ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸੱਟ ਠੀਕ ਹੋਣ ਦੇ ਬਾਅਦ ਧਮਾਕੇਦਾਰ ਵਾਪਸੀ ਕੀਤੀ ਹੈ। ਨੀਰਜ ਚੋਪੜਾ ਨੇ 89.08 ਮੀਟਰ ਦੇ ਬੈਸਟ ਥ੍ਰੋ ਨਾਲ ਲੁਸਾਨੇ ਡਾਇਮੰਡ ਲੀਗ ਮੀਟ ਦਾ ਟਾਈਟਲ ਜਿੱਤ ਲਿਆ ਹੈ। ਨੀਰਜ ਇਹ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ। ਇਸ ਖਿਤਾਬੀ ਜਿੱਤ ਨਾਲ ਨੀਰਜ ਨੇ 7 ਤੇ 8 ਸਤੰਬਰ ਨੂੰ ਜਿਊਰਿਖ ਵਿਚ ਹੋਣ ਵਾਲੇ ਡਾਇਮੰਡ ਲੀਗ ਦੇ ਫਾਈਨਲ ਵਿਚ ਵੀ ਥਾਂ ਬਣਾ ਲਈ ਹੈ।
ਇਹੀ ਨਹੀਂ ਉਸ ਨੇ ਹੰਗਰੀ ਦੇ ਬੁਡਾਪੇਸਟ ਵਿਚ ਹੋਣ ਵਾਲੇ ਵਿਸ਼ਵ ਚੈਂਪੀਅਨਸ਼ਿਪ 2023 ਲਈ ਵੀ ਕੁਆਲੀਫਾਈ ਕਰ ਲਿਆ ਹੈ। ਨੀਰਜ ਚੋਪੜਾ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿਚ 89.08 ਮੀਟਰ ਦੂਰ ਜੈਵਲਿਨ ਸੁੱਟਿਆ ਜਿਸ ਨੂੰ ਦੂਜੇ ਖਿਡਾਰੀਆਂ ਲਈ ਛੂਹਣਾ ਵੀ ਮੁਸ਼ਕਲ ਬਣ ਗਿਆ। ਇਸ ਦੇ ਬਾਅਦ ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ ਵਿਚ 85.18 ਮੀਟਰ ਥ੍ਰੋ ਕੀਤਾ, ਤੀਜੀ ਕੋਸ਼ਿਸ਼ ਨੂੰ ਸਕਿੱਪ ਕੀਤਾ, ਫਿਰ ਚੌਥੀ ਕੋਸ਼ਿਸ਼ ਨੂੰ ਫਾਊਲ ਦੱਸਿਆ ਗਿਆ ਤੇ ਪੰਜਵੀਂ ਕੋਸ਼ਿਸ਼ ਤੋਂ ਨੀਰਜ ਨੇ ਦੂਰ ਰਹਿਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਫੈਸਲਾ-‘ਰਿਹਾਇਸ਼ੀ ਸਰਟੀਫਿਕੇਟ ਤੋਂ ਬਿਨਾਂ MBBS ਅਤੇ BDS ਨੂੰ ਨਹੀਂ ਮਿਲੇਗਾ ਰਾਜ ਕੋਟੇ ਦਾ ਲਾਭ’
ਆਪਣੇ ਆਖਰੀ ਥ੍ਰੋ ਵਿਚ ਨੀਰਜ ਚੋਪੜਾ ਨੇ 80.04 ਮੀਟਰ ਦਾ ਨਿਸ਼ਾਨਾ ਲਗਾਇਆ। ਲੁਸਾਨੇ ਡਾਇਮੰਡ ਲੀਗ ਵਿਚ ਟੋਕੀਓ ਓਲੰਪਿਕ ਦੇ ਰਜਤ ਤਮਗਾ ਜੇਤੂ ਜੈਕਬ ਵਾਡਲੇਜਚ 85.88 ਮੀਟਰ ਦੇ ਬ੍ਰੈਸਟ ਥ੍ਰੋ ਨਾਲ ਦੂਜੇ ਜਦੋਂ ਕਿ ਯੂਐੱਸਏ ਦੇ ਕਰਟਿਸ ਥਾਮਸਨ 83.72 ਮੀਟਰ ਦੇ ਬੈਸਟ ਥ੍ਰੋ ਦੀ ਬਦੌਲਤ ਤੀਜੇ ਨੰਬਰ ‘ਤੇ ਰਹੇ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
89.08 ਮੀਟਰ ਨੀਰਜ ਚੋਪੜਾ ਦੇ ਕਰੀਅਰ ਦੀ ਤੀਜੀ ਸਭ ਤੋਂ ਵਧੀਆ ਕੋਸ਼ਿਸ਼ ਹੈ। ਨੀਰਜ ਦੇ ਕਰੀਅਰ ਦੇ ਸਰਵੋਤਮ ਥਰੋਅ ਦੀ ਗੱਲ ਕਰੀਏ ਤਾਂ ਉਸ ਦਾ 89.94 ਮੀਟਰ ਹੈ ਜੋ ਉਸ ਨੇ ਸਟਾਕਹੋਮ ਡਾਇਮੰਡ ਲੀਗ ਵਿੱਚ ਬਣਾਇਆ ਸੀ। ਪਾਣੀਪਤ ਦਾ ਰਹਿਣ ਵਾਲਾ ਨੀਰਜ ਚੋਪੜਾ ਡਾਇਮੰਡ ਲੀਗ ਦਾ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਹ ਡਾਇਮੰਡ ਲੀਗ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲਾ ਪਹਿਲਾ ਭਾਰਤੀ ਵੀ ਹੈ। ਚੋਪੜਾ ਤੋਂ ਪਹਿਲਾਂ, ਡਿਸਕਸ ਥ੍ਰੋਅਰ ਵਿਕਾਸ ਗੌੜਾ ਡਾਇਮੰਡ ਲੀਗ ਦੇ ਸਿਖਰਲੇ ਤਿੰਨਾਂ ਵਿੱਚ ਥਾਂ ਬਣਾਉਣ ਵਾਲੇ ਇਕਲੌਤੇ ਭਾਰਤੀ ਸਨ।
ਨੀਰਜ ਨੇ ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ 88.13 ਮੀਟਰ ਥਰੋਅ ਨਾਲ ਇਤਿਹਾਸਕ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਮੈਚ ਦੌਰਾਨ ਨੀਰਜ ਦੇ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਨੀਰਜ ਚੋਪੜਾ ਨੂੰ ਮੈਡੀਕਲ ਟੀਮ ਨੇ ਚਾਰ-ਪੰਜ ਹਫ਼ਤਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 2022 ਤੋਂ ਹਟਣ ਦਾ ਫੈਸਲਾ ਕੀਤਾ ਸੀ।