ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿਣ ਵਾਲੇ ਤੇਲੰਗਾਨਾ ਭਾਜਪਾ ਦੇ ਵਿਧਾਇਕ ਟੀ ਰਾਜਾ ਸਿੰਘ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਘੰਟਾ ਵਜਾਉਣ ਵਾਲਾ ਨਹੀਂ, ਗਲਾ ਕੱਟਣ ਵਾਲਾ ਹਿੰਦੂ ਬਣਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜੋਮੈਟੋ, ਰੈਪਿਡੋ ਟੈਕਸੀ, ਓਲਾ, ਉਬਰ ਤੋਂ ਹਿੰਦੂ ਲੜਕੀਆਂ ਦਾ ਨਾਂ ਤੇ ਨੰਬਰ ਲਿਆ ਜਾਂਦਾ ਹੈ ਤੇ ਲਵ ਜਿਹਾਦ ਕੀਤਾ ਜਾ ਰਿਹਾ ਹੈ। ਤੁਸੀਂ ਮੁਸਲਿਮਾਂ ਦੀਆਂ ਦੁਕਾਨਾਂ ਤੋਂ ਸਾਮਾਨ ਲੈਣ ਤੋਂ ਬਚੋ। ਮੋਦੀ ਜੀ ਤੋਂ ਮੇਰੀ ਗੁਜ਼ਾਰਿਸ਼ ਹੈ, ‘ਹਮ ਦੋ, ਹਮਾਰੇ ਦੋ’ ਸਾਨੂੰ ਮਨਜ਼ੂਰ ਹੈ ਪਰ ਮੁਸਲਮਾਨਾਂ ‘ਤੇ ਵੀ ਇਹ ਲਾਗੂ ਹੋਵੇ।
ਉਨ੍ਹਾਂ ਕਿਹਾ ਕਿ ਹਿੰਦੂਆਂ ਤੋਂ ਗੁਜ਼ਾਰਿਸ਼ ਹੈ ਕਿ ਉਹ 1 ਰੁਪਏ ਦਾ ਸਾਮਾਨ ਹੋਵੇ ਜਾਂ 1 ਲਖ ਦਾ ਸਿਰਫ ਹਿੰਦੂਆਂ ਹੀ ਦੁਕਾਨ ਤੋਂ ਖਰੀਦਣ। ਹੁਣੇ ਜਿਹੇ ਉਨ੍ਹਾਂ ਨੇ ਪੁਣੇ ਵਿਚ ਇਕ ਪ੍ਰੋਗਰਾਮ ਵਿਚ ਕਿਹਾ ਸੀ ਕਿ ਦੇਸ਼ ਵਿਚ ਲਵ ਜਿਹਾਦ, ਧਰਮ ਪਰਿਵਰਤਨ, ਗਊ ਹੱਤਿਆ ਆਦਿ ਦੇ ਮਾਮਲੇ ਵਧੇ ਹਨ। ਮੈਂ ਸੂਬਾ ਸਰਕਾਰ ਤੇ ਕੇਂਦਰ ਤੋਂ ਲਵ ਜਿਹਾਦ ਖਿਲਾਫ ਕਾਨੂੰਨ ਲਿਆਉਣ ਦੀ ਮੰਗ ਕਰਦਾ ਹਾਂ।
ਇਹ ਵੀ ਪੜ੍ਹੋ : ਲੁਧਿਆਣਾ ਹਵਾਈ ਅੱਡੇ ਤੋਂ ਮੁੜ ਸ਼ੁਰੂ ਹੋਣਗੀਆਂ ਉਡਾਣ, ਕੇਂਦਰ ਸਰਕਾਰ ਨੇ 3 ਸਾਲਾਂ ਬਾਅਦ ਦਿੱਤੀ ਮਨਜ਼ੂਰੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੈਦਰਾਬਾਦ ਪੁਲਿਸ ਨੇ 19 ਜਨਵਰੀ ਨੂੰ ਟੀ ਰਾਜਾ ਸਿੰਘ ਨੂੰ ਪਿਛਲੇ ਸਾਲ ਇਕ ਧਾਰਮਿਕ ਭਾਈਚਾਰੇ ਖਿਲਾਫ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਇਕ ਨੋਟਿਸ ਭੇਜਿਆ ਸੀ। ਟੀ ਰਾਜਾ ਸਿੰਘ ਨੂੰ ਪਿਛਲੇ ਸਾਲ ਵੀ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਤੇਲੰਗਾਨਾ ਪੁਲਿਸ ਨੇ ਪੈਗੰਬਰ ਮੁਹੰਮਦ ‘ਤੇ ਕਥਿਤ ਅਪਮਾਨਜਨਕ ਟਿੱਪਣੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: