ਪਵੇਗਾ। ਸਿੱਧੂ ਨੂੰ ਸੁਪਰੀਮ ਕੋਰਟ ਨੇ 34 ਸਾਲ ਪੁਰਾਣੇ ਮਾਮਲੇ ਵਿਚ 1 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ।
ਨਵਜੋਤ ਸਿੱਧੂ ਨੂੰ ਕੱਲ੍ਹ ਸ਼ਾਮ ਸਵਾ 7 ਵਜੇ ਜੇਲ੍ਹ ਮੈਨੂਅਲ ਮੁਤਾਬਕ ਦਾਲ-ਰੋਟੀ ਦਿੱਤੀ ਗਈ ਪਰ ਉਨ੍ਹਾਂ ਨੇ ਸਿਹਤ ਦਾ ਹਵਾਲਾ ਦਿੰਦਿਆਂ ਇਸ ਨੂੰ ਖਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਿਰਫ ਸਲਾਦ ਤੇ ਫਰੂਟ ਹੀ ਖਾਧਾ। ਸਿੱਧੂ ਦਾ ਜੇਲ੍ਹ ਵਾਲਾ ਕਮਰਾ 12 X 15 ਫੁੱਟ ਦਾ ਹੈ। ਉਨ੍ਹਾਂ ਨੂੰ ਕੈਦੀਆਂ ਵਾਲੇ ਸਫੈਦ ਕੱਪੜੇ ਹੀ ਪਹਿਨਣੇ ਪੈਣਗੇ। ਸਿੱਧੂ ਨੂੰ ਜੇਲ੍ਹ ਵਿਚ ਇੱਕ ਕੁਰਸੀ, ਟੇਬਲ, ਇੱਕ ਅਲਮਾਰੀ, 2 ਪਗੜੀ,ਇੱਕ ਕੰਬਲ, ਇਕ ਬੈੱਡ, 2 ਤੌਲੀਏ, ਇੱਕ ਮੱਛਰਦਾਨੀ, ਇੱਕ ਕਾਪੀ ਪੈੱਨ, ਜੁੱਤੀਆਂ ਦੀ ਜੋੜੀ, 2 ਬੈੱਡਸ਼ੀਟ, ਦੋ ਸਿਰਹਾਣੇ, ਦੋ ਸਿਰਹਾਣਿਆਂ ਦੇ ਕਵਰ ਤੇ 4 ਕੁੜਤੇ-ਪਜਾਮੇ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਰਾਜੀਵ ਗਾਂਧੀ ਦੀ 31ਵੀਂ ਬਰਸੀ ਅੱਜ, PM ਮੋਦੀ, ਸੋਨੀਆ, ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਸਿੱਧੂ ਨੂੰ ਲੀਵਰ ਦੀ ਪ੍ਰਾਬਲਮ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪੈਰਾਂ ਵਿਚ ਬੈਲਟ ਵੀ ਬੰਨ੍ਹੀ ਹੋਈ ਹੈ। ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਸਿੱਧੂ ਨੂੰ ਕਣਕ ਤੋਂ ਐਲਰਜੀ ਹੈ। ਉਹ ਕਣਕ ਦੀ ਰੋਟੀ ਨਹੀਂ ਖਾ ਸਕਦੇ। ਉਹ ਲੰਮੇ ਸਮੇਂ ਤੋਂ ਉਹ ਰੋਟੀ ਨਹੀਂ ਖਾ ਰਹੇ। ਇਸ ਲਈ ਉਨ੍ਹਾਂ ਨੇ ਸਪੈਸ਼ਲ ਡਾਇਟ ਮੰਗੀ ਹੈ।
ਸਿੱਧੂ ਦਾ ਜੇਲ੍ਹ ਵਿਚ ਦਿਨ ਸਵੇਰੇ ਸਾਢੇ 5 ਵਜੇ ਸ਼ੁਰੂ ਹੋ ਜਾਵੇਗਾ। ਸਵੇਰੇ 7 ਵਜੇ ਚਾਹ ਨਾਲ ਬਿਸਕੁਟ ਜਾਂ ਕਾਲੇ ਛੋਟੇ ਦਿੱਤੇ ਜਾਣਗੇ। ਇਸ ਤੋਂ ਬਾਅਦ 8.30 ਵਜੇ ਨਾਸ਼ਤਾ ਹੋਵੇਗਾ ਜਿਸ ਵਿਚ ਰੋਟੀ ਤੇ ਦਾਲ ਜਾਂ ਸਬਜ਼ੀ ਮਿਲੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੰਮ ਕਰਨ ਲਈ ਫੈਕਟਰੀ ਵਿਚ ਲਿਜਾਇਆ ਜਾਵੇਗਾ। ਉਥੇ ਉਨ੍ਹਾਂ ਨੇ ਦਿਨ ਭਰ ਕੰਮ ਕਰਨਾ ਹੋਵੇਗਾ। ਸ਼ਾਮ ਸਾਢੇ 5 ਵਜੇ ਉਨ੍ਹਾਂ ਦੀ ਛੁੱਟੀ ਹੋਵੇਗੀ। ਪਹਿਲੇ ਤਿੰਨ ਮਹੀਨੇ ਉਨ੍ਹਾਂ ਨੂੰ ਫ੍ਰੀ ਕੰਮ ਕਰਨਾ ਪਵੇਗਾ ਤੇ ਉਸ ਤੋਂ ਬਾਅਦ 30 ਤੋਂ 90 ਰੁਪਏ ਪ੍ਰਤੀ ਦਿਨ ਦਿੱਤੇ ਜਾਣਗੇ। ਸ਼ਾਮ 6 ਵਜੇ ਉਨ੍ਹਾਂ ਨੂੰ ਰਾਤ ਦਾ ਖਾਣਾ ਮਿਲੇਗਾ ਤੇ ਰਾਤ 7 ਵਜੇ ਬੈਰਕ ਵਿਚ ਬੰਦ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: