ਐੱਨਡੀਏ ਨੇ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੋਪਦੀ ਮੁਰਮੂ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਹੈ। ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ਦੇ ਬਾਅਦ ਮੁਰੂ ਦੇ ਨਾਂ ‘ਤੇ ਸਹਿਮਤੀ ਬਣੀ ਹੈ। ਇਸ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਸਣੇ ਪਾਰਟੀ ਦੇ ਵੱਡੇ ਨੇਤਾ ਮੌਜੂਦ ਸਨ।
ਝਾਰਖੰਡ ਦੀ ਨੌਵੀਂ ਰਾਜਪਾਲ ਰਹੀ 64 ਸਾਲ ਸਾਲ ਦੀ ਦ੍ਰੋਪਦੀ ਮੁਰੂ ਓਡੀਸ਼ਾ ਦੇ ਮਯੂਰਭੰਜ ਦੀ ਰਹਿਣ ਵਾਲੀ ਹੈ। ਉਹ ਉਡੀਸ਼ਾ ਦੇ ਹੀ ਰਾਇਰੰਗਪੁਰ ਤੋਂ ਵਿਧਾਇਕ ਰਹਿ ਚੁੱਕੀ ਹੈ। ਉਹ ਪਹਿਲੀਓਡੀਸ਼ਾ ਨੇਤਾ ਹੈ ਜਿਨ੍ਹਾਂ ਨੂੰ ਰਾਜਪਾਲ ਨੇ ਬਣਾਇਆ ਗਿਆ। ਇਸ ਤੋਂ ਪਹਿਲਾਂ ਭਾਜਪਾ-ਬੀਜੇਡੀ ਗਠਜੋੜ ਸਰਕਾਰ ਵਿਚ ਸਾਲ 2002 ਤੋਂ 2004 ਤੱਕ ਉਹ ਮੰਤਰੀ ਵੀ ਰਹੀ। ਮੁਰਮੂ ਝਾਰਖੰਡ ਦੀ ਪਹਿਲੀ ਆਦਿਵਾਸੀ ਮਹਿਲਾ ਰਾਜਪਾਲ ਵੀ ਰਹੀ ਹੈ।
ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਯਸ਼ਵੰਤ ਸਿਨ੍ਹਾ ਨੂੰ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਤੈਅ ਕੀਤਾ ਹੈ। ਇਸ ਦੇ ਬਾਅਦ ਸਿਨ੍ਹਾ ਨੇ ਤ੍ਰਿਣਮੂਲ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। ਇਕ ਸੋਸ਼ਲ ਮੀਡੀਆ ਪੋਸਟ ‘ਚ ਉਨ੍ਹਾਂ ਨੇ ਇਸ ਗੱਲ ਦੇ ਸੰਕੇਤ ਦਿੱਤੇ ਸਨ ਕਿ ਉਹ ਰਾਸ਼ਟਰਪਤੀ ਚੋਣ ਦੀ ਰੇਸ ਵਿਚ ਸ਼ਾਮਲ ਹੋਣ ਲਈ ਤਿਆਰ ਹਨ। ਨਵੀਂ ਦਿੱਲੀ ਵਿਚ ਵਿਰੋਧੀ ਧਿਰ ਦੀ ਬੈਠਕ ਵਿਚ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਅਸੀਂ 27 ਜੂਨ ਨੂੰ ਸਵੇਰੇ 11.30 ਵਜੇ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: