ਨਵਜੋਤ ਸਿੰਘ ਸਿੱਧੂ 34 ਸਾਲ ਪੁਰਾਣੇ ਰੋਡਰੇਜ ਮਾਮਲੇ ਵਿਚ ਪਟਿਆਲਾ ਜੇਲ੍ਹ ਵਿਚ ਬੰਦ ਹਨ। ਪਰ ਜਦੋਂ ਤੋਂ ਉਹ ਜੇਲ੍ਹ ਵਿਚ ਹਨ, ਉਹ ਰੋਟੀ ਨਹੀਂ ਖਾ ਰਹੇ ਹਨ ਸਿਰਫ ਸਲਾਦ, ਫਲ ਤੇ ਉਬਲੀਆਂ ਸਬਜ਼ੀਆਂ ਹੀ ਲੈ ਰਹੇ ਸਨ। ਕਿਉਂਕਿ ਉਨ੍ਹਾਂ ਨੂੰ ਲੀਵਰ ਦੀ ਪ੍ਰਾਬਲਮ ਹੈ ਜਿਸ ਨੂੰ ਲੈ ਕੇ ਅੱਜ ਸਿੱਧੂ ਸਪੈਸ਼ਲ ਡਾਇਟ ਵਾਸਤੇ ਅਦਾਲਤ ਵਿਚ ਪੇਸ਼ ਹੋਏ।
ਸੋਮਵਾਰ ਨੂੰ ਰਾਜਿੰਦਰਾ ਹਸਪਤਾਲ ਵਿੱਚ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ ਸੀ । ਜਿਸ ਵਿੱਚ ਸਿੱਧੂ ਦਾ ਲੀਵਰ ਹਾਈ ਫੈਟ ਵਾਲਾ ਨਿਕਲਿਆ ਹੈ। ਡਾਕਟਰਾਂ ਦੇ ਬੋਰਡ ਨੇ ਉਨ੍ਹਾਂ ਲਈ ਲੋ ਫੈਟ-ਹਾਈ ਫਾਈਬਰ ਖਾਣ ਦੀ ਸਿਫਾਰਸ਼ ਕੀਤੀ ਹੈ। ਅਦਾਲਤ ਵੱਲੋਂ ਪਟਿਆਲਾ ਜੇਲ੍ਹ ਦੇ ਅਧਿਕਾਰੀਆਂ ਨੂੰ ਸਿੱਧੂ ਨੂੰ ਸਪੈਸ਼ਲ ਡਾਇਟ ਉਪਲਬਧ ਕਰਾਉਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਫੈਟੀ ਲੀਵਰ ਦੀ ਸਮੱਸਿਆ ਹੈ। ਹੁਣ ਨਵੇਂ ਡਾਇਟ ਚਾਰਟ ਮੁਤਾਬਕ ਸਿੱਧੂ ਨੂੰ ਕਣਕ ਦੀ ਥਾਂ ਬਾਜਰੇ ਦੀ ਰੋਟੀ ਦਿੱਤੀ ਜਾ ਸਕਦੀ ਹੈ। ਸਿੱਧੂ ਦੀ ਖੁਰਾਕ ਤੋਂ ਕਾਰਬੋਹਾਈਡ੍ਰੇਟ ਨੂੰ ਹਟਾਇਆ ਗਿਆ ਹੈ ਤੇ ਸਵੇਰ ਵੇਲੇ ਸਿੱਧੂ ਨੂੰ ਚਾਹ ਤੇ ਜੂਸ ਦਿੱਤਾ ਜਾਵੇਗਾ।
ਸਿੱਧੂ ਨਾਸ਼ਤੇ ‘ਚ ਲੂਕਟੋਸ ਫਰੀ ਦੁੱਧ, ਅਲਸੀ ਦੇ ਦਾਣੇ,ਸੂਰਜਮੁਖੀ, ਤਰਬੂਜ਼ ਦੇ ਬੀਜ਼, ਬਦਾਮ, ਅਖਰੋਟ ਤੇ ਖਾ ਸਕਦੇ ਹਨ। ਇਸ ਤੋਂ ਬਾਅਦ ਦੁਪਹਿਰ ਦੇ ਖਾਣੇ ਵਿਚ ਬਾਜਰੇ ਦੇ ਆਟੇ, ਸਿੰਘਾੜੇ ਦੇ ਆਟੇ ਤੇ ਰਾਗੀ ਦੇ ਆਟੇ ਦੀ ਰੋਟੀ ਖਾ ਸਕਣਗੇ। ਸ਼ਾਮ ਨੂੰ ਚਾਹ ਤੇ ਪਨੀਰ ਦੇ ਸਲਾਈਸ ਵੀ ਲੈ ਸਕਣਗੇ। ਤੇ ਰਾਤ ਦੇ ਖਾਣੇ ਵਿਚ ਸਿੱਧੂ ਮਿਕਸ ਸਬਜ਼ੀਆਂ, ਦਾਲ ਤੇ ਕਾਲੇ ਛੋਲਿਆਂ ਦਾ ਸੂਪ ਪੀ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: