ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 1 ਅਪ੍ਰੈਲ ਨੂੰ ਰਿਹਾਈ ਹੋ ਸਕਦੀ ਹੈ। ਪੂਰੀ ਸਜ਼ਾ ਦੌਰਾਨ ਕੋਈ ਛੁੱਟੀ ਨਾ ਲੈਣ ਦਾ ਸਿੱਧੂ ਨੂੰ ਫਾਇਦਾ ਮਿਲ ਸਕਦਾ ਹੈ। ਇਸ ਤੋਂ ਪਹਿਲਾਂ 26 ਜਨਵਰੀ 2023 ਨੂੰ ਉਨ੍ਹਾਂ ਦੇ ਰਿਹਾਅ ਹੋਣ ਦੀ ਆਸ ਜਾਗੀ ਸੀ ਪਰ ਕੈਬਨਿਟ ਨੂੰ ਭੇਜੀ ਗਈ ਫਾਈਲ ਵਿਚ ਉਨ੍ਹਾਂ ਦਾ ਨਾਂ ਹੋਣ ਦੀ ਵਜ੍ਹਾ ਨਾਲ ਉਸ ਦੀ ਰਿਹਾਈ ਸੰਭਵ ਨਹੀਂ ਹੋ ਸਕੀ ਸੀ।
ਸਿੱਧੂ 20 ਮਈ 2022 ਨੂੰ ਜੇਲ੍ਹ ਗਏ ਸਨ ਪਰ ਉਨ੍ਹਾਂ ਦੀ ਰਿਹਾਈ ਲਈ 19 ਮਈ 2023 ਤੱਕ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਉਨ੍ਹਾਂ ਨੇ ਪੂਰੇ ਸਾਲ ਆਪਣੀ ਸਜ਼ਾ ਦੌਰਾਨ ਕੋਈ ਛੁੱਟੀ ਨਹੀਂ ਲਈ ਜਿਸ ਦੇ ਚੱਲਦੇ ਹਫਤੇ ਤੇ ਹੋਰ ਸਰਕਾਰੀ ਛੁੱਟੀਆਂ ਨੂੰ ਕੱਟ ਦਿੱਤਾ ਜਾਵੇ ਤਾਂ ਅਨੁਮਨ ਹੈ ਕਿ ਉਹ 1 ਅਪ੍ਰੈਲ ਨੂੰ ਬਾਹਰ ਆ ਸਕਦੇ ਹਨ।
ਮਾਹਿਰਾਂ ਮੁਤਾਬਕ NDPS ਤੇ ਸੰਗੀਨ ਜੁਰਮਾਂ ਤੋਂ ਇਲਾਵਾ ਇਕ ਮਹੀਨੇ ਵਿਚ ਸੌਂਪੇ ਗਏ ਕੰਮ ਦੀ ਪ੍ਰਗਤੀ ਤੇ ਕੈਦੀਆਂ ਦੇ ਵਿਵਹਾਰ ਦੇ ਆਧਾਰ ‘ਤੇ 4 ਤੋਂ 5 ਦਿਨ ਦੀ ਛੋਟ ਦਿੱਤੀ ਜਾਂਦੀ ਹੈ। ਇਸ ਤੋਂਇਲਾਵਾ ਕੁਝ ਸਰਕਾਰੀ ਛੁੱਟੀਆਂ ਦਾ ਫਾਇਦਾ ਵੀ ਕੈਦੀ ਨੂੰ ਮਿਲਦਾ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਪੂਰੀ ਸਜ਼ਾ ਦੌਰਾਨ ਇਕ ਵਾਰ ਵੀ ਛੁੱਟੀ ਨਹੀਂ ਮੰਗੀ।
ਇਹ ਵੀ ਪੜ੍ਹੋ : ਅਫਰੀਕੀ ਦੇਸ਼ ਮਲਾਵੀ ‘ਚ ਚੱਕਰਵਾਤੀ ਤੂਫਾਨ Freddy ਨੇ ਮਚਾਈ ਤਬਾਹੀ, 300 ਤੋਂ ਵੱਧ ਲੋਕਾਂ ਦੀ ਮੌ.ਤ
ਜ਼ਿਕਰਯੋਗ ਹੈ ਕਿ ਦਸੰਬਰ 2022 ਤੋਂ ਹੀ ਸਿੱਧੂ ਦੀ ਰਿਹਾਈ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ 56 ਲੋਕਾਂ ਦੀ ਫਾਈਲ ਬਣਾਈ ਗਈ ਸੀ ਜਿਨ੍ਹਾਂ ਨੂੰ ਚੰਗੇ ਵਿਵਹਾਰ ਲਈ ਗਣਤੰਤਰ ਦਿਵਸ ਦੇ ਦਿਨ ਜੇਲ੍ਹ ਤੋਂ ਰਿਹਾਅ ਹੋਣਾ ਸੀ ਪਰ ਗਮਤੰਤਰ ਦਿਵਸ ਤੋਂ ਪਹਿਲਾਂ ਕੈਬਨਿਟ ਬੈਠਕ ਵਿਚ ਪ੍ਰਸਾਤਵ ਨਹੀਂ ਰੱਖਿਆ ਗਿਆ। ਨਾ ਇਹ ਪ੍ਰਸਤਾਵ ਕੈਬਨਿਟ ਵਿਚ ਪਾਸ ਹੋਇਆ ਤੇ ਨਾ ਹੀ ਪੰਜਾਬ ਰਾਜਪਾਲ ਕੋਲ ਹਸਤਾਖਰ ਹੋਣ ਲਈ ਪਹੁੰਚਿਆ। ਕੁਝ ਦਾ ਕਹਿਣਾ ਸੀ ਕਿ ਇਸ ਵਿਚ ਨਵਜੋਤ ਸਿੰਘ ਸਿੱਧੂ ਦਾ ਨਾਂ ਹੀ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: