ਕੇਂਦਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਕੌਮਾਂਤਰੀ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ 11 ਜਨਵਰੀ ਤੋਂ ਲਾਗੂ ਹੋ ਜਾਣਗੇ। ਨਾਲ ਹੀ ਨਾਨ ਐਟ ਰਿਸਕ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ‘ਚੋਂ 2 ਫੀਸਦੀ ਲੋਕਾਂ ਨੂੰ ਆਉਣ ਵਾਲਿਆਂ ‘ਤੇ ਜਾਂਚ ਲਈ ਚੁਣਿਆ ਜਾਵੇਗਾ। ਰਿਪੋਰਟ ਨੈਗੇਟਿਵ ਆਉਣ ‘ਤੇ ਲੋਕਾਂ ਨੂੰ 7 ਦਿਨਾਂ ਲਈ ਹੋਮ ਕੁਆਰੰਟਾਈਨ ਹੋਣਾ ਹੋਵੇਗਾ ਤੇ ਸਿਹਤ ਦੀ ਨਿਗਰਾਨੀ ਕਰਨੀ ਹੋਵੇਗੀ।
ਦੇਸ਼ ‘ਚ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਵਿਚ ਲਗਾਤਾਰ ਦੂਜੇ ਦਿਨ ਸੰਕਰਮਣ ਦਾ ਅੰਕੜਾ 1 ਲੱਖ ਦੇ ਅੰਕੜੇ ਨੂੰ ਪਾਰ ਕਰ ਗਿਆ। 24 ਘੰਟੇ ਵਿਚ ਸੰਕਰਮਣ ਦੇ 1 ਲੱਖ 40 ਹਜ਼ਾਰ 924 ਕੇਸ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿਚ ਸਭ ਤੋਂ ਵੱਧ 40,925 ਅਤੇ ਬੰਗਾਲ ‘ਚ 18,213 ਕੇਸ ਸਾਹਮਣੇ ਆਏ ਹਨ। ਦੇਸ਼ ਵਿਚ ਵੀਰਵਾਰ ਨੂੰ 1 ਲੱਖ 17 ਹਜ਼ਾਰ 94 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਸ਼ੁੱਕਰਵਾਰ ਨੂੰ 282 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ 40,716 ਲੋਕ ਠੀਕ ਵੀ ਹੋਏ ਹਨ। ਐਕਟਿਵ ਕੇਸ ਦਾ ਅੰਕੜਾ 4 ਲੱਖ 65 ਹਜ਼ਾਰ 336 ਹੋ ਗਿਆ।
ਦਿੱਲੀ ‘ਚ ਵੀ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਦਰਮਿਆਨ ਸ਼ੁੱਕਰਵਾਰ ਰਾਤ 10 ਵਜੇ ਤੋਂ ਵੀਕੈਂਡ ਕਰਫਿਊ ਲਗਾ ਦਿੱਤਾ ਗਿਆ ਹੈ। ਕਰਫਿਊ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਲੋਕਾਂ ਦੀ ਬੇਵਜ੍ਹਾ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ। ਪਿਛਲੇ 24 ਘੰਟਿਆਂ ਵਿਚ ਰਾਜਧਾਨੀ ਵਿਚ ਕੋਰੋਨਾ ਦੇ 17,335 ਕੇਸ ਮਿਲੇ ਹਨ ਅਤੇ 9 ਲੋਕਾਂ ਦੀ ਮੌਤ ਹੋਈ ਹੈ। ਪਾਜੀਟਿਵਟੀ ਰੇਟ ਵੱਧ ਕੇ 17.73 ਫੀਸਦੀ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਕਿਸੇ ਨੂੰ ਟ੍ਰੇਨ, ਬੱਸ ਜਾਂ ਫਲਾਈਟ ਫੜਨੀ ਹੈ ਤਾਂ ਉਸ ਕੋਲ ਟਿਕਟ ਦੇ ਨਾਲ ਰੇਲਵੇ ਸਟੇਸ਼ਨ, ਬੱਸ ਸਟੈਂਡ ਜਾਂ ਫਿਰ ਏਅਰਪੋਰਟ ਜਾਣ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਕਿਸੇ ਹੋਰ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਨਾਲ ਵੈਲਿਡ ਆਈਡੀ ਕਾਰਡ ਨਾਲ ਪ੍ਰਸ਼ਾਸਨਿਕ ਅਧਿਕਾਰੀ ਨੂੰ ਵੈਲਿਡ ਕਾਰਨ ਦੱਸਣਾ ਵੀ ਜ਼ਰੂਰੀ ਹੋਵੇਗਾ।