ਜ਼ਿਲ੍ਹਾ ਸਿੱਖਿਆ ਅਧਿਕਾਰੀ ਜੁਗਰਾਜ ਸਿੰਘ ਨੇ 15 ਮਾਰਚ ਨੂੰ ਚਿੱਠੀ ਜਾਰੀ ਕਰਕੇ ਪ੍ਰਾਈਵੇਟ ਸਕੂਲ ਕੈਂਪਸ ਵਿਚ ਕਿਤਾਬਾਂ ਵੇਚਣ ਵਾਲੇ ਪ੍ਰਬੰਧਕਾਂ ਨੂੰ ਚੇਤਾਵਨੀ ਦਿੱਤੀ ਸੀ। ਇਸ ਦੇ ਬਾਵਜੂਦ PSEB, CBSE, ICSE ਤਿੰਨੋਂ ਬੋਰਡਾਂ ਨਾਲ ਜੁੜੇ ਬੇਖੌਫ ਹੋ ਕੇ ਕੈਂਪਸ ਅੰਦਰ ਹੀ ਕਿਤਾਬਾਂ ਵੇਚ ਰਹੇ ਹਨ। ਇਹੀ ਨਹੀਂ ਇਸ ਵਾਰ ਕਿਤਾਬਾਂ ਦੇ ਰੇਟ ਪਿਛਲੇ ਸਾਲ ਤੋਂ 40 ਫੀਸਦੀ ਤੱਕ ਵਧਾ ਦਿੱਤੇ ਗਏ ਹਨ।
ਕਿਤਾਬਾਂ ‘ਤੇ ਪ੍ਰਿੰਟ ਰੇਟ ਹੀ ਮਾਪਿਆਂ ਤੋਂ ਲਿਆ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਮਾਪਿਆਂ ‘ਤੇ ਸਕੂਲਾਂ ਤੋਂ ਹੀ ਕਿਤਾਬਾਂ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ। ਡੀਈਓ ਨੇ ਚਿੱਠੀ ਵਿਚ ਮਾਪਿਆਂ ‘ਤੇ ਦਬਾਅ ਪਾਉਣ ਵਾਲਿਆਂ ‘ਤੇ ਵੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਸੀ ਪਰ ਇਸ ਚੇਤਾਵਨੀ ਦਾ ਕੋਈ ਅਸਰ ਨਹੀਂ ਦਿਖ ਰਿਹਾ।
ਦੂਜੇ ਪਾਸੇ ਸਿੱਖਿਆ ਵਿਭਾਗ ਦੇ ਅਧਿਕਾਰੀ ਸਕੂਲਾਂ ਦੀ ਇਸ ਮਨਮਾਨੀ ਨੂੰ ਰੋਕਣ ਲਈ ਫਿਜ਼ੀਕਲ ਚੈਕਿੰਗ ਨਹੀਂ ਕਰ ਰਹੇ ਹਨ। ਸਿਰਫ ਹੁਕਮ ਜਾਰੀ ਕਰਕੇ ਖਾਨਾਪੂਰਤੀ ਕਰ ਲਈ ਗਈ ਹੈ। ਵਿਭਾਗ ਸ਼ਿਕਾਇਤ ਦਾ ਇੰਤਜ਼ਾਰ ਕਰ ਰਿਹਾ ਹੈ ਜਦੋਂ ਕਿ ਮਾਪੇ ਬੱਚਿਆਂ ਦੇ ਭਵਿੱਖ ਦੀ ਸੋਚ ਕੇ ਸ਼ਿਕਾਇਤ ਨਹੀਂ ਕਰ ਰਹੇ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਭਿਆਨਕ ਹਾਦਸਾ, ਅਧਿਆਪਕਾਂ ਨਾਲ ਭਰੀ ਗੱਡੀ ਬੱਸ ਨਾਲ ਟਕਰਾਈ, 3 ਦੀ ਮੌਕੇ ‘ਤੇ ਮੌ.ਤ
ਲੋਹਾਰਕਾ ਰੋਡ, ਫਤਿਹਗੜ੍ਹ ਚੂੜੀਆਂ ਰੋਡ, ਏਅਰਪੋਰਟ ਰੋਡ, ਜੁਝਾਰ ਐਵੇਨਿਊ ਆਦਿ ਵਿਚ PSEB, CBSE, ICSE ਅਧੀਨ ਚੱਲ ਰਹੇ ਕਈ ਪ੍ਰਾਈਵੇਟ ਸਕੂਲਾਂ ਵਿਚ ਵੀ ਕਿਤਾਬਾਂ ਸਕੂਲ ਅੰਦਰ ਵੇਚੀਆਂ ਜਾ ਰਹੀਆਂ ਹਨ। ਕਿਸੇ ਵੀ ਪ੍ਰਾਈਵੇਟ ਸੂਕਲ ਨੇ ਕਿਤਾਬਾਂ ਦੀ ਸੂਚੀ ਆਪਣੀ ਵੈੱਬਸਾਈਟ ‘ਤੇ ਅਪਲੋਡ ਨਹੀਂ ਕੀਤੀ ਹੈ। ਸਕੂਲਾਂ ਨੇ ਕੈਂਪਸ ਦੇ ਬਾਹਰ ਹੀ ਦੁਕਾਨਾਂ ਖੋਲ੍ਹ ਲਈਆਂ ਹਨ ਜਿਸ ‘ਤੇ ਆਪਣੇ ਸਟਾਫ ਨੂੰ ਬਿਠਾ ਦਿੱਤਾ ਹੈ ਜਿਸ ਦੇ ਬਾਅਦ ਲੁੱਟ ਜਾਰੀ ਹੈ। 20 ਦੁਕਾਨਾਂ ਦੀ ਲਿਸਟ ਵੀ ਸਕੂਲਾਂ ਨੇ ਜਾਰੀ ਨਹੀਂ ਕੀਤੀ। ਪੁਰਾਣੀਆਂ ਕਿਤਾਬਾਂ ਵੀ ਵਿਦਿਆਰਥੀ ਨਹੀਂ ਲੈ ਸਕਦੇ ਕਿਉਂਕਿ ਕਿਤਾਬਾਂ ਹਰ ਸਾਲ ਬਦਲੀਆਂ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: